This Portal is for Registration for Visitors Coming to Sultanpur Lodhi Only. For Kartarpur Corridor Registration Click Here
This Portal is for Registration for Visitors Coming to Sultanpur Lodhi Only. For Kartarpur Corridor Registration Click Here

News Details

News Details

ਪਵਿੱਤਰ ਕਾਲੀ ਵੇਈਂ ਵਿੱਚ 31 ਤੱਕ ਗੰਦੇ ਪਾਣੀ ਪੈਣ ਤੋਂ ਰੋਕਣ ਦੀਆਂ ਹਦਾਇਤਾਂ

102 Views | October 25, 2019

ਪਵਿੱਤਰ ਕਾਲੀ ਵੇਈਂ ਵਿੱਚ 31 ਤੱਕ ਗੰਦੇ ਪਾਣੀ ਪੈਣ ਤੋਂ ਰੋਕਣ ਦੀਆਂ ਹਦਾਇਤਾਂ
ਨਿਗਰਾਨ ਕਮੇਟੀ ਦੇ ਮੁਖੀ ਜਸਟਿਸ ਜਸਬੀਰ ਸਿੰਘ ਨੇ ਗੰਦੇ ਪਾਣੀਆਂ ਬਾਰੇ ਲਿਆ ਜ਼ਾਇਜਾ
ਸੁਲਤਾਨਪੁਰ ਲੋਧੀ,17 ਅਕਤੂਬਰ
ਨੈਸ਼ਨਲ ਗ੍ਰੀਨ ਟ੍ਰਿਬਿਊਨਲ ਵੱਲੋਂ ਬਣਾਈ ਗਈ ਨਿਗਰਾਨ ਕਮੇਟੀ ਦੇ ਮੁਖੀ ਜਸਟਿਸ ਜਸਬੀਰ ਸਿੰਘ ਨੇ ਅਧਿਕਾਰੀਆਂ ਨੂੰ ਸਖ਼ਤ ਹਦਾਇਤਾਂ ਕੀਤੀਆਂ ਹਨ ਸ੍ਰੀ ਗੁਰੁ ਨਾਨਕ ਦੇਵ ਜੀ ਦੀ ਚਰਨਛੋਹ ਪ੍ਰਾਪਤ ਪਵਿੱਤਰ ਕਾਲੀ ਵੇਈਂ ਵਿੱਚ ਪੈ ਰਹੇ ਗੰਦੇ ਪਾਣੀ 31 ਅਕਤੂਬਰ ਤੱਕ ਹਰ ਹਾਲ ਵਿੱਚ ਰੋਕੇ ਜਾਣ ਤਾਂ ਜੋ 550ਵੇਂ ਪ੍ਰਕਾਸ਼ ਪੁਰਬ ਮੌਕੇ ਸੰਗਤਾਂ ਸਾਫ਼ ਸੁਥਰੇ ਪਾਣੀ ਵਿੱਚ ਇਸ਼ਨਾਨ ਕਰ ਸਕਣ।ਉਨ੍ਹਾਂ ਅੱਜ ਵਾਤਾਵਰਣ ਪ੍ਰੇਮੀ ਤੇ ਨਿਗਰਾਨ ਕਮੇਟੀ ਦੇ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨਾਲ ਪਵਿੱਤਰ ਕਾਲੀ ਵੇਈਂ ਦਾ ਉਨ੍ਹਾਂ ਥਾਵਾਂ ਦਾ ਦੌਰਾ ਕੀਤਾ ਜਿੱਥੇ ਅਜੇ ਵੀ ਵੇਈਂ ਵਿੱਚ ਗੰਦੇ ਪਾਣੀ ਪੈ ਰਹੇ ਹਨ। ਉਨ੍ਹਾਂ ਕਪੂਰਥਲਾ ਦੇ ਡਿਪਟੀ ਕਮਿਸ਼ਨਰ ਤੇ ਹੋਰ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਸ਼ਪੱਸ਼ਟ ਹਦਾਇਤਾਂ ਕੀਤੀਆਂ ਕਿ 31 ਅਕਤੂਬਰ ਤੱਕ ਵੇਈਂ ਵਿੱਚ ਪੈ ਰਹੇ ਗੰਦੇ ਪਾਣੀ ਹਰ ਹਾਲ ਵਿੱਚ ਰੋਕੇ ਜਾਣ। ਉਨ੍ਹਾਂ ਇਹ ਵੀ ਕਿਹਾ ਕਿ ਜੇ ਥੋੜ੍ਹੇ ਸਮੇਂ ਵਿੱਚ ਪੱਕੇ ਤੌਰ ‘ਤੇ ਪ੍ਰਬੰਧ ਨਹੀਂ ਹੋ ਸਕਦੇ ਤਾਂ ਇਸ ਦੇ ਆਰਜ਼ੀ ਤੌਰ ‘ਤੇ ਪ੍ਰਬੰਧ ਕਰਕੇ ਇਹ ਯਾਕੀਨੀ ਬਣਾਇਆ ਜਾਵੇ ਕਿ ਵੇਈਂ ਵਿੱਚ ਗੰਦੇ ਪਾਣੀ  ਕਿਸੇ ਵੀ ਰੂਪ ਵਿੱਚ ਨਾ ਪੈਣ।ਉਨ੍ਹਾਂ ਨੇ ਸੈਦੋ ਭੁਲਾਣਾ ਦੀਆਂ ਕਲੋਨੀਆਂ ਅਤੇ ਖੈੜਾ ਬੇਟ ਪਿੰਡ ਦਾ ਵੀ ਦੌਰਾ ਕੀਤਾ ਜਿਥੋਂ ਦਾ ਗੰਦਾ ਪਾਣੀ ਵੇਈਂ ਵਿੱਚ ਜਾ ਰਿਹਾ ਹੈ।
ਜਸਟਿਸ ਜਸਬੀਰ ਸਿੰਘ ਨੇ ਕਿਹਾ ਕਿ 550ਵੇਂ ਪ੍ਰਕਾਸ਼ ਪੁਰਬ ਲਈ ਪ੍ਰਬੰਧ ਕਰਨ ਵਾਸਤੇ ਜਿਹੜੀ ਵੀ ਕੰਪਨੀ ਨੂੰ ਕੰਮ ਦਿੱਤਾ ਗਿਆ ਹੈ ਉਸ ਦਾ ਸੀਈਓ ਵੀ ਇਹ ਯਾਕੀਨੀ ਬਣਾਏਗਾ ਕਿ ਮੇਲੇ ਦੌਰਾਨ ਸੁਲਤਾਨਪੁਰ ਲੋਧੀ ਅਤੇ ਆਲੇ ਦੁਆਲੇ ਦੇ ਇਲਾਕੇ ਵਿੱਚ  ਕਿਸੇ ਤਰ੍ਹਾਂ ਦੀ ਵੀ ਗੰਦਗੀ ਨਹੀਂ ਪੈਣ ਦਿੱਤੀ ਜਾਵੇਗੀ।ਮੇਲੇ ਦੇ ਮੁਖ ਪ੍ਰਬੰਧਕ ਨੇ ਜੇ ਅਜਿਹਾ ਨਾ ਕੀਤਾ ਤਾਂ ਉਨ੍ਹਾਂ ਨੂੰ ਮੋਟੇ ਜ਼ੁਰਮਾਨੇ ਵੀ  ਲਗਾਏ ਜਾਣਗੇ। ਜਸਟਿਸ ਜਸਬੀਰ ਸਿੰਘ ਨੇ ਕਿਹਾ ਕਿ ਬਾਬੇ ਨਾਨਕ ਦੀ ਵੇਈਂ ਦੀ ਮਹਤੱਤਾ ਤੇ ਇਸ ਦੀ ਪਵਿੱਤਰਤਾ ਬਹਾਲ ਰੱਖਣ ਵੱਲ ਬਣਦਾ ਧਿਆਨ ਨਹੀਂ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਵੇਈਂ ਨੂੰ ਸੁੰਦਰ ਬਣਾਉਣ ਨਾਲੋਂ ਇਸ ਦੇ ਪਾਣੀਆਂ ਵਿੱਚ ਪੈ ਰਹੀ ਗੰਦਗੀ ਨੂੰ ਰੋਕਣਾ ਜ਼ਿਆਦਾ ਮਹਤੱਤਵ ਪੂਰਨ ਹੈ।ਉਨ੍ਹਾਂ ਪੰਜਾਬ ਸਰਕਾਰ ਨੂੰ ਵੀ ਹਦਾਇਤਾਂ ਕੀਤੀਆਂ ਕਿ ਉਹ ਤਰੁੰਤ ਪਵਿੱਤਰ ਕਾਲੀ ਵੇਈਂ ਵਿੱਚ ਸਾਫ਼ ਪਾਣੀ ਛੱਡੇ।
ਉਨ੍ਹਾਂ ਦੱਸਿਆ ਕਿ ਕਪੂਰਥਲਾ ਦਾ ਐਸਟੀਪੀ ਚਲਾਉਣ ਵਾਸਤੇ ਨਗਰ ਕੌਂਸਲ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਡੇਢ ਕਰੋੜ ਰੁਪਏ ਦੇਵੇਗੀ ਜਿਸ ਵਿੱਚੋਂ 50 ਲੱਖ ਰੂਪਏ ਦੇ ਦਿੱਤੇ ਹਨ। ਬਾਕੀ ਦੋ ਕਿਸ਼ਤਾਂ ਵਿੱਚ ਦੇਵੇਗੀ ਜਿੰਨ੍ਹਾਂ ਵਿੱਚ ਇੱਕ ਕਿਸ਼ਤ ਮਾਰਚ 2020 ਤੱਕ ਦੇ ਦੇਵੇਗੀ। ਪੰਜਾਬ ਦੇ ਹਰ ਜਿਲ੍ਹੇ ਵਿੱਚ ਸ਼ਪੈਸ਼ਲ ਟਾਕਸ ਫੋਰਸ ਦਾ ਗਠਨ ਕੀਤਾ ਗਿਆ ਹੈ ਜਿਸ ਦੇ ਮੁੱਖੀ ਜਿਲ੍ਹੇ ਦੇ ਡਿਪਟੀ ਕਮਿਸ਼ਨਰ ਹੋਣਗੇ ਤੇ ਉਨ੍ਹਾਂ ਨਾਲ ਐਸਐਸਪੀ, ਪੀਪੀਸੀਬੀ ਦੇ ਅਧਿਕਾਰੀਆਂ ਸਮੇਤ ਹੋਰ ਸੀਨੀਅਰ ਅਧਿਕਾਰੀ ਜਾਂ ਉਨ੍ਹਾਂ ਦੇ ਪ੍ਰਤੀਨਿਧ ਹੋਣਗੇ ਜਿਹੜੇ ਜਿਲ੍ਹੇ ਵਿੱਚ ਹਰ ਤਰ੍ਹਾਂ ਦੀ ਗੰਦਗੀ ਪੈਣ ਤੋਂ ਰੋਕਣ ਲਈ ਕਾਰਵਾਈ ਕਰਨਗੇ।ਇਸ ਮੌਕੇ ਉਨ੍ਹਾਂ ਦੇ ਨਾਲ ਨਿਗਾਰਨ ਕਮੇਟੀ ਦੇ ਮੈਂਬਰ ਬਾਬੂ ਰਾਮ, ਪੀਪੀਸੀਬੀ ਦੇ ਐਕਸੀਅਨ ਅਰੁਣ ਕੱਕੜ ਅਤੇ ਹੋਰ ਅਧਿਕਾਰੀ ਹਾਜ਼ਰ ਸਨ।