This Portal is for Registration for Visitors Coming to Sultanpur Lodhi Only. For Kartarpur Corridor Registration Click Here
This Portal is for Registration for Visitors Coming to Sultanpur Lodhi Only. For Kartarpur Corridor Registration Click Here

News Details

News Details

ਨੈਸ਼ਨਲ ਯੂਥ ਪ੍ਰੋਜੈਕਟ ਦੇ ਦੇਸ਼ ਭਰ ਵਿੱਚੋਂ ਆਏ ਵਾਲੰਟੀਅਰਾਂ ਨੇ ਪਵਿੱਤਰ ਵੇਈਂ ਦੇ ਕੀਤੇ ਦਰਸ਼ਨ

542 Views | September 15, 2018

ਨੈਸ਼ਨਲ ਯੂਥ ਪ੍ਰੋਜੈਕਟ ਦੇ ਦੇਸ਼ ਭਰ ਵਿੱਚੋਂ ਆਏ ਵਾਲੰਟੀਅਰਾਂ ਨੇ ਪਵਿੱਤਰ ਵੇਈਂ ਦੇ ਕੀਤੇ ਦਰਸ਼ਨ
ਗੁਰੂ ਨਾਨਕ ਜੀ ਦਾ ਕਿਰਤ ਕਰੋ, ਨਾਮ ਜਪੋ, ਵੰਡ ਛਕੋ ਦਾ ਸੰਦੇਸ਼ ਪੂਰੀ ਦੁਨੀਆਂ ਵਿੱਚ ਫੈਲੇ- ਡਾ ਸੁਬਾਰਾਉ
੫੫੦ ਸਾਲਾ ਸਮਾਗਮਾ ਵਿੱਚ ਹਿੱਸਾ ਪਾਉਣ ਵਾਲੇ ਹਰੇਕ ਪ੍ਰਾਣੀ ਤੇ ਸੰਸਥਾ ਦਾ ਸਵਾਗਤ- ਸੰਤ ਸੀਚੇਵਾਲ

ਸੁਲਤਾਨਪੁਰ ਲੋਧੀ ੧੫ ਸਤੰਬਰ
ਸ੍ਰੀ ਗੁਰੂ ਨਾਨਕ ਦੇਵ ਜੀ ਦੇ ੫੫੦ ਸਾਲਾ ਪ੍ਰਕਾਸ਼ ਪੁਰਬ ਮੌਕੇ ਕੀਤੇ ਜਾਣ ਵਾਲੇ ਸਮਾਗਮਾਂ ਦੇ ਸਬੰਧ ਵਿੱਚ ਗੈਰ ਸਰਕਾਰੀ ਸੰਸਥਾ ਨੈਸ਼ਨਲ ਯੂਥ ਪ੍ਰਜੈਕਟ ਦੇ ਡਾਇਰੈਕਟਰ ਡਾ. ਐਸ ਐਨ ਸੁਬਾਰਾਉ ਦੀ ਅਗਵਾਈ ਵਿੱਚ ਸੌ ਤੋਂ ਵੱਧ ਵਲੰਟੀਅਰਜ਼ ਦੇ ਵਫਦ ਨੇ ਨਿਰਮਲ ਕੁਟੀਆ ਸੁਲਤਾਨਪੁਰ ਲੋਧੀ ਵਿਖੇ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਨਾਲ ਮੁਲਾਕਾਤ ਕੀਤੀ। ਯੂਪੀ, ਰਾਜਸਥਾਨ, ਤਾਮਿਲਨਾਡੂ, ਮਹਾਂਰਾਸ਼ਟਰ, ਛਤੀਸ਼ਗੜ੍ਹ ਗੁਜਰਾਤ ਅਤੇ ਕੇਰਲਾ ਸਮੇਤ ਵੱਖ ਵੱਖ ਸੂਬਿਆਂ ਤੋਂ ਆਏ ਵਲੰਟੀਅਰਜ਼ ਨੇ ਪਵਿੱਤਰ ਕਾਲੀ ਵੇਈਂ ਦੀ ਕਾਰ ਸੇਵਾ ਨਾਲ ਸਬੰਧਿਤ ਡਾਕੂਮੈਂਟਰੀ ਫਿਲਮ ਦੇਖੀ ਅਤੇ ਪਵਿੱਤਰ ਵੇਈਂ ਦੀ ਦਿੱਖ ਨੂੰ ਸੰਵਾਰਨ ਦੇ ਕਾਰਜ਼ ਦੀ ਪ੍ਰਸੰਸਾ ਕਰਦੇ ਕਿਹਾ ਕਿ ਸੰਤ ਸੀਚੇਵਾਲ ਜੀ ਵੱਲੋਂ ਕੀਤੇ ਜਾ ਰਹੇ ਕਾਰਜ਼ ਸਾਡੇ ਲਈ ਪ੍ਰੇਰਨਾਂ ਸਰੋਤ ਹਨ। ਇਸ ਮੌਕੇ ਡਾ. ਸੁਬਾਰਾਏ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਦਾ ਸੰਦੇਸ਼ ਸਿਰਫ ਸਿੱਖਾਂ ਲਈ ਹੀ ਨਹੀਂ ਬਲਕਿ ਸਮੁੱਚੀ ਮਾਨਵਤਾ ਦੇ ਲਈ ਹੈ। ਉਨ੍ਹਾਂ ਕਿਹਾ ਕਿ ਗੁਰੂ ਨਾਨਕ ਦੇਵ ਜੀ ਦਾ ਸਰਬ ਸਾਂਝੀਵਾਲਤਾ, ਮਨੁੱਖੀ ਏਕਤਾ ਦੇ ਭਾਈਚਾਰੇ ਦਾ ਉਪਦੇਸ਼ ਸਮੁੱਚੀ  ਮਨੁੱਖ ਜਾਤੀ ਲਈ ਕਲਿਆਣਕਾਰੀ ਹੈ। ਕਿਰਤ ਕਰੋ, ਨਾਮ ਜਪੋ ਅਤੇ ਵੰਡ ਛਕੋ ਦੇ ਰੂਪ ਵਿੱਚ ਗੁਰੂ ਨਾਨਕ ਦੇਵ ਜੀ ਦਾ ਦਿੱਤਾ ਇਹ ਸੰਦੇਸ਼ ਪੂਰੀ ਦੁਨੀਆਂ ਵਿੱਚ ਫੈਲੇ, ਉਨ੍ਹਾਂ ਦੀ ਸੰਸਥਾ ਇਸ ਲਈ  ਪੂਰੀ ਯੋਗਤਾ ਨਾਲ ਕਾਰਜ਼ ਕਰ ਰਹੀ ਹੈ।ਉਨ੍ਹਾਂ ਦਾ ਵਫਦ ਸਮੇਤ ਸੁਲਤਾਨਪੁਰ ਲੋਧੀ ਆਉਣ ਦਾ ਮਕਸਦ  ਵੀ ਏਹੋ ਹੈ। 
ਇਸ ਮੌਕੇ ਸੰਤ ਬਲਬੀਰ ਸਿੰਘ ਜੀ ਸੀਚੇਵਾਲ ਨੇ ਗੁਰਬਾਣੀ ਵਿੱਚ ਵਾਤਾਵਰਣ ਸੰਭਾਲ ਲਈ ਗੁਰੂ ਨਾਨਕ ਦੇਵ ਜੀ ਦੇ ਦਿੱਤੇ ਉਪਦੇਸ਼ਾਂ ਨੂੰ ਹਾਜ਼ਰ ਸੰਗਤਾਂ ਨਾਲ ਸਾਂਝਾ ਕੀਤਾ। ਉਨ੍ਹਾਂ ਕਿਹਾ ਕਿ ਪਹਿਲੀ ਪਾਤਸ਼ਾਹੀ ਦੇ ੫੫੦ ਸਾਲਾਂ ਪ੍ਰਕਾਸ਼ ਪੁਰਬ ਮੌਕੇ ਹੋਣ ਵਾਲੇ ਸਮਾਗਮਾਂ ਵਿੱਚ ਹਿੱਸਾ ਪਾਉਣ ਵਾਲੇ ਹਰੇਕ ਪ੍ਰਾਣੀ ਅਤੇ ਸੰਸਥਾ ਦਾ ਸਵਾਗਤ ਹੈ।ਉਨ੍ਹਾਂ ਕੁਦਰਤ ਦੀਆਂ ਦਾਤਾਂ ਹਵਾ, ਪਾਣੀ ਅਤੇ ਧਰਤੀ ਨੂੰ ਪ੍ਰਦੂਸ਼ਣ ਮੁਕਤ ਬਣਾਉਣ ਤੇ ਜ਼ੋਰ ਦਿੱਤਾ ਅਤੇ ਵਾਤਾਵਰਣ ਸੰਭਾਲ ਲਈ ਸੰਸਥਾ ਵੱਲੋਂ ਕੀਤੇ ਜਾ ਰਹੇ ਅਨੇਕਾਂ ਕਾਰਜ਼ਾਂ ਬਾਰੇ ਜਾਣਕਾਰੀ ਦਿੱਤੀ।ਇਸ ਮੌਕੇ ਸੰਤ ਸੀਚੇਵਾਲ ਜੀ ਨੇ ਡਾ ਸੁਬਾਰਾਉ ਨੂੰ ਯਾਦਗਾਰੀ ਚਿੰਨ੍ਹ ਭੇਂਟ ਕੀਤਾ।
ਇਸ ਮੌਕੇ ਮੁਖਤਿਆਰ ਸਿੰਘ ਚੰਦੀ, ਅਮਰਜੀਤ ਸਿੰਘ ਸਾਲਾਪੁਰ, ਨੈਸ਼ਨਲ ਯੂਥ ਪ੍ਰੋਜੈਕਟ ਦੇ ਟਰੱਸਟੀ ਸ੍ਰੀ ਮੋਹਿੰਦਰ ਨਾਗਰ ਇੰਦੌਰ,  ਡਾ. ਰਣ ਸਿੰਘ ਗਵਾਲੀਅਰ, ਡਾ. ਆਰ. ਸੀ ਗੁਪਤਾ ਝਾਂਸੀ, ਸ੍ਰੀ ਕੇ ਸੁਕੁਮਾਰਨ ਕੇਰਲਾ, ਸ੍ਰੀ ਮਧੂਸੂਦਨ ਭਬਨੇਸ਼ਵਰ,  ਸੰਜੇ ਰਾਏ ਦਿੱਲੀ,  ਗੁਰਦੇਵ ਸਿੰਘ ਸਿੱਧੂ,  ਅਮਰੀਕ ਕਲੇਰ,  ਸਤਪਾਲ ਸਿੰਘ ਅਸੀਮ,  ਐਡਵੋਕੇਟ ਰਜਿੰਦਰ ਸਿੰਘ ਰਾਣਾ,  ਮਾਸਟਰ ਦੇਸ ਰਾਜ,  ਡਾਂ ਸਵਰਨ ਸਿੰਘ,  ਨਰਿੰਦਰ ਸਿੰਘ ਸੋਨੀਆਂ ਆਦਿ ਹਾਜਰ ਸਨ।