This Portal is for Registration for Visitors Coming to Sultanpur Lodhi Only. For Kartarpur Corridor Registration Click Here
This Portal is for Registration for Visitors Coming to Sultanpur Lodhi Only. For Kartarpur Corridor Registration Click Here

News Details

News Details

ਸੁਲਤਾਨਪੁਰ ਲੋਧੀ ਨੂੰ ਜਾਣ ਵਾਲੇ ਸਾਰੇ ਰਸਤਿਆਂ ਨੂੰ ਸਵਾਰਨ ਤੇ ਸ਼ਿੰਗਾਰਨ ਦਾ ਫੈਸਲਾ

1051 Views | September 21, 2018

ਸੁਲਤਾਨਪੁਰ ਲੋਧੀ  ੨੧ ਸਤੰਬਰ
ਸ੍ਰੀ ਗੁਰੂ ਨਾਨਕ ਦੇਵ ਜੀ ਦੇ ੫੫੦ਵੇਂ ਪ੍ਰਕਾਸ਼ ਪੁਰਬ ਨੂੰ ਮਨਾਉਣ ਲਈ ਸੁਲਤਾਨਪੁਰ ਨੂੰ ਜਾਣ ਵਾਲੇ ਸਾਰੇ ਰਸਤਿਆਂ ਦੀ ਸਫਾਈ ਕਰਨ ਦਾ ਕੰਮ ਸੰਤ ਬਲਬੀਰ ਸਿੰਘ ਸੀਚੇਵਾਲ ਦੀ ਅਗਵਾਈ ਹੇਠ ੨੩ ਸਤੰਬਰ ਤੋਂ ਸ਼ੁਰੂ ਕੀਤਾ ਜਾਣਾ ਹੈ। ਇਲਾਕੇ ਦੇ ਸੰਤਾਂ ਮਹਾਂਪੁਰਸ਼ਾਂ ਨਾਲ ਸਵੇਰੇ ੬.੩੦ ਵਜੇ ਤੋਂ ਲੈ ਕੇ ਦੁਪਹਿਰ ਤੱਕ ਪੰਜ ਮੀਟਿੰਗਾਂ ਕੀਤੀਆਂ ਗਈਆਂ। ਇਨ੍ਹਾਂ ਮੀਟਿੰਗਾਂ ਵਿਚ ਤੈਅ ਕੀਤਾ ਗਿਆ ਕਿ ਸਾਲ ੨੦੧੯ ਵਿਚ ਆ ਰਹੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ੫੫੦ਵੇਂ ਪ੍ਰਕਾਸ਼ ਪੁਰਬ ਤੱਕ ਬਾਬੇ ਦੀ ਨਗਰੀ ਨੂੰ ਜਾਣ ਵਾਲੇ ਸਾਰੇ ਰਸਤਿਆਂ ਨੂੰ ਸਵਾਰਿਆ ਤੇ ਸ਼ਿੰਗਾਰਿਆ ਜਾਵੇ। ਇਨ੍ਹਾਂ ਦੋ ਮੁੱਖ ਰਸਤਿਆਂ ਵਿਚ ਕਪੂਰਥਲਾ ਤੋਂ ਵਾਇਆ ਫੱਤੂ ਢੀਂਗਾ ਸੁਲਤਾਨਪੁਰ ਲੋਧੀ ਜਾਣ ਵਾਲੀ ਸੜਕ ਅਤੇ ਕਪੂਰਥਲਾ ਤੋਂ ਸੁਲਤਾਨਪੁਰ ਲੋਧੀ  ਜਾਣ ਵਾਲਾ ਬੇਬੇ ਨਾਨਕੀ ਮਾਰਗ ਹਨ। ਲੋਹੀਆਂ ਤੋਂ ਅਤੇ ਡੱਲਾ ਸਾਹਿਬ ਤੋਂ ਜਾਣ ਵਾਲੇ ਰਸਤਿਆਂ ਸਮੇਤ ਸਾਰੀਆਂ ਲਿੰਕ ਸੜਕਾਂ ਨੂੰ ਵੀ ਰੁੱਖ ਲਾ ਕੇ ਸ਼ਿੰਗਾਰਿਆ ਜਾਵੇਗਾ। ਬੇਬੇ ਨਾਨਕੀ ਮਾਰਗ, ਜਿਹੜਾ ਕਿ ਕਪੂਰਥਲਾ ਤੋਂ ਸੁਲਤਾਨਪੁਰ ਤੱਕ ਜਾਂਦਾ ਹੈ, ਇਸ ੨੮ ਕਿਲੋਮੀਟਰ ਲੰਬੇ ਮਾਰਗ 'ਤੇ ਪਹਿਲਾਂ ਹੀ ਸਫਾਈ ਦਾ ਕਾਰਜ ਆਰੰਭ ਕੀਤਾ ਹੋਇਆ ਹੈ। 
ਪਹਿਲੀ ਮੀਟਿੰਗ ਸਵੇਰੇ ੬.੩੦ ਵਜੇ ਗੁਰਦੁਆਰਾ ਦਮਦਮਾ ਸਾਹਿਬ ਪਿੰਡ ਠੱਠਾ ਵਿਖੇ ਹੋਈ। ਇਸ ਮੀਟਿੰਗ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਸੰਤ ਗੁਰਚਰਨ ਸਿੰਘ ਦੀ ਹਾਜ਼ਰੀ ਵਿਚ ਹੋਏ ਇਕੱਠ ਦੌਰਾਨ ਫੈਸਲਾ ਕੀਤਾ ਗਿਆ ਕਿ ਰਸਤਿਆਂ ਨੂੰ ਸਵਾਰਨ, ਬੂਟੇ ਲਾਉਣ ਅਤੇ ਸੰਗਤਾਂ ਦੀ ਰਿਹਾਇਸ਼ ਤੇ ਲੰਗਰਾਂ ਦੇ ਪ੍ਰਬੰਧ ਕੀਤੇ ਜਾਣਗੇ। ਦੂਜੀ ਮੀਟਿੰਗ ਪਿੰਡ ਉੱਚਾ ਵਿਚ ਗੁਰਦੁਆਰਾ ਲੰਗਰ ਸਾਹਿਬ 'ਚ ਹੋਈ ਜਿਸ ਵਿਚ ਗੁਰਦੁਆਰਾ ਗੁਰੂਸਰ ਸਾਹਿਬ ਦੇ ਮੁੱਖ ਸੇਵਾਦਾਰ ਸੰਤ ਲੀਡਰ ਸਿੰਘ, ਗੁਰਦੁਆਰਾ ਟਾਹਲੀ ਸਾਹਿਬ ਤੋਂ ਸੰਤ ਦਇਆ ਸਿੰਘ, ਡੇਰਾ ਬਾਬਾ ਹਰਜੀ ਤੋਂ ਸੰਤ ਅਮਰੀਕ ਸਿੰਘ ਖੁਖਰੈਣ ਵਾਲੇ ਉਚੇਚੇ ਤੌਰ 'ਤੇ ਪਹੁੰਚੇ ਹੋਏ ਸਨ।

ਤਲਵੰਡੀ ਚੌਧਰੀਆਂ ਅਤੇ ਪਵਿੱਤਰ ਵੇਈਂ ਕਿਨਾਰੇ ਨਿਰਮਲ ਕੁਟੀਆ ਨਾਨਕਪੁਰ (ਭਵਾਨੀਪੁਰ) ਹੋਈਆਂ ਮੀਟਿੰਗਾਂ ਵਿਚ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਹਾਜ਼ਰ ਸੰਗਤਾਂ ਨੂੰ ਸੱਦਾ ਦਿੱਤਾ ਕਿ ਉਹ ਬਾਬੇ ਦੀ ਨਗਰੀ ਸੁਲਤਾਨਪੁਰ ਲੋਧੀ ਨੂੰ ਜਾਣ ਵਾਲੇ ਰਸਤਿਆਂ ਨੂੰ ਸ਼ਿੰਗਾਰਨ ਲਈ ਹੁਣ ਤੋਂ ਹੀ ਡੱਟ ਜਾਣ ਤਾਂ ਜੋ ਅਗਲੇ ਸਾਲ ਤੱਕ ਇਨ੍ਹਾਂ ਰਸਤਿਆਂ ਦੀ ਪਛਾਣ, ਇਨ੍ਹਾਂ ਦੀ ਸਫਾਈ ਤੋਂ ਹੋ ਸਕੇ। ਤਲਵੰਡੀ ਚੌਧਰੀਆਂ ਤੇ ਸਰਾਏ ਜੱਟਾਂ 'ਚ ਹੋਈਆਂ ਮੀਟਿੰਗਾਂ ਦੌਰਾਨ ਵੀ ਇਲਾਕੇ ਦੇ ਲੋਕਾਂ ਨੂੰ ਕਿਹਾ ਗਿਆ ਕਿ ਉਹ ਆਪੋ ਆਪਣੇ ਖੇਤਾਂ ਦੇ ਨਾਲ ਲਗਦੀ ਸੜਕ ਨੂੰ ਉਸੇ ਤਰ੍ਹਾਂ ਗੰਦਗੀ ਤੋਂ ਬਚਾਉਣ ਜਿਵੇਂ ਉਨ੍ਹਾਂ ਨੇ ਆਪਣੇ ਖੇਤਾਂ ਨੂੰ ਬਚਾਇਆ ਹੋਇਆ ਹੈ। ਇਸ ਮੌਕੇ ਸੰਤ ਸੁਖਜੀਤ ਸਿੰਘ, ਗੁਰਦੇਵ ਸਿੰਘ ਫੌਜੀ, ਮਨਜੀਤ ਸਿੰਘ ਤਲਵੰਡੀ ਚੌਧਰੀਆਂ, ਹਰਜਿੰਦਰ ਸਿੰਘ ਸਰਪੰਚ, ਉਂਕਾਰ ਸਿੰਘ, ਬਲਵਿੰਦਰ ਸਿੰਘ, ਪ੍ਰੇਮ ਲਾਲ, ਗੁਰਦੇਵ ਸਿੰਘ ਸਰਾਏ ਜੱਟਾਂ, ਸਰਪੰਚ ਢਿੰਲੋਂ ਸਰਾਏ ਜੱਟਾਂ, ਕਸ਼ਮੀਰ ਸਿੰਘ ਦੰਦੂਪੁਰ, ਸੁਰਿੰਦਰ ਸਿੰਘ ਪਰਵੇਜ਼ ਨਗਰ, ਗੁਰਵਿੰਦਰ ਸਿੰਘ  ਆਦਿ ਹਾਜ਼ਰ ਸਨ।