This Portal is for Registration for Visitors Coming to Sultanpur Lodhi Only. For Kartarpur Corridor Registration Click Here
This Portal is for Registration for Visitors Coming to Sultanpur Lodhi Only. For Kartarpur Corridor Registration Click Here

News Details

News Details

ਗੱਤਕਾ ਕੋਚ ਗੁਰਵਿੰਦਰ ਕੌਰ ਦਾ ਨਾਂਅ ਇੰਡੀਆ ਬੁੱਕ ਆਫ਼ ਰਿਕਾਰਡ ਵਿੱਚ ਦਰਜ

393 Views | October 28, 2019

ਇੱਕ ਮਿੰਟ ਵਿੱਚ ਲਗਾਤਾਰ 63 ਵਾਰ ਟੱਪੀ ਰੱਸੀ
ਦੋਵਾਂ ਹੱਥਾਂ ਦੀਆਂ ਉਂਗਲਾਂ ‘ਤੇ ਇੱਕ ਮਿੰਟ ਵਿੱਚ 120 ਵਾਰ ਘੁੰਮਾਏ ਚੱਕਰ
ਸੰਤ ਸੀਚੇਵਾਲ ਨੇ ਇਸ ਰਿਕਾਰਡ ਨੂੰ ਦੱਸਿਆ ਪੰਜਾਬ ਦੀਆਂ ਧੀਆਂ ਲਈ ਮਾਣ
ਸੁਲਤਾਨਪੁਰ ਲੋਧੀ, 3 ਸਤੰਬਰ
 ਏਕ ਉਂਕਾਰ ਚੈਰੀਟੇਬਲ ਟਰੱਸਟ ਗੱਤਕਾ ਅਖਾੜਾ ਸੀਚੇਵਾਲ ਦੀ ਕੋਚ ਗੁਰਵਿੰਦਰ ਕੌਰ ਦਾ ਨਾਂਅ ਇੰਡੀਆ ਬੁੱਕ ਆਫ਼ ਰਿਕਾਰਡ ਵਿੱਚ ਨਾਮ ਦਰਜ ਕੀਤਾ ਗਿਆ ਹੈ। ਇੰਡੀਆ ਬੁੱਕ ਆਫ਼ ਰਿਕਾਰਡ ਵੱਲੋਂ ਆਈ ਟੀਮ ਦੀ ਹਾਜ਼ਰੀ ਵਿੱਚ ਗੱਤਕਾ ਕੋਚ ਗੁਰਵਿੰਦਰ ਕੌਰ ਨੇ ਇੱਕ ਉਂਗਲ ‘ਤੇ ਅੱਧਾ ਕਿਲੋ ਚੱਕਰ(ਜਾਲ) ਘੁਮਾਉਂਦਿਆਂ ਇੱਕ ਮਿੰਟ ਵਿੱਚ 63 ਵਾਰ ਲਗਾਤਾਰ ਰੱਸੀ ਟੱਪਣ ਦਾ ਪਹਿਲਾ ਰਿਕਾਰਡ ਬਣਾਇਆ। ਗੱਤਾਕਾ ਕੋਚ ਨੇ ਆਪਣੇ  ਸੱਜੇ  ਅਤੇ ਖੱਬੇ ਹੱਥਾਂ ਦੀਆਂ ਪਹਿਲੀਆਂ ਉਗਲਾਂ ‘ਤੇ ਇੱਕੋਂ ਸਮੇ ਅੱਧਾ-ਅੱਧਾ ਕਿਲੋ ਦੇ ਦੋ  ਜਾਲਾਂ ਨੰੁੂ ਇੱਕ ਮਿੰਟ ਵਿੱਚ 120 ਵਾਰ ਘੁਮਾਕੇ  ਦੂਜਾ ਰਿਕਾਰਡ ਕਾਇਮ ਕੀਤਾ ਹੈ। ਰਿਕਾਰਡ ਕਾਇਮ ਕਰਕੇ ਕੋਚ ਗੁਰਵਿੰਦਰ ਕੌਰ ਨੇ ਗੱਤਕੇ ਵਿੱਚ ਵੀ ਸੀਚੇਵਾਲ ਦਾ ਨਾਂਅ ਕੌਮੀ ਪੱਧਰ ‘ਤੇ ਲੈਆਂਦਾ ਹੈ।
  ਇੰਡੀਆ ਅਤੇ ਏਸ਼ੀਆਂ ਕਿਤਾਬ ਰਿਕਾਰਡ ਦੇ ਐਡਜੂਡੀਕੇਟਰ ਸਚਿਨ ਖੁਲਰ ਦੀ ਹਾਜ਼ਰੀ ਵਿੱਚ ਇਹ ਰਿਕਾਰਡ  ਬਣਾਇਆ। ਉਨ੍ਹਾਂ ਨੇ ਗੱਤਕੇ ਵਿੱਚ ਨਵਾਂ ਰਿਕਾਰਡ ਸਥਾਪਿਤ ਕਰਨ ਵਾਲੀ  ਗੁਰਵਿੰਦਰ ਕੌਰ ਅਤੇ ਉਨ੍ਹਾਂ ਦੇ ਸਹਾਇਕ  ਸਰਪੰਚ ਤਜਿੰਦਰ ਸਿੰਘ ਸੀਚੇਵਾਲ ਅਤੇ ਨਵਜੋਤ ਸਿੰਘ ਨੂੰ ਵਧਾਈ ਦਿੱਤੀ । ਸ੍ਰੀ ਖੁੱਲਰ ਨੇ ਕਿਹਾ ਕਿ ਉਨ੍ਹਾਂ ਗੱਤਕਾ ਦਾ ਇਹ ਰਿਕਾਰਡ ਦਰਜ ਕਰਨ ਲਈ ਐਡਜੂਡੀਕੇਟਰ ਵਜੋਂ ਨਿਭਾਈ ਭੂਮਿਕਾ ‘ਤੇ ਫ਼ਖਰ  ਹੈ।
  ਇੰਡੀਆ ਬੁੱਕ ਆਫ ਰਿਕਾਰਡ ਵੱਲੋਂ ਦਿੱਤਾ ਮੈਡਲ ਗੱਤਕਾ ਕੋਚ ਗੁਰਵਿੰਦਰ ਕੌਰ ਦੇ ਗਲ ਵਿੱਚ ਪਾਉਂਦਿਆ ਵਾਤਾਵਰਣ ਪ੍ਰੇਮੀ ਪਦਮਸ੍ਰੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਗੁਰਵਿੰਦਰ ਕੌਰ ਨੇ ਪੰਜਾਬ ਦੀਆਂ ਧੀਆਂ ਦਾ ਮਾਣ ਵਧਾਇਆ ਹੈ।ਉਨ੍ਹਾਂ ਕਿਹਾ ਸਿੱਖ ਧਰਮ ਦੀ ਇਸ ਰਵਾਇਤੀ ਖੇਡ ਨੂੰ ਕਾਇਮ ਰੱਖਣਾ ਬਹੁਤ ਜਰੂਰੀ ਹੈ ਕਿਉਂਕਿ ਗੱਤਕਾ ਸਿੱਖ ਵਿਰਸੇ ਦਾ ਅਨਿੱਖੜਵਾ ਅੰਗ ਹੈ। ਅਜਿਹੀਆਂ ਰਵਾਇਤੀ ਖੇਡਾਂ ਅਤੇ ਪੜ੍ਹਾਈ ਵਿੱਚ ਹੋਣ ਵਾਲੇ ਮੁਕਾਬਲਿਆਂ ਵਿੱਚ ਲੜਕੀਆਂ ਨੂੰ ਬਰਾਬਰ ਦੇ ਮੌਕੇ ਮਿਲਣ ਨਾਲ ਸਮਾਜ ਦੀਆਂ ਨੀਹਾਂ ਮਜ਼ਬੂਤ ਹੋਣਗੀਆ।
 ਸੰਤ ਅਵਤਾਰ ਸਿੰਘ ਯਾਦਗਾਰੀ ਸੀਨੀਅਰ ਸੈਂਕਡਰੀ ਸਕੂਲ ਸੀਚੇਵਾਲ ਵਿਖੇ ਬਣਾਏ ਗਏ ਇਸ ਰਿਕਾਰਡ ਨੂੰ ਦੇਖਣ ਲਈ ਸੰਤ ਸੁਖਜੀਤ ਸਿੰਘ, ਸੁਰਜੀਤ ਸਿੰਘ ਸ਼ੰਟੀ, ਗੁਰਦੇਵ ਸਿੰਘ ਫੌਜੀ, ਪ੍ਰਿੰਸੀਪਲ ਨਿਰਮਲ ਕੌਰ ,ਤਿੰਨ ਸੌ ਤੋਂ ਵੱਧ ਵਿਿਦਆਰਥੀ ਅਤੇ ਸਮੂਹ ਸਕੂਲ ਸਟਾਫ ਮੈਂਬਰ ਹਾਜ਼ਰ ਸਨ।