This Portal is for Registration for Visitors Coming to Sultanpur Lodhi Only. For Kartarpur Corridor Registration Click Here
This Portal is for Registration for Visitors Coming to Sultanpur Lodhi Only. For Kartarpur Corridor Registration Click Here

News Details

News Details

ਕਿਸ਼ਤੀ ਦੌੜਾਂ ਵਿੱਚ ਪੰਜਾਬ ਟੀਮ ਨੇ ਗੱਡੇ ਝੰਡੇ

275 Views | September 10, 2019

ਕਿਸ਼ਤੀ ਦੌੜਾਂ ਵਿੱਚ  ਪੰਜਾਬ ਟੀਮ ਨੇ ਗੱਡੇ ਝੰਡੇ
ਸੋਨੇ ਦੇ 3 ਅਤੇ ਚਾਂਦੀ ਦੇ 8 ਤਮਗੇ ਜਿੱਤੇ
ਦਰਬੰਗਾ ਵਿੱਚ ਹੋਈ ਕੌਮੀ ਡਰੈਗਨ ਬੋਟ ਚੈਪੀਅਨਸ਼ਿਪ ਸੰਪਨ
ਪੰਜਾਬ ਦੀ ਟੀਮ ਦਾ ਸੰਤ ਸੀਚੇਵਾਲ ਵੱਲੋਂ ਸਨਮਾਨ
ਸੁਲਤਾਨਪੁਰ ਲੋਧੀ, 5 ਸੰਤਬਰ
ਦਰਬੰਗਾ ਵਿੱਚ ਹੋਈ ਕਿਸ਼ਤੀਆਂ ਦੀ ਕੌਮੀ ਚੈਪੀਅਨਸ਼ਿਪ ਵਿੱਚ ਪੰਜਾਬ ਟੀਮ ਦੀ ਰਹੀ ਝੰਡੀ। ਪੰਜਾਬ ਦੀਆਂ ਲੜਕੀਆਂ ਦੀ ਟੀਮ ਪਹਿਲੇ ਸਥਾਨ ‘ਤੇ ਰਹੀ ਜਦ ਕਿ ਲੜਕਿਆਂ ਦੀ ਟੀਮ ਹਰਿਆਣਾ ਦੇ ਨਾਲ ਸਾਂਝੇ ਤੌਰ ‘ਤੇ ਪਹਿਲੇ ਸਥਾਨ ‘ਤੇ ਰਹੀ।  ਹਾਲ ਹੀ ਵਿੱਚ ਬਿਹਾਰ ਦੇ ਦਰਬੰਗਾ ਵਿੱਚ ਸੰਪਨ ਹੋਈ 9ਵੀਂ ਸੀਨੀਅਰ ਨੈਸ਼ਨਲ ਡਰੈਗਨ ਬੋਟ ਚੈਪੀਅਨਸ਼ਿਪ 2019 ਵਿਚ ਪੰਜਾਬ ਦੇ ਖਿਡਾਰੀਆਂ ਨੇ ਬੱਲੇ-ਬੱਲੇ ਕਰਵਾ ਦਿੱਤੀ। ਕਿਸ਼ਤੀ ਦੌੜਾਂ ਵਿੱਚ ਲੜਕੇ ਦੇ ਲੜਕੀਆਂ ਨੇ ਵੱਖ-ਵੱਖ ਮੁਕਾਬਲਿਆਂ ਵਿੱਚ ਸੋਨੇ ਦੇ 3 ਤੇ ਚਾਂਦੀ ਦੇ 8 ਤਮਗੇ ਜਿੱਤੇ। ਇੱਥੇ ਬਣੇ ਸੰਤ ਸੀਚੇਵਾਲ ਵਾਟਰ ਸਪੋਰਟਸ ਸੈਂਟਰ ਵੱਲੋਂ ਪੰਜਾਬ ਦੀ ਟੀਮ ਦਾ ਅਭਿਆਸ ਕਰਵਾਇਆ ਗਿਆ ਸੀ।
 ਪੰਜਾਬ ਦੀ ਟੀਮ ਨੇ ਪਹਿਲੀ ਵਾਰ ਡਰੈਗਨ ਬੋਟ ਮੁਕਾਬਲਿਆਂ ਵਿੱਚ ਸੋਨੇ ਦੇ ਤਮਗਿਆਂ ਨੂੰ ਚੁੰਮਿਆ ਹੈ। ਪੰਜਾਬ ਟੀਮ ਦੇ ਕੋਚ ਅਮਨਦੀਪ ਸਿੰਘ ਖੈਹਿਰਾ ਨੇ ਦੱਸਿਆ ਕਿ ਪੰਜਾਬ ਦੀ ਟੀਮ ਇੰਨ੍ਹਾਂ ਮੁਕਾਬਲਿਆਂ ਵਿੱਚ ਸਾਲ 2014 ਤੋਂ ਹਿੱਸਾ ਲੈਂਦੀ ਆ ਰਹੀ ਹੈ ਪਰ ਪਹਿਲੀਵਾਰ ਸੋਨੇ ਦੇ ਤਮਗੇ ਜਿੱਤੇ ਹਨ। ਇਹ ਤਾਂ ਹੀ ਸੰਭਵ ਹੋ ਸਕਿਆ ਸੀ ਕਿਉਂਕਿ ਕਨੇਡਾ ਦੇ ਪਰਵਾਸੀ ਪੰਜਾਬੀਆਂ ਨੇ ਕੌਮਾਂਤਰੀ ਪੱਧਰ ਦੇ ਮੁਕਾਬਲਿਆਂ ਵਿੱਚ ਹਿੱਸਾ ਲੈਣ ਵਾਲੀ ਕਿਸ਼ਤੀ ਲੈਕੇ ਦਿੱਤੀ ਸੀ। ਕੈਨਡਾ ਤੋਂ ਹਰਮਿੰਦਰ ਸਿੰਘ ਢਿੱਲੋਂ ਉਸ ਦੇ ਸਾਥੀਆਂ ਨੇ ਇਸ ਚੈਪੀਅਨਸ਼ਿਪ ਵਿੱਚ ਹਿੱਸਾ ਲੈਣ ਤੋਂ ਕੁਝ ਦਿਨ ਪਹਿਲਾਂ ਹੀ 2 ਲੱਖ 50 ਹਾਜ਼ਾਰ ਦੀ ਡਰੈਗਨ ਬੋਟ ਇਸ ਸੈਂਟਰ ਨੂੰ ਦਾਨ ਕੀਤੀ ਸੀ।
ਉਨ੍ਹਾਂ ਦੱਸਿਆ ਕਿ ਇਸ ਚੈਪੀਅਨਸ਼ਿਪ ਵਿੱਚ 18 ਰਾਜਾਂ ਦੇ ਕਰੀਬ 700 ਖਿਡਾਰੀਆਂ ਨੇ ਹਿੱਸਾ ਲਿਆ 3 ਦਿਨਾਂ ਤੱਕ ਚੱਲਣ ਵਾਲੀ ਇਸ ਚੈਪੀਅਨਸ਼ਿਪ ਦਾ ਉਦਘਾਟਨ ਬਿਹਾਰ ਕੈਬਟਿਨ ਮੰਤਰੀ ਮਦਨ ਸਹਾਨੀ ਅਤੇ ਵਿਧਾਇਕ ਸੰਜੈ ਸਵਰਗੀ ਨੇ ਕੀਤਾ। ਇਸ ਚੈਪੀਅਨਸ਼ਿਪ ਵਿੱਚੋਂ ਪੰਜਾਬ ਦੇ ਖਿਡਾਰੀਆਂ ਨੇ ਬਹੁਤ ਵਧੀਆ ਪ੍ਰਦ੍ਰਸ਼ਨ ਕੀਤਾ ਇਹਨਾਂ ਖਿਡਾਰੀਆਂ ਦੀ ਜਿੱਤ ਦੀ ਖੁਸ਼ੀ ਵਿੱਚ ਸੰਤ ਸੀਚੇਵਾਲ ਵਾਟਰ ਸਪੋਰਟਸ ਸੈਂਟਰ ਸੁਲਤਾਨਪੁਰ ਲੋਧੀ ਪਦਮਸ਼੍ਰੀ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਖਿਡਾਰੀਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਦੌਰਾਨ ਖਿਡਾਰੀਆਂ ਦੇ ਮਾਪੇ ਵੀ ਮੌਜੂਦ ਸਨ। ਉਹਨਾਂ ਨੇ ਸੰਤ ਸੀਚੇਵਾਲ ਜੀ ਦਾ ਧੰਨਵਾਦ ਕੀਤਾ ਕਿ ਉਨ੍ਹਾਂ ਨੇ ਇਸ ਸੈਂਟਰ ਵਿੱਚ ਉਨ੍ਹਾਂ ਦੇ ਬੱਚਿਆਂ ਨੂੰ ਮੁਫਤ ਸਿਖਲਾਈ ਕਰਵਾਈ ਹੈ। ਉਨ੍ਹਾਂ ਦੱਸਿਆ ਕਿ ਬਾਹਰ ਇਹ ਸਿਖਲਾਈ ਬਹੁਤ ਮਹਿੰਗੀ ਪੈਂਦੀ ਹੈ ਜਿਸ ਕਾਰਨ ਗਰੀਬ ਮਾਪੇ ਕਿਸ਼ਤੀਆਂ ਦੀ ਸਿਖਲਾਈ ਕਰਵਾਉਣ ਤੋਂ ਅਸਮਰੱਥ ਸਨ। ਉਹਨਾ ਪੰਜਾਬ ਟੀਮ ਦੇ ਕੋਚ ਅਮਨਦੀਪ ਸਿੰਘ ਖੈਹਿਰਾ ਅਤੇ ਪੰਜਾਬ ਟੀਮ ਮੈਨੇਜਰ ਪ੍ਰੋਫੇਸਰ ਭੁਪਿੰਦਰ ਸਿੰਘ ਦਾ ਵੀ ਧੰਨਵਾਦ ਕੀਤਾ।