This Portal is for Registration for Visitors Coming to Sultanpur Lodhi Only. For Kartarpur Corridor Registration Click Here
This Portal is for Registration for Visitors Coming to Sultanpur Lodhi Only. For Kartarpur Corridor Registration Click Here

News Details

News Details

ਬੰਨ ਦੀ ਮਜ਼ਬੂਤੀ ਤੱਕ ਚੱਲੇਗੀ ਸੇਵਾ – ਸੰਤ ਸੀਚੇਵਾਲ

250 Views | September 10, 2019

ਬੰਨ ਦੀ ਮਜ਼ਬੂਤੀ ਤੱਕ ਚੱਲੇਗੀ ਸੇਵਾ – ਸੰਤ ਸੀਚੇਵਾਲ
ਕਿਸਾਨਾਂ ਦੀਆਂ ਜ਼ਮੀਨਾਂ ਵਾਹੀਯੋਗ ਬਣਾਉਣ ਦੀ ਕੀਤੀ ਤਿਆਰੀ
ਤਿੰਨ ਲੱਖ ਤੋਂ ਵੱਧ ਮਿੱਟੀ ਦੇ ਬੋਰਿਆਂ ਨਾਲ ਬੰਨਿਆ ਜਾਨੀਆ ਚਾਹਲ ਵਾਲਾ ਬੰਨ
ਸੁਲਤਾਨਪੁਰ ਲੋਧੀ, 5 ਸਤੰਬਰ
ਜਾਨੀਆ ਚਾਹਲ ਨੇੜੇ ਪਏ ਧੁੱਸੀ ਬੰਨ ਦੇ ਪਾੜ ਨੂੰ 10 ਦਿਨਾਂ ਦੇ ਅੰਦਰ ਹੀ  ਅਣਥੱਕ ਮਿਹਨਤ ਨਾਲ  ਬੰਨ ਲਿਆ ਗਿਆ ਸੀ। ਬਣਾਏ ਗਏ ਰਿੰਗ ਬੰਨ ਦੀ ਮਜ਼ਬੂਤੀ ਲਈ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਦੀ ਅਗਵਾਈ ਹੇਠ ਲਗਾਤਾਰ ਮਿੱਟੀ ਪਾਈ ਜਾ ਰਹੀ ਹੈ। ਸੰਤ ਸੀਚੇਵਾਲ ਵੱਲੋਂ ਬੰਨ੍ਹ ਦੀ ਮਜ਼ਬੂਤੀ ਲਈ ਮਿੱਟੀ ਲਿਆਉਣ ਦੀ ਸ਼ੋਸ਼ਲ ਮੀਡੀਆ ‘ਤੇ ਕੀਤੀ ਗਈ ਅਪੀਲ ਦਾ ਏਨਾ ਅਸਰ ਹੋਇਆ ਹੈ ਕਿ ਪੰਜਾਬ ਦੇ ਲੋਕਾਂ ਨੇ ਇੱਕ ਵਾਰ ਫਿਰ ਜਾਨੀਆ ਚਾਹਲ ਦੇ ਬੰਨ ਵੱਲ ਵਹੀਰਾਂ ਘੱਤ ਲਈਆਂ ਹਨ। ਸੰਤ ਸੀਚੇਵਾਲ ਨੇ ਦੱਸਿਆ ਕਿ ਹੁਣ ਏਥੇ ਮਿੱਟੀ ਦੇ ਬੋਰਿਆ ਦੀ ਏਨੀ ਲੋੜ ਨਹੀਂ ਜਿੰਨ੍ਹੀ ਮਿੱਟੀ ਦੀ ਲੋੜ ਹੈ।
ਜਾਣਕਾਰੀ ਅਨੁਸਾਰ  ਪੰਜਾਬ ਸਰਕਾਰ ਵੱਲੋਂ ਕਮਾਲਪੁਰ ਦੀ ਮੰਡੀ ਵਿੱਚ ਮਿੱਟੀ ਦੇ ਬੋਰੇ ਭਰਕੇ ਭੇਜੇ ਜਾ ਰਹੇ ਹਨ।ਇੱਥੋਂ ਜਾਣੀਆ ਚਾਹਲ ਬੰਨ ਲਈ  60 ਹਾਜ਼ਾਰ ਦੇ ਕਰੀਬ ਮਿੱਟੀ ਦੇ ਬੋਰੇ ਭੇਜੇ ਗਏ। ਸਿੰਚਾਈ ਵਿਭਾਗ ਅਨੁਸਾਰ  ਬੰਨ ‘ਤੇ  ਕੁਲ 3  ਲੱਖ 10 ਹਾਜ਼ਾਰ ਦੇ ਕਰੀਬ ਮਿੱਟੀ ਦੇ ਬੋਰੇ ਲੱਗੇ ਹਨ। ਪੰਜਾਬ ਦੇ ਲੋਕ ਆਪੋ-ਆਪਣੇ ਜ਼ਿਲਿਆ ਵਿੱਚੋਂ  ਮਿੱਟੀ ਦੇ ਬੋਰੇ ਭਰਕੇ ਅਤੇ ਮਿੱਟੀ ਦੀਆਂ ਟਰਾਲੀਆਂ ਲੈਕੇ ਆਏ ਸਨ।
ਸੰਤ ਬਲਬੀਰ ਸਿੰਘ ਸੀਚੇਵਾਲ ਨੇ ਦੱਸਿਆ ਕਿ ਬੰਨ ਦੀ ਮਜ਼ਬੂਤੀ ਤੱਕ ਸੇਵਾ ਚੱਲਦੀ ਰਹੇਗੀ।ਉਨ੍ਹਾਂ ਦੱਸਿਆ ਕਿ ਪੰਜਾਬ ਦੇ ਲੋਕਾਂ ਨੇ ਹੜ੍ਹ ਪੀੜਤਾਂ ਦੀ ਮੱਦਦ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ। ਜਿੱਥੇ ਲੋਕ ਮਿੱਟੀ ਲੈਕੇ ਆ ਰਹੇ ਹਨ ਉਥੇ ਪੀੜਤਾਂ ਲਈ ਨਿੱਤ ਵਰਤੋਂ ਦਾ ਸਮਾਨ ਵੀ ਵੱਡੀ ਪੱਧਰ ‘ਤੇ ਆ ਰਿਹਾ ਹੈ।ਇਸ ਵਰਤਾਰੇ ਨਾਲ ਪੰਜਾਬੀਅਤ ਦਾ ਝਲਕਾਰਾ ਸਪੱਸ਼ਟ ਰੂਪ ਵਿੱਚ ਦੇਖਣ ਨੂੰ ਮਿਲਿਆ ਹੈ। ਜਿੰਨ੍ਹਾਂ ਕਿਸਾਨਾਂ ਦੇ ਖੇਤਾਂ  ਵਿੱਚ ਹੜ੍ਹ ਨਾਲ ਮਿੱਟੀ ‘ਤੇ ਰੇਤਾ ਭਰ ਗਏ ਹਨ ਉਨ੍ਹਾਂ ਕਿਸਾਨਾਂ ਨੂੰ ਸੰਤ ਸੀਚੇਵਾਲ  ਨੇ ਭਰੋਸਾ ਦਿੱਤਾ ਕਿ ਉਨ੍ਹਾਂ ਦੀ ਜ਼ਮੀਨ ਵਾਹੀਯੋਗ ਬਣਾਉਣ ਵਿੱਚ ਮੱਦਦ ਕੀਤੀ ਜਾਵੇਗੀ ਤੇ ਇਲਾਕੇ ਦੇ ਟ੍ਰੈਕਟਰ ਟਰਾਲੀਆਂ ਇੱਕਠੀਆਂ ਕਰਕੇ ਖੇਤਾਂ ਵਿੱਚੋਂ ਰੇਤਾ ਚੁੱਕੀ ਜਾਵੇਗੀ ਤਾਂ ਜੋ ਕਣਕ ਤੱਕ ਖੇਤ ਤਿਆਰ ਹੋ ਸਕਣ ਤੇ ਕਿਸਾਨ ਕਣਕ ਬੀਜਣ ਦੇ ਸਮਰੱਥ ਹੋ ਸਕਣ।ਜਾਨੀਆ ਚਾਹਲ ਪਿੰਡ ਦੇ ਮੇਜਰ ਸਿੰਘ ਨੇ ਦੱਸਿਆ ਕਿ ਜਦੋਂ 1988 ਵਿੱਚ ਹੜ੍ਹ ਆਏ ਸਨ ਉਦੋਂ ਵੀ ਝੋਨੇ ਦੀ ਫਸਲ ਤਬਾਹ ਹੋ ਗਈ ਸੀ ਤੇ ਸਰਕਾਰੀ ਪੱਧਰ ‘ਤੇ ਕੋਈ ਬਹੁਤੇ ਯਤਨ ਨਹੀਂ ਸੀ ਕੀਤੇ ਗਏ ਜਿਸ ਕਾਰਨ ਕਿਸਾਨ ਉਦੋਂ ਕਣਕ ਨਹੀਂ ਸੀ ਬੀਜ ਸਕੇ। 1988 ਵਿੱਚ ਹੜ੍ਹ ਸਤੰਬਰ ਮਹੀਨੇ ਵਿੱਚ ਆਇਆ ਸੀ ਤੇ ਜਿੱਥੇ ਪਾੜ ਪਿਆ ਸੀ ਉਹ ਫਰਵਰੀ 1989 ਤੱਕ ਵੀ ਨਹੀਂ ਸੀ ਬੱਝਾ। ਹੁਣ ਤਾਂ ਸੰਤ  ਸੀਚੇਵਾਲ ਦੀ ਅਗਵਾਈ ਹੇਠ ਪੰਜਾਬ ਦੇ ਲੋਕਾਂ ਨੇ ਸਿਰਫ਼ 10 ਦਿਨਾਂ ਦੇ ਅੰਦਰ ਹੀ ਬੰਨ ਬਣਾ ਕੇ ਵੱਡੀ ਰਾਹਤ ਪਹੁੰਚਾਈ ਹੈ।