This Portal is for Registration for Visitors Coming to Sultanpur Lodhi Only. For Kartarpur Corridor Registration Click Here
This Portal is for Registration for Visitors Coming to Sultanpur Lodhi Only. For Kartarpur Corridor Registration Click Here

News Details

News Details

ਜਲਾਲਾਬਾਦ ‘ਚ ਹੜ੍ਹ ਪੀੜਤਾਂ ਦੀ ਮੱਦਦ ਲਈ ਰਸ਼ਦਾਂ ਦੀ ਟਰਾਲੀ ਸੁਲਤਾਨਪੁਰ ਤੋਂ ਭੇਜੀ

54 Views | August 29, 2019

ਜਲਾਲਾਬਾਦ ‘ਚ ਹੜ੍ਹ ਪੀੜਤਾਂ ਦੀ ਮੱਦਦ ਲਈ ਰਸ਼ਦਾਂ ਦੀ ਟਰਾਲੀ ਸੁਲਤਾਨਪੁਰ ਤੋਂ ਭੇਜੀ
ਸੁਲਤਾਨਪੁਰ ਤੇ ਸੀਚੇਵਾਲ ਵਿੱਚ ਪੰਜਾਬ ਭਰ ਤੋਂ ਆ ਰਹੀਆਂ ਰਸ਼ਦਾਂ ਦੀਆਂ ਟਰਾਲੀਆਂ
ਸੁਲਤਾਨਪੁਰ ਲੋਧੀ, 29 ਅਗਸਤ
 ਪੰਜਾਬ ਭਰ ਤੋਂ ਹੜ੍ਹ ਪੀੜਤਾਂ ਦੀ ਮੱਦਦ ਲਈ ਲੋਕ ਪਹੁੰਚ ਕਰ ਰਹੇ ਹਨ।ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਉਸੇ ਦਿਨ ਤੋਂ ਲੋਕਾਂ ਦੀ ਮੱਦਦ ਕਰ ਰਹੇ ਹਨ ਜਿਸ ਦਿਨ ਤੋਂ ਹੜ੍ਹ ਆਇਆ ਹੋਇਆ ਹੈ।ਸੰਤ ਸੀਚੇਵਾਲ ਜੀ ਨੇ ਆਪਣੀਆਂ ਦੋਵੇਂ ਕਿਸ਼ਤੀਆਂ ਹੜ੍ਹ ਪੀੜਤਾਂ ਦੀ ਮੱਦਦ ਲਈ ਦਿਨ ਰਾਤ ਲਾਈਆ ਹੋਈਆਂ ਸਨ। ਪਾਣੀ ਵਿੱਚ ਘਿਰੇ ਲੋਕਾਂ ਨੂੰ ਸਭ ਤੋਂ ਪਹਿਲਾਂ ਲੰਗਰ ਪਹੁੰਚਾਉਣ ਦੀ ਸੇਵਾ ਨਿਭਾਈ।ਬਾਅਦ ਵਿੱਚ ਬੰਨ ਬੰਨਣ ਦੇ ਕਾਰਜ ਸ਼ੁਰੂ ਕੀਤੇ ਗਏ ਸਨ।ਜਿਵੇਂ ਜਿਵੇਂ ਮੀਡੀਆ ਤੇ ਖ਼ਾਸ ਕਰਕੇ ਸ਼ੋਸ਼ਲ ਮੀਡੀਆ ਵਿੱਚ ਬੰਨ ਬੰਨਣ ਦੀਆਂ ਖਬਰਾਂ ਤੇਜ਼ੀ ਨਾਲ ਫੇਲਣ ਲੱਗੀਆਂ ਸਨ ਉਵੇਂ –ਉਵੇਂ ਪੰਜਾਬ ਵਿੱਚੋਂ ਹੜ੍ਹ ਪੀੜਤਾਂ ਦੀ ਮੱਦਦ ਵਿੱਚ ਵੀ ਤੇਜ਼ੀ ਆਉਣ ਲੱਗ ਪਈ ਸੀ। ਲੋਕਾਂ ਵੱਲੋਂ ਮੱਦਦ ਲਈ ਭੇਜੀਆਂ ਜਾ ਰਹੀਆਂ ਰਸ਼ਦਾਂ ਦੀਆਂ ਟਰਾਲੀਆਂ ਅਤੇ ਹੋਰ ਸਾਧਨਾਂ ਰਾਹੀ ਸਮਾਨ ਏਨਾ ਜ਼ਿਆਦਾ ਆ ਰਿਹਾ ਹੈ ਕਿ ਰੱਖਣ ਲਈ ਥਾਂ ਵੀ ਥੁੜ ਗਈ ਹੈ।
ਸੁਲਤਾਨਪੁਰ ਲੋਧੀ ਵਿੱਚ ਹੜ੍ਹ ਪੀੜਤਾਂ ਦੇ ਸਮਾਨ ਦੀ ਸਾਂਭ ਸੰਭਾਲ ਕਰ ਰਹੇ ਸੇਵਾਦਾਰ ਗੁਰਵਿੰਦਰ ਸਿੰਘ ਬੋਪਾਰਾਏ ਨੇ ਦੱਸਿਆ ਕਿ ਸੁਲਤਾਨਪੁਰ ਲੋਧੀ ਵਿੱਚ 150 ਦੇ ਕਰੀਬ ਟਰਾਲੀਆਂ ਸਮਾਨ ਦੀਆਂ ਆ ਚੁੱਕੀਆਂ ਹਨ।ਇਸੇ ਤਰ੍ਹਾਂ 250 ਤੋਂ ਵੱਧ ਟਰਾਲੀਆਂ ਸੀਚੇਵਾਲ ਨਿਰਮਲ ਕੁਟੀਆ ਪਹੁੰਚੀਆਂ ਹਨ।ਕਈ ਟਰਾਲੀਆਂ ਦਾ ਸਮਾਨ ਸਿੱਧਾ ਹੜ੍ਹ ਪੀੜਤ ਪਿੰਡਾਂ ਵਿੱਚ ਵੀ ਭੇਜਿਆ ਜਾ ਰਿਹਾ ਹੈ।ਉਨ੍ਹਾਂ ਕਿਹਾ ਕਿ ਅੱਜ ਜਿਲ੍ਹਾਂ ਮੋਗਾ ਦੇ ਪਿੰਡ ਲੰਘੇਆਣਾ ਤੋਂ ਹੜ੍ਹ ਪੀੜਤਾਂ ਲਈ ਸਮਾਨ ਆਇਆ ਸੀ, ਉਸ ਨੂੰ ਸੁਲਤਾਨਪੁਰ ਤੋਂ ਹੋਰ ਸਮਾਨ ਲੱਦ ਕੇ  ਸਮਾਨ ਜਲਾਲਾਬਾਦ ( ਫਿਰੋਜ਼ਪੁਰ ) ਨੂੰ ਭੇਜਿਆ ਗਿਆ ਹੈ।ਜਿੱਥੇ ਤਿੰਨ ਚਾਰ ਪਿੰਡ ਹੜ੍ਹ ਨਾਲ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋਏ ਹਨ।ਲੰਘੇਆਣਾ ਤੋਂ ਸਮਾਨ ਲੈਕੇ ਆਏ ਜਗਮੋਹਣ ਸਿੰਘ ਨੇ ਕਿਹਾ ਕਿ ਉਹ ਸੁਲਤਾਨਪੁਰ ਲੋਧੀ ਵਿੱਚ ਸੰਤ ਬਲਬੀਰ ਸਿੰਘ ਸੀਚੇਵਾਲ ਹੋਰਾਂ ਨੂੰ ਸਮਾਨ ਦੇਣ ਆਏ ਸਨ ਪਰ ਉਨ੍ਹਾਂ ਨੇ ਆਪਣੇ ਕੋਲੋ ਹੋਰ ਸਮਾਨ ਲੱਦ ਕੇ ਸਾਨੂੰ ਜਲਾਲਾਬਾਦ ਦੇ ਪਿੰਡ ਢਾਣੀ ਨੱਥਾ ਸਿੰਘ ਅਤੇ ਦੁੱਲੇਕੀ ਲਈ ਭੇਜ ਦਿੱਤਾ ਸੀ ਤਾਂ ਜੋ ਸਮਾਨ ਹੜ੍ਹ ਪੀੜਤਾਂ ਦੇ ਹੱਥਾਂ ਵਿੱਚ ਸਮਾਨ ਪਹੁੰਚ ਸਕੇ।
ਗੁਰਵਿੰਦਰ ਸਿੰਘ ਬੋਪਾਰਾਏ ਨੇ ਪੰਜਾਬ ਦੇ ਲੋਕਾਂ ਦਾ ਧੰਨਵਾਦ ਕਰਦਿਆ ਕਿਹਾ ਕਿ ਸੂਬੇ ਦਾ ਕੋਈ ਅਜਿਹਾ ਜਿਲ੍ਹਾਂ ਨਹੀਂ ਬਚਿਆ ਜਿੱਥੋਂ ਰਾਹਤ ਸਮੱਗਰੀ ਨਾ ਆਈ ਹੋਵੇ।ਉਨ੍ਹਾ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਸਰਬੱਤ ਦੇ ਭਲੇ ਦੇ ਸੰਕਲਪ ‘ਤੇ ਪਹਿਰਾ ਦਿੱਤਾ ਹੈ।ਕੁਦਰਤੀ ਸੋਮਿਆਂ ਦੀ ਰਾਖੀ ਲਈ ਲੋਕਾਂ ਦਾ ਭਰੋਸਾ ਸੰਤ ਸੀਚੇਵਾਲ ਵਿੱਚ ਹੋਰ ਵੀ ਮਜ਼ਬੂਤ ਹੋਇਆ ਹੈ।ਸੁਲਤਾਨਪੁਰ ਅਤੇ ਸੀਚੇਵਾਲ ਵਿੱਚ ਆਈ ਰਾਹਤ ਸਮੱਗਰੀ ਦੇ ਪੈਕਟ ਬਣਾਏ ਜਾ ਰਹੇ ਹਨ ਤਾਂ ਜੋ ਪਿੰਡਾਂ ਵਿੱਚ ਜਾ ਕੇ ਪ੍ਰਭਾਵਿਤ ਲੋਕਾਂ ਤੱਕ ਪਹੁੰਚਾਏ ਜਾ ਸਕਣ।