This Portal is for Registration for Visitors Coming to Sultanpur Lodhi Only. For Kartarpur Corridor Registration Click Here
This Portal is for Registration for Visitors Coming to Sultanpur Lodhi Only. For Kartarpur Corridor Registration Click Here

News Details

News Details

ਕਾਲੀ ਵੇਈਂ ਦੀ ਪਵਿੱਤਰਤਾ ਬਹਾਲ ਰੱਖਣ ਲਈ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਮੀਟਿੰਗ

1573 Views | September 14, 2018

ਕਾਲੀ ਵੇਈਂ ਦੀ ਪਵਿੱਤਰਤਾ ਬਹਾਲ ਰੱਖਣ ਲਈ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਮੀਟਿੰਗ
ਗੱਲਬਾਤਾਂ ਨਾਲੋਂ ਕਾਰਵਾਈ ਨੂੰ ਤਰਜ਼ੀਹ ਦਿੱਤੀ ਜਾਵੇ- ਸੰਤ ਸੀਚੇਵਾਲ
ਵੇਈਂ ਨਾਲ ਲੱਗਦੇ ਟਰੀਟਮੈਂਟ ਪਲਾਟਾਂ ਦੀ ਹਾਲਤ ਤਰਸਯੋਗ
ਸੁਲਤਾਨਪੁਰ ਲੋਧੀ, ੧੨ ਸਤੰਬਰ
ਸ੍ਰੀ ਗੁਰੂ ਨਾਨਕ ਦੇਵ ਜੀ ਦੇ ੫੫੦ ਵੇਂ ਪ੍ਰਕਾਸ਼ ਪੁਰਬ ਤੋਂ ਪਹਿਲਾਂ-ਪਹਿਲਾਂ ਪਵਿੱਤਰ ਕਾਲੀ ਵੇਈਂ ਵਿੱਚ ਪੈ ਰਹੇ ਗੰਦੇ ਪਾਣੀਆਂ ਨੂੰ ਰੋਕਣ ਲਈ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਮੈਨ ਪ੍ਰੋ: ਐਸ.ਐਸ ਮਰਵਾਹਾ 'ਤੇ ਹੋਰ ਵਿਭਾਗਾਂ ਦੇ ਅਧਿਕਾਰੀਆਂ ਦੀ ਉਚੇਚੀ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿੱਚ ਹਾਜ਼ਰ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਵੇਈਂ ਦੁਆਲੇ ਬਣੇ ੬ ਟਰੀਟਮੈਂਟਾਂ ਦੀ ਤਰਸਯੋਗ ਹਾਲਤ ਦਾ ਜ਼ਿਕਰ ਕਰਦਿਆ ਕਿਹਾ ਕਿ ਸੰਗਤਾਂ ਪਿਛਲੇ ੧੮ ਸਾਲਾਂ ਤੋਂ ਬਾਬੇ ਨਾਨਕ ਦੀ ਪਵਿੱਤਰ ਵੇਈਂ ਨੂੰ ਕਾਰ ਸੇਵਾ ਰਾਹੀ ਸਾਫ਼ ਕਰਨ ਵਿੱਚ ਲੱਗੀਆਂ ਹੋਈਆਂ ਹਨ ਪਰ ਜਿਹੜੇ ਕੰਮ ਸਰਕਾਰੀ ਪੱਧਰ 'ਤੇ ਹੋਣ ਵਾਲੇ ਹਨ ਉਨ੍ਹਾਂ ਵੱਲ ਬਣਦਾ ਧਿਆਨ ਨਹੀਂ ਦਿੱਤਾ ਜਾ ਰਿਹਾ।ਮੀਟਿੰਗ ਵਿੱਚ ਇਹ ਫੈਸਲਾ ਕੀਤਾ ਗਿਆ ਕਿ ਇੰਨ੍ਹਾਂ ੬ ਟਰੀਟਮੈਂਟ ਪਲਾਂਟਾਂ ਬਾਰੇ ਦੋ ਹਫਤਿਆਂ ਵਿੱਚ ਰਿਪੋਰਟ ਦਿੱਤੀ ਜਾਵੇ ਕਿ ਇੰਨ੍ਹਾਂ ਪਲਾਟਾਂ ਨੂੰ ਕਿਸ ਤਰ੍ਹਾਂ ਚਲਾਇਆ ਜਾ ਸਕਦਾ ਹੈ।

ਸੰਤ ਸੀਚੇਵਾਲ ਨੇ ਦਸਿਆ ਕਿ ਸੁਲਤਾਨਪੁਰ ਲੋਧੀ ਦੇ ਟਰੀਟਮੈਂਟ ਪਲਾਂਟ ਵਿੱਚੋਂ ਗਾਰ ਕੱਢੀ ਨੂੰ ਕਈ ਸਾਲ ਬੀਤ ਗਏ ਹਨ । ਸਫਾਈ ਨਾ ਹੋਣ ਕਾਰਨ ਪਾਣੀ ਇੱਕਠਾ ਕਰਨ ਲਈ ਥਾਂ ਨਹੀਂ ਬਚਦੀ। ਇਸੇ ਤਰ੍ਹਾਂ ਕਪੂਰਥਲਾ ਦਾ ੬ ਐਮ.ਐਲ.ਡੀ ਦਾ ਪਲਾਂਟ ਕਈ ਸਾਲਾਂ ਤੋਂ ਬੰਦ ਪਿਆ ਹੈ ਜਦ ਕਿ ਸਰਕਾਰੀ ਅਧਿਕਾਰੀ ਝੂਠੀਆਂ ਰਿਪੋਰਟਾਂ ਦੇ ਕੇ ਇਸ ਨੂੰ ਚੱਲਣ ਦੇ ਦਾਅਵੇ ਕਰਦੇ ਨਹੀਂ ਥੱਕਦੇ।ਸੰਤ ਸੀਚੇਵਾਲ ਨੇ ਦਸਿਆ ਕਿ ਸੁਲਤਾਨਪੁਰ ਲੋਧੀ ਵਿੱਚ ਇੱਕ ਨਵਾਂ ਟਰੀਟਮੈਂਟ ਪਲਾਂਟ ਬਣਾaਣ  ਦੀ ਲੋੜ ਹੈ ਪਰ ਅਜੇ ਤੱਕ ਇਸ ਬਾਰੇ ਕੋਈ ਢੁੱਕਵੀ ਕਾਰਵਾਈ ਨਹੀਂ ਕੀਤੀ ਗਈ।ਇਸੇ ਤਰ੍ਹਾਂ ਹੀ ਬਾਕੀ ਟਰੀਟਮੈਂਟ ਪਲਾਂਟਾਂ ਦਾ ਵੀ ਇਹੋ ਹੀ ਹਾਲ ਹੈ।
ਉਨ੍ਹਾਂ ਦਸਿਆ ਕਿ ਰਵਾਲ ਕਲੋਨੀਆਂ ਵਿੱਚ ਲੱਗਣ ਵਾਲੇ ਟਰੀਟਮੈਂਟ ਪਲਾਂਟ ਬਣਾਉਣ ਲਈ  ੫ ਕਰੋੜ ੭੭ ਲੱਖ ਰੁਪਏ  ਦਾ ਪ੍ਰੋਜੈਕਟ ਮਨਜ਼ੂਰ ਹੋਇਆ ਸੀ ਤੇ ਇਸ ਵਿੱਚੋਂ ੨ ਕਰੋੜ ਦੀ ਰਕਮ ਦੋ ਸਾਲ ਤੋਂ ਸੀਵਰੇਜ ਬੋਰਡ ਕੋਲ ਆਈ ਹੋਈ ਹੈ ਪਰ ਇਹ ਰਕਮ ਖਰਚੀ ਨਹੀਂ ਜਾ ਰਹੀ।ਉਨ੍ਹਾਂ ਕਿਹਾ ਕਿ ਵੇਈਂ ਵਿੱਚ ਗੰਦੇ ਪਾਣੀ ਪਾ ਕੇ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨਾਲ ਖਿਲਵਾੜ ਕੀਤਾ ਜਾ ਰਿਹਾ ।