This Portal is for Registration for Visitors Coming to Sultanpur Lodhi Only. For Kartarpur Corridor Registration Click Here
This Portal is for Registration for Visitors Coming to Sultanpur Lodhi Only. For Kartarpur Corridor Registration Click Here

News Details

News Details

ਕਪੂਰਥਲਾ ਤੋਂ ਸੁਲਤਾਨਪੁਰ ਤੱਕ ਕੀਤੀ ਜਾਵੇਗੀ ਸਫ਼ਾਈ

1166 Views | September 17, 2018

ਗੁਰੂ ਨਾਨਕ ਦੇਵ ਜੀ ਦੇ ੫੫੦ਵੇਂ ਪ੍ਰਕਾਸ਼ ਪੁਰਬ ਲਈ ਕਪੂਰਥਲੇ ਤੋਂ ੨੮ ਕਿਲੋਮੀਟਰ ਲੰਬੇ ਬੇਬੇ ਨਾਨਕੀ ਮਾਰਗ ਦੀ ਸਫ਼ਾਈ ਅਤੇ ਸੁੰਦਰਤਾ ਦਾ ਕੰਮ ਸ਼ੁਰੂ
ਸੰਤ ਬਲਬੀਰ ਸਿੰਘ ਸੀਚੇਵਾਲ ਦੀ ਅਗਵਾਈ ਹੇਠ ਹੋਰ ਧਾਰਮਿਕ ਸ਼ਖਸ਼ੀਅਤਾਂ ਨੇ ਲਿਆ ਹਿੱਸਾ
ਕਪੂਰਥਲਾ ਤੋਂ ਸੁਲਤਾਨਪੁਰ ਤੱਕ ਕੀਤੀ ਜਾਵੇਗੀ ਸਫ਼ਾਈ
ਸੁਲਤਾਨਪੁਰ ਲੋਧੀ, ੧੬ ਸਤੰਬਰ
ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਾਲ ੨੦੧੯ ਵਿੱਚ ਆ ਰਹੇ ੫੫੦ ਵੇਂ ਪ੍ਰਕਾਸ਼ ਪੁਰਬ ਤੋਂ ਪਹਿਲਾਂ-ਪਹਿਲਾਂ ਕਪੂਰਥਲਾ ਤੋਂ ਸੁਲਤਾਨਪੁਰ ਲੋਧੀ ਨੂੰ ਜਾਂਦਾ ੨੮ ਕਿਲੋਮੀਟਰ ਲੰਮੇ ਬੇਬੇ ਨਾਨਕੀ ਮਾਰਗ ਦੀ ਸਫ਼ਾਈ ਤੇ ਸੁੰਦਰਤਾ ਦੇ ਕੰਮ ਦੀ ਸ਼ੁਰੂਆਤ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਦੀ ਅਗਵਾਈ ਹੇਠ ਕੀਤੀ ਗਈ।
ਪੰਜਾਬ ਵਿੱਚ ਸ੍ਰੀ ਗੁਰੁ ਨਾਨਕ ਦੇਵ ਜੀ ਦੀ ਭੈਣ ਨਾਨਕੀ ਦੇ ਨਾਂਅ 'ਤੇ ਸਿਰਫ਼ ਇੱਕੋ ਹੀ ਮਾਰਗ ਹੈ ਜਿਹੜਾ ਕਿ ਕਪੂਰਥਲਾ ਤੋਂ ਸੁਲਤਾਨਪੁਰ ਲੋਧੀ ਤੱਕ ਜਾਂਦਾ ਹੈ ਜਿਸ ਦੀ ਲੰਬਾਈ ਕਰੀਬ ੨੮ ਕਿਲੋਮੀਟਰ ਹੈ। ਸੰਤ ਸੀਚੇਵਾਲ ਨੇ ਦੱਸਿਆ ਕਿ ਬੇਬੇ ਨਾਨਕੀ ਮਾਰਗ ਨੂੰ ਸੰਗਤਾਂ ਦੇ ਸਹਿਯੋਗ ਨਾਲ  ਸਵਾਰਿਆ 'ਤੇ ਸ਼ਿੰਗਾਰਿਆ ਜਾਵੇਗਾ ਜੋ ਆਪਣੇ ਆਪ ਵਿੱਚ ਇੱਕ ਮਿਸਾਲ ਹੋਵੇਗਾ। ਸੰਤ ਸੀਚੇਵਾਲ ਦੀ ਅਗਵਾਈ ਹੇਠ ਚੱਲ ਰਹੀ ਇਸ ਕਾਰ ਸੇਵਾ ਵਿੱਚ ਟਰੈਕਟਰ ਟਰਾਲੀਆਂ ਅਤੇ ਜੇ.ਸੀ.ਬੀ ਮਸ਼ੀਨ ਦੇ ਇਲਾਵਾ ਸੇਵਾਦਾਰਾਂ ਨੇ ਸੜਕ ਦੇ ਦੋਵੇਂ ਪਾਸਿਆਂ ਤੋਂ ਖਿਲਰਿਆ ਕੂੜੇ ਕਰਕਟ ਨੂੰ ਚੁਕਿਆ ਅਤੇ ਸੜਕਾਂ ਦੀਆਂ ਸਾਇਡਾਂ 'ਤੇ ਜੰਮੀ ਹੋਈ ਮਿੱਟੀ ਨੂੰ ਪੁਟ ਕੇ ਨੀਵਿਆਂ ਥਾਵਾਂ 'ਤੇ ਪਾਇਆ ਗਿਆ। ਜਿਹੜੇ ਦਰਖਤਾਂ ਦੀਆਂ ਟਹਾਣੀਆਂ ਆਉਂਦਿਆਂ ਜਾਂਦਿਆ ਲੋਕਾਂ ਦੇ ਸਿਰਾਂ ਤੇ ਮੂੰਹਾਂ 'ਤੇ ਵੱਜਦੀਆਂ ਸਨ ਉਨ੍ਹਾਂ ਦੀ ਕਟਾਈ ਕੀਤੀ ਗਈ। ਇਸ ਮੌਕੇ ਬੇਬੇ ਨਾਨਕੀ ਮਾਰਗ ਨੂੰ ਹਰਿਆ-ਭਰਿਆ ਬਣਾਉਂਣ ਲਈ ਨਵੇਂ ਫਲਦਾਰ ਤੇ ਛਾਂਅਦਾਰ ਬੂਟਿਆਂ ਸਮੇਤ ਮਹਿਕਣ ਵਾਲੇ ਬੂਟੇ ਵੀ ਲਾਏ ਗਏ। 
ਸੰਤ ਸੀਚੇਵਾਲ ਨੇ ਦਸਿਆ ਕਿ ਬੇਬੇ ਨਾਨਕੀ ਮਾਰਗ 'ਤੇ ਆਉਂਦੇ ਪਿੰਡਾਂ ਦੇ ਲੋਕਾਂ ਨੂੰ ਨਾਲ ਲੈ ਕੇ ਸਾਲ ੨੦੧੯ ਤੱਕ ਸਫਾਈ ਦੀ ਵਿਸ਼ੇਸ਼ ਮੁਹਿੰੰਮ ਚਲਾਈ ਜਾਵੇਗੀ। ਬਾਬੇ ਨਾਨਕ ਦੇ ਅਸਲ ਫਲਸਫੇ ਦਾ ਪ੍ਰਚਾਰ ਸਹੀ ਢੰਗ ਨਾਲ ਨਹੀਂ ਕੀਤਾ ਗਿਆ। ਹਵਾ, ਪਾਣੀ ਤੇ ਧਰਤੀ ਨੂੰ ਪਲੀਤ ਕਰਕੇ ਸਰਬਤ ਦੇ ਭਲੇ ਦੇ ਸੰਕਲਪ ਨੂੰ ਕਦੇ ਵੀ ਪੂਰਿਆ ਨਹੀਂ ਕੀਤਾ ਜਾ ਸਕਦਾ।