This Portal is for Registration for Visitors Coming to Sultanpur Lodhi Only. For Kartarpur Corridor Registration Click Here
This Portal is for Registration for Visitors Coming to Sultanpur Lodhi Only. For Kartarpur Corridor Registration Click Here

News Details

News Details

ਹੜ੍ਹ ਪੀੜਤ ਇਲਾਕੇ ਤੋਂ 8 ਨਵੰਬਰ ਨੂੰ ਚੱਲੇਗੀ ‘ਗੁਰੂ ਨਾਨਕ ਸ਼ੁਕਰਾਨਾ ਯਾਤਰਾ’

426 Views | November 09, 2019

ਕਿਰਤ ਕਰੋ, ਨਾਮ ਜਪੋ ਤੇ ਵੰਡ ਛੱਕੋ ਦੇ ਸਿਧਾਂਤ ਨੇ ਹੀ ਹੜ੍ਹ ਪੀੜਤਾਂ ਇਲਾਕੇ ਚੜ੍ਹਦੀ ਕਲਾ ਵਰਤਾਈ
ਹੜ੍ਹ ਪੀੜਤ ਇਲਾਕੇ ਤੋਂ 8 ਨਵੰਬਰ ਨੂੰ ਚੱਲੇਗੀਗੁਰੂ ਨਾਨਕ ਸ਼ੁਕਰਾਨਾ ਯਾਤਰਾ
ਧੁੱਸੀ ਬੰਨ੍ਹ ਦੀ ਮਜ਼ਬੂਤੀ ਲਈ ਸਾਲ ਭਰ ਚੱਲਣਗੇ ਕਾਰਜ ਤਾਂ ਜੋ ਭਵਿੱਖ ਬੰਨ ਨਾ ਟੁੱਟੇ
ਸੁਲਤਾਨਪੁਰ ਲੋਧੀ 07 ਨਵੰਬਰ
ਵਾਤਾਵਰਣ ਪ੍ਰੇਮੀ ਪਦਮਸ੍ਰੀ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਨੇ ਦੱਸਿਆ ਕਿ 8 ਨਵੰਬਰ ਨੂੰ ਜਾਣੀਆ ਚਾਹਲ  ਦੇ ਗੁਰੂ ਘਰ ਵਿੱਚ ਸ਼ੁਕਰਾਨੇ ਲਈ ਸ਼੍ਰੀ ਅਖੰਡ ਪਾਠ ਦਾ ਭੋਗ ਪਾਇਆ ਜਾਵੇਗਾ ਤੇ ਬਾਅਦ ਵਿੱਚ ਨਗਰ ਕੀਰਤਨ  ਇੱਥੋਂ ਸ਼ੁਰੂ ਹੋਵੇਗਾ ਜਿਹੜਾ ਹੜ੍ਹ ਪ੍ਰਭਾਵਿਤ ਪਿੰਡਾਂ ਵਿੱਚੋਂ ਹੁੰਦਾ ਹੋਇਆ ਗੁਰਦੁਆਰਾ ਬੇਰ ਸਾਹਿਬ ਦੇ ਦਰਸ਼ਨਾਂ ਉਪਰੰਤ ਨਿਰਮਲ ਕੁਟੀਆ ਪਵਿੱਤਰ ਕਾਲੀ ਵੇਈਂ ਪਹੁੰਚੇਗਾ।ਇਹ ਨਗਰ ਕੀਰਤਨ ਜਾਣੀਆ ਚਾਹਲ ਤੋਂ ਸ਼ੁਰੂ ਹੋ ਕੇ  ਚੱਕ ਬੰਡਾਲਾ, ਮਹਿਰਾਜਵਾਲਾ, ਗੱਟਾ ਮੁੰਡੀਕਾਸੂ, ਭਾਨੇਵਾਲ, ਲੱਖੂ ਦੀਆਂ ਛੰਨਾਂ, ਮੁੰਡੀ ਚੋਲੀਆਂ, ਨਲ, ਮਾਣਕ, ਵਾੜਾ ਜੋਧ ਸਿੰਘ, ਸੁਚੇਤਗੜ੍ਹ, ਜਬੋਵਾਲ ਅਤੇ ਸੱਦੂਵਾਲ ਪਿੰਡਾਂ ਵਿੱਚ ਜਾਵੇਗਾ। ਸੰਤ ਸੀਚੇਵਾਲ ਨੇ ਦੱਸਿਆ ਕਿ ਇੰਨ੍ਹਾਂ ਪਿੰਡਾਂ ਵਿੱਚ ਹੜ੍ਹ ਨਾਲ ਕਿਸਾਨਾਂ ਦੀਆਂ 100 ਫੀਸਦੀ ਫਸਲਾਂ ਤਬਾਹ ਹੋ ਗਈਆਂ ਸਨ।
ਸੰਤ ਸੀਚੇਵਾਲ ਜੀ ਨੇ ਇਸ ਮੌਕੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਅਤੇ ਕਰਤਾਰਪੁਰ ਸਾਹਿਬ ਦੇ ਖੱੁਲ੍ਹ ਰਹੇ ਲਾਂਘੇ ਦੀਆਂ ਸਮੂਹ ਸੰਗਤਾਂ ਨੂੰ ਲੱਖ-ਲੱਖ ਵਧਾਈ ਹੋਵੇ।
ਸੰਤ ਸੀਚੇਵਾਲ ਨੇ ਕਿਹਾ ਕਿ ਹੜ੍ਹਾਂ ਨਾਲ  ਜਿਹੜੀ  ਭਾਰੀ ਤਬਾਹੀ  ਹੋਈ ਸੀ ਉਸ ਵਿੱਚੋਂ ਉਭਰਨ ਲਈ ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਦਿੱੱਤੇ ਕਿਰਤ ਕਰੋ, ਨਾਮ ਜਪੋ ਤੇ ਵੰਡ ਛੱਕੋ ਦੇ ਸਿਧਾਂਤ ਨੇ ਹੀ ਪੀੜਤ ਇਲਾਕੇ ਵਿੱਚ ਚੜ੍ਹਦੀ ਕਲਾ ਵਰਤਾਈ ਸੀ। ਸ੍ਰੀ ਗੁਰੂ ਨਾਨਕ ਦੇਵ ਜੀ ਨੇ 500 ਸਾਲ ਪਹਿਲਾਂ ਜਿਹੜਾ ਕਿਰਤ ਕਰੋ ਦਾ ਸੁਨੇਹਾ ਦਿੱਤਾ ਸੀ ਉਸ ਨੇ ਹੀ ਪੀੜ੍ਹਤ ਲੋਕਾਂ ਨੂੰ ਬਚਾਇਆ ਤੇ ਸਰਬੱਤ ਦੇ ਭਲੇ ਨੂੰ ਰੂਪਮਾਨ ਕੀਤਾ ਸੀ। ਹੜ੍ਹ ਪੀੜਤਾਂ ਦੀ ਮੱਦਦ ਲਈ ਜਿਸ ਤਰ੍ਹਾਂ ਪੰਜਾਬ ਭਰ ਤੋਂ ਕਿਰਤੀ ਲੋਕ ਆਏ ਤੇ ਉਨ੍ਹਾਂ ਬੰਨ੍ਹ ਦੇ ਪਾੜ ਨੂੰ ਪੂਰਦਿਆ ਜਿੱਥੇ ਵੰਡ ਕੇ ਛੱਕਿਆ ਉਥੇ ਨਾਲੋਂ ਨਾਲ ਨਾਮ ਵੀ ਜਪ ਹੁੰਦਾ ਰਿਹਾ। ਇਹੀ ਵਰਤਾਰਾ ਸਾਬਤ ਕਰਦਾ ਹੈ ਕਿ ਪੰਜਾਬ ਗੁਰੂਆਂ ਦੇ ਨਾਂਅਤੇ ਜਿਊਂਦਾ ਹੈ। ਇਸੇ ਕਰਕੇ ਕੋਈ ਮੁਕਤਸਰ ਤੇ ਬਠਿੰਡਾ ਤੋਂ ਮਿੱਟੀ ਦੀਆਂ ਟਰਾਲੀਆਂ ਲਿਆ ਰਹੇ ਸਨ ਤੇ  ਕੋਈ ਗੁਰਦਾਸਪੁਰ ਤੋਂ ਕੋਈ ਹੁਸ਼ਿਆਰਪੁਰ ਤੋਂ ਮਿੱਟੀ ਦੇ ਬੋਰੇ ਤੇ ਲੰਗਰ ਲੈਕੇ ਰਹੇ ਸਨ। ਭਾਵ ਕਿ ਸਾਰੇ ਪੰਜਾਬ ਤੋਂ ਲੋਕ ਹੜ੍ਹ ਪੀੜਤਾਂ ਦੀ ਮੱਦਦ ਲਈ ਰਹੇ ਸਨ ਕਿਉਂਕਿ ਗੁਰੂ ਨਾਨਕ ਦੇਵ ਜੀ ਨੇ ਹੀ ਸਰਬੱਤ ਦੇ ਭਲੇ ਦਾ ਹੋਕਾ ਦਿੱਤਾ ਸੀ ਇਹੀ ਸੰਕਲਪ ਹੁਣ ਪੰਜਾਬੀਆਂ ਦੇ ਖੂਨ ਵਿੱਚ ਦੌੜ ਰਿਹਾ ਹੈ।
ਉਨ੍ਹਾਂ ਕਿਹਾ ਕਿ ਹੜ੍ਹ ਪੀੜਤਾਂ ਦੀ ਮੱਦਦ ਜਿੱਥੇ ਇੱਥੇ ਰਹਿੰਦੇ ਪੰਜਾਬੀਆਂ ਨੇ ਕੀਤੀ ਉਥੇ ਨਾਲ ਐਨ.ਆਰ.ਆਈਜ਼ ਵੀਰਾਂ ਨੇ ਵੀ ਵੱਧ ਚੜ੍ਹ ਕੇ ਯੋਗਦਾਨ ਪਾਇਆ। ਪੀੜਤ ਲੋਕਾਂ ਦੀਆਂ ਜ਼ਮੀਨਾਂ ਨੂੰ ਕਣਕ ਬੀਜਣ ਲਈ ਤਿਆਰ ਕਰਕੇ ਦਿੱਤੀਆਂ ਸੰਤ ਸੀਚੇਵਾਲ ਨੇ ਇਸ ਨਗਰ ਕੀਰਤਨ ਵਿੱਚ ਵਧ ਚੜ੍ਹ ਕੇ ਹਿੱਸਾ ਲੈਣ ਦੀ ਅਪੀਲ ਕਰਦਿਆ ਕਿਹਾ ਇੱਕਜੁਟਤਾ ਨਾਲ ਜਿੱਥੇ ਹੜ੍ਹ ਪੀੜਤ ਲੋਕ ਬਹੁਤ ਹੀ ਥੋੜ੍ਹੇ ਸਮੇਂ ਵਿੱਚ ਹੀ ਸੰਭਲ ਗਏ ਸਨ ਉਥੇ ਭਵਿੱਖ ਵਿੱਚ ਧੁੱਸੀ ਬੰਨ੍ਹ ਨਾ ਟੁਟੇ ਇਸ ਲਈ ਸਾਰਾ ਸਾਲ ਬੰਨ੍ਹ ਦੀ ਮਜ਼ਬੂਤੀ ਲਈ ਕਾਰਜ ਕੀਤੇ ਜਾਣਗੇ। ਜਿਹੜੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 551 ਪ੍ਰਕਾਸ਼ ਪੁਰਬ ਤੱਕ ਜਾਰੀ ਰਹਿਣਗੇ। ਉਨ੍ਹਾਂ ਸਾਰੀਆਂ ਸਮਾਜ ਸੇਵੀ ਜੱਥੇਬੰਦੀਆਂ, ਗ੍ਰਾਮ ਪੰਚਾਇਤਾਂ ,ਸੰਤਾਂ ਮਹਾਂਪੁਰਸ਼ਾਂ ਅਤੇ ਪਰਵਾਸੀ ਪੰਜਾਬੀਆਂ ਦਾ ਤਹਿ ਦਿੱਲੋਂ ਧੰਨਵਾਦ ਕਰਦੇ ਹਾਂ ਜਿੰਨ੍ਹਾਂ ਨੇ ਦਿੱਕ ਖੋਹਲਕੇ ਹੜ੍ਹ ਪੀੜਤਾਂ ਦੀ ਮੱਦਦ ਕੀਤੀ।
ਯਾਦ ਰਹੇ ਕਿ ਅਗਸਤ ਮਹੀਨੇ ਵਿੱਚ ਆਏ ਹੜ੍ਹਾਂ ਨੇ ਬੜੀ ਭਾਰੀ ਤਬਾਹੀ ਮਚਾਈ ਸੀ।ਇੰਨ੍ਹਾਂ ਹੜ੍ਹਾਂ ਨਾਲ ਲੋਹੀਆਂ ਇਲਾਕੇ ਵਿੱਚ ਲੋਕਾਂ ਦਾ ਵੱਡੇ ਪੱਧਰ ਆਰਥਿਕ ਨੁਕਸਾਨ ਹੋਇਆ ਸੀ। ਹੜ੍ਹ ਨਾਲ ਕਿਸਾਨਾਂ ਦੀ ਝੋਨੇ ਦੀ ਫਸਲ ਪੂਰੀ ਤਰ੍ਹਾਂ ਨਾਲ ਤਬਾਹ ਹੋ ਗਈ ਸੀ। ਜਾਣੀਆਂ ਚਾਹਲ ਜਿੱਥੇ ਸਤਲੁਜ ਦਰਿਆ ਦੇ ਧੁੱਸੀ ਬੰਨ੍ਹ ਨੂੰ ਪਾੜ ਪਿਆ ਸੀ ਉਸ ਨਾਲ ਆਲੇ ਦੁਆਲੇ ਦੇ ਕਿਸਾਨਾਂ ਦੀਆਂ ਜ਼ਮੀਨਾਂ ਵਿੱਚ ਵੀ ਡੂੰਘੇ ਟੋਏ ਪੈ ਗਏ ਸਨ।ਹੜ੍ਹ ਪੀੜਤਾਂ ਦੇ ਦਰਦ ਨੂੰ ਸਮੁੱਚੇ ਪੰਜਾਬ ਦੇ ਲੋਕਾਂ ਨੇ ਮਹਿਸੂਸ ਕਰਦਿਆ ਆਪ ਮੁਹਾਰੇ ਵਹੀਰਾਂ ਘੱਤ ਦਿੱਤੀਆਂ ਸਨ ਤੇ ਮੱਦਦ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਸੀ ਛੱਡੀ।