This Portal is for Registration for Visitors Coming to Sultanpur Lodhi Only. For Kartarpur Corridor Registration Click Here
This Portal is for Registration for Visitors Coming to Sultanpur Lodhi Only. For Kartarpur Corridor Registration Click Here

News Details

News Details

ਨੈਸ਼ਨਲ ਡਰੈਗਨ ਬੋਟ ਚੈਪੀਅਨਸ਼ਿਪ ਲਈ ਪੰਜਾਬ ਦੀ ਟੀਮ ਲਈ ਟਰਇਲ ੧੦ ਨੂੰ

148 Views | October 25, 2019

ਦਰਬੰਗਾ ਪਟਨਾ (ਬਿਹਾਰ) ਵਿਖੇ ਹੋਣ ਵਾਲੀ ੯ਵੀਂ ਸੀਨੀਅਰ ਨੈਸ਼ਨਲ ਡਰੈਗਨ ਬੋਟ ਚੈਪੀਅਨਸ਼ਿਪ ਲਈ ਪੰਜਾਬ ਦੀ ਟੀਮ ਚੁਣਨ ਵਾਸਤੇ ਟਰਾਈਲ ੧੦ ਅਗਸਤ ਨੂੰ ਪਵਿੱਤਰ ਕਾਲੀ ਵੇਈਂ ਸੁਲਤਾਨਪੁਰ ਲੋਧੀ 'ਚ ਹੋਣਗੇ। ਇਹ ਜਾਣਕਾਰੀ ਸੰਤ ਸੀਚੇਵਾਲ ਵਾਟਰ ਸਪੋਰਟਸ ਸੈਂਟਰ ਦੇ ਖਜਾਨਚੀ ਗੁਰਵਿੰਦਰ ਸਿੰਘ ਬੋਪਾਰਾਏ ਅਤੇ ਸੈਂਟਰ ਦੇ ਕੋਚ ਅਮਨਦੀਪ ਸਿੰਘ ਖੈਹਿਰਾ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਬਿਹਾਰ ਵਿੱਚ ਲੜਕੇ ਤੇ ਲੜਕੀਆਂ ਦੀ ਇਹ ਚੈਪੀਅਨਸ਼ਿਪ ਜੋ ਕਿ ੩੧ ਅਗਸਤ ਤੋ ੨ ਸਤਬੰਰ ਨੂੰ ਹੋਣ ਜਾ ਰਹੀ ਹੈ। ਇਸ ਚੈਪਨੀਅਨਸ਼ਿਪ ਲਈ ਪੰਜਾਬ ਦੀ ਟੀਮ ਲਈ ਲੜਕੇ ਅਤੇ ਲੜਕੀਆਂ ਲਈ ਚੋਣ ੧੦ ਅਗਸਤ ਨੂੰ ਕਰਨ ਲਈ 'ਸੰਤ ਸੀਚੇਵਾਲ ਵਾਟਰ ਸਪੋਰਟਸ ਸੈਂਟਰ' ਸੁਲਤਾਨਪੁਰ ਲੋਧੀ ਵਿਖੇ ੧੦ ਅਗਸਤ ਸਵੇਰੇ ੯ ਵਜੇ ਟਰਾਈਲ ਲਏ ਜਾਣਗੇ।ਪੰਜਾਬ ਭਰ ਦੇ ਖਿਡਾਰੀ ਇਹਨਾਂ ਟਰਾਇਲਾਂ ਵਿੱਚ ਹਿੱਸਾ ਲੈ ਸਕਣਗੇ ਅਤੇ ਮੈਰਿਟ ਦੇ ਅਧਾਰ 'ਤੇ ਖਿਡਾਰੀਆਂ ਦੀ ਚੋਣ ਹੋਵੇਗੀ। 
ਉਹਨਾਂ ਇਹ ਵੀ ਦੱਸਿਆ ਕਿ ਇਹ ਟਰਾਇਲ ਵਾਟਰ ਸਪੋਰਟਸ ਸੈਂਟਰ ਦੇ ਪ੍ਰਧਾਨ ਪਦਮਸ੍ਰੀ ਸੰਤ ਬਲਬੀਰ ਸਿੰਘ ਸੀਚੇਵਾਲ ਦੀ ਰਹਿਨੁਮਾਈ ਹੇਠ ਹੋਣਗੇ। ਟਰਾਈਲਾਂ ਵਿੱਚ ਹਿੱਸਾ ਲੈਣ ਵਾਲੇ ਖਿਡਾਰੀ ਸਮੇਤ ਪੂਰੀ ਸਪੋਰਟਸ ਕਿੱਟ ਵਿੱਚ ਟਰਾਇਲ ਦੇਣ ਲਈ ਆਉਣ ਅਤੇ ਆਪਣੇ ਅਧਾਰ ਕਾਰਡ, ਦਸਵੀਂ ਕਲਾਸ ਦਾ ਪ੍ਰਮਾਣ ਪੱਤਰ ਅਤੇ ਚਾਰ ਫੋਟੋਆਂ ਵੀ ਨਾਲ ਲੈ ਕੇ ਆਉਣ। ਟਰਾਇਲਾਂ ਉਪਰੰਤ ਅਭਿਆਸ ਕੈਂਪ ਵੀ ਲਗਾਇਆ ਜਾਵੇਗਾ। ਚੈਪੀਅਨਸ਼ਿਪ ਵਿੱਚ ਹਿੱਸਾ ਲੈਣ ਲਈ ਚੁਣੀ ਹੋਈ ਟੀਮ ੨੮ ਅਗਸਤ ਨੂੰ ਬਿਹਾਰ ਲਈ ਰਵਾਨਾ ਹੋਵੇਗੀ।