This Portal is for Registration for Visitors Coming to Sultanpur Lodhi Only. For Kartarpur Corridor Registration Click Here
This Portal is for Registration for Visitors Coming to Sultanpur Lodhi Only. For Kartarpur Corridor Registration Click Here

News Details

News Details

ਜੈਕਾਰਿਆਂ ਦੀ ਗੂੰਜ ਵਿਚ ਜਾਣੀਆ ਚਾਹਲ ਦੇ ਪਏ ਪਾੜ ਨੂੰ ਲੋਕਾਂ ਦੀ ਮਦਦ ਨਾਲ ਦਸਾਂ ਦਿਨਾਂ ’ਚ ਕੀਤਾ ਮੁਕੰਮਲ

94 Views | October 23, 2019

ਜੈਕਾਰਿਆਂ ਦੀ ਗੂੰਜ ਵਿਚ ਜਾਣੀਆ ਚਾਹਲ ਦੇ ਪਏ ਪਾੜ ਨੂੰ ਲੋਕਾਂ ਦੀ ਮਦਦ ਨਾਲ ਦਸਾਂ ਦਿਨਾਂ ’ਚ ਕੀਤਾ ਮੁਕੰਮਲ
* ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਸ਼ਾਹਕੋਟ ਤੋਂ ਲੈ ਕੇ ਲੋਹੀਆਂ ਤੱਕ ਧੁੱਸੀ ਬੰਨ੍ਹ ਨੂੰ ਮਜ਼ਬੂਤ ਕਰਨ ਦਾ ਐਲਾਨ
ਸੁਲਤਾਨਪੁਰ ਲੋਧੀ, 2 ਸਤੰਬਰ
ਸਤਲੁਜ ਦਰਿਆ ’ਚ ਆਏ ਹੜ੍ਹ ਦੌਰਾਨ ਧੁੱਸੀ ਬੰਨ੍ਹ ’ਚ ਪਿੰਡ ਜਾਣੀਆ ਚਾਹਲ ਕੋਲ ਪਏ ਸਭ ਤੋਂ ਵੱਡੇ ਪਾੜ ਨੂੰ ਅੱਜ ਸਵੇਰੇ ਪੰਜ ਵਜੇ ਦੇ ਕਰੀਬ ਪੰਜਾਬ ਦੇ ਲੋਕਾਂ ਵੱਲੋਂ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਕੀਤੇ ਗਏ ਅਣਥੱਕ ਯਤਨਾਂ ਸਦਕਾ ਪੂਰ ਲਿਆ ਗਿਆ। ਇਹ ਪਾੜ 175 ਮੀਟਰ ਦੇ ਕਰੀਬ ਚੌੜਾ ਸੀ ਤੇ 13 ਮੀਟਰ ਡੰੂਘਾ ਸੀ। ਇਸ ਪਾੜ ਨੂੰ ਪੂਰਨ ਦੇ ਕੰਮ ’ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਪ ਨਜ਼ਰਾਂ ਰੱਖ ਰਹੇ ਸਨ। ਪਿਛਲੇ ਦਸਾਂ ਦਿਨਾਂ ਤੋਂ ਲਗਾਤਾਰ ਹਜ਼ਾਰਾਂ ਲੋਕਾਂ ਵੱਲੋਂ ਕੀਤੇ ਗਏ ਸਾਂਝੇ ਯਤਨਾਂ ਦੀ ਮਿਹਨਤ ਰੰਗ ਲਿਆਈ। ਇਸ ਪਾੜ ਨੂੰ ਪੂਰਨ ਲਈ ਫੌਜ ਦੇ ਜਵਾਨਾਂ, ਮਗਨਰੇਗਾ ਵਰਕਰਾਂ, ਵੱਡੀ ਗਿਣਤੀ ਵਿਚ ਸਮਾਜ ਸੇਵੀ ਜਥੇਬੰਦੀਆਂ ਅਤੇ ਸੂਬੇ ਦੇ ਵੱਖ-ਵੱਖ ਜ਼ਿਿਲ੍ਹਆਂ ’ਚੋਂ ਆਏ ਨੌਜਵਾਨਾਂ ਨੇ ਰਾਤਾਂ ਜਾਗ-ਜਾਗ ਕੇ ਕੰਮ ਕੀਤਾ ਹੈ। ਫੌਜ ਦੇ ਜਵਾਨਾਂ ਨੇ ਜਿੱਥੇ ਇਸ ਬੰਨ੍ਹ ਲਈ ਤਕਨੀਕੀ ਸਲਾਹ ਮੁਹੱਈਆ ਕਰਵਾਈ ਉਥੇ ਪੰਜਾਬ ਭਰ ਤੋਂ ਆਏ ਨੌਜਵਾਨਾਂ ਨੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਦੀ ਅਗਵਾਈ ਹੇਠ ਕੰਮ ਕੀਤਾ। ਇਸ ਬੰਨ੍ਹ ਨੂੰ ਘੱਟੋ ਘੱਟ ਸਮੇਂ ਵਿਚ ਬਣਾਉਣ ਲਈ ਸੰਤ ਸੀਚੇਵਾਲ ਸਮੇਤ ਹਜ਼ਾਰਾਂ ਸੇਵਾਦਾਰ ਰਾਤਾਂ ਨੂੰ ਵੀ ਕੰਮ ਕਰਦੇ ਰਹੇ। ਜਿਸ ਕਰਕੇ ਇਹ ਬੰਨ੍ਹ ਦਸਾਂ ਦਿਨਾਂ ਅੰਦਰ ਹੀ ਬੰਨ੍ਹਿਆ ਗਿਆ। ਹੜ੍ਹ ਪੀੜਤਾਂ ਦਾ ਕਹਿਣਾ ਸੀ ਕਿ ਜੇਕਰ ਇਸ ਬੰਨ੍ਹ ਨੂੰ ਬਣਾਉਣ ਲਈ ਲੋਕਾਂ ਦੀ ਸਿੱਧੀ ਸ਼ਮੂਲੀਅਤ ਨਾ ਹੁੰਦੀ ਤਾਂ ਇਸ ਕੰਮ ਨੂੰ ਸਿਰੇ ਚਾੜ੍ਹਨ ਲਈ ਕਈ ਮਹੀਨੇ ਲੱਗ ਜਾਣੇ ਸਨ।
ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨੇ ਦੱਸਿਆ ਕਿ ਇਸ ਪਾੜ ਨੂੰ ਪੂਰਨ ਲਈ ਮਿੱਟੀ ਦੇ ਲਗਭਗ 3 ਲੱਖ ਬੋਰੇ, 2 ਲੱਖ ਘਣ ਫੁੱਟ ਪੱਥਰ, 270 ਕੁਇੰਟਲ ਲੋਹੇ ਦੀ ਤਾਰ ਦੀ ਵਰਤੋਂ ਕੀਤੀ ਗਈ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਬੰਨ੍ਹ ਨੂੰ ਬਣਾਉਣ ਵਿਚ ਆਪ ਦਿਲਚਸਪੀ ਲੈਂਦਿਆਂ ਪਠਾਨਕੋਟ ਤੋਂ ਪੱਥਰ ਦੀ ਨਿਰਵਿਘਨ ਸਪਲਾਈ ਯਕੀਨੀ ਬਣਾਈ ਸੀ ਤੇ ਇਹ ਪੱਥਰ ਨੂੰ ਪਿੰਡ ਕਮਾਲਪੁਰਾ ਵਿਚ ਭੰਡਾਰ ਕੀਤਾ ਗਿਆ ਸੀ ਤੇ ਅੱਗੋਂ ਟਰਾਲੀਆਂ ਰਾਹੀਂ ਜਾਣੀਆ ਪਿੰਡ ਵਿਚ ਲਿਜਾਇਆ ਗਿਆ ਸੀ। 80 ਪਿੰਡਾਂ ਦੇ 2200 ਮਗਨਰੇਗਾ ਵਰਕਰਾਂ ਨੇ 3 ਲੱਖ ਮਿੱਟੀ ਦੇ ਬੋਰੇ ਭਰਨ ਵਿਚ ਯੋਗਦਾਨ ਪਾਇਆ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਅਗਲੇ ਚਾਰ ਦਿਨਾਂ ਵਿਚ ਬੰਨ੍ਹ ਨੂੰ ਮਜ਼ਬੂਤ ਕਰਨ ਲਈ ਵੱਡੀ ਮਸ਼ੀਨਰੀ ਲਿਆਂਦੀ ਜਾਵੇਗੀ।
ਹੜ੍ਹ ਆਉਣ ਵਾਲੇ ਦਿਨ ਤੋਂ ਹੀ ਜਾਣੀਆ ਚਾਹਲ ਦੇ ਪਾੜ ’ਤੇ ਹੜ੍ਹ ਨਾਲ ਘਿਰੇ ਲੋਕਾਂ ਨੂੰ ਬਚਾਉਣ ਵਿਚ ਲੱਗੇ ਰਹੇ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਦੱਸਿਆ ਕਿ ਇਹ ਪਾੜ ਸੱਚਮੁੱਚ ਹੀ ਇਕ ਵੱਡੀ ਚੁਣੌਤੀ ਸੀ। ਉਨ੍ਹਾਂ ਕਿਹਾ ਕਿ ਜੇਕਰ ਰਾਤਾਂ ਨੂੰ ਕੰਮ ਨਾ ਹੁੰਦਾ ਤਾਂ ਇਸ ਬੰਨ੍ਹ ਨੂੰ ਬੰਨ੍ਹਣ ਲਈ ਘੱਟੋ ਘੱਟ ਇਕ ਮਹੀਨੇ ਤੋਂ ਵੀ ਵੱਧ ਦਾ ਸਮਾਂ ਲੱਗ ਜਾਣਾ ਸੀ। ਧੁੱਸੀ ਬੰਨ੍ਹ ’ਤੇ ਇੱਕਠੇ ਹੋਏ ਲੋਕਾਂ ਨੂੰ ਸੁਚੇਤ ਕਰਦਿਆਂ ਸੰਤ ਸੀਚੇਵਾਲ ਨੇ ਕਿਹਾ ਕਿ ਬੰਨ੍ਹ ਨੂੰ ਮਜ਼ਬੂਤ ਕਰਨ ਲਈ ਲਗਾਤਾਰ ਕੰਮ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਹੜ੍ਹ ਆਉਣ ਦੀ ਸੂਰਤ ਵਿਚ ਪੀੜਤ ਲੋਕਾਂ ਦੀ ਮਦਦ ਕਰਨ ਤੋਂ ਪਹਿਲਾਂ ਹੀ ਧੁੱਸੀ ਬੰਨ੍ਹ ਨੂੰ ਮਜ਼ਬੂਤ ਕੀਤਾ ਜਾਵੇ ਤਾਂ ਜੋ ਮੁਆਵਜ਼ਾ ਦੇਣ ਦੀ ਲੋੜ ਹੀ ਨਾ ਪਵੇ। ਉਨ੍ਹਾਂ ਕਿਹਾ ਕਿ ਸ਼ਾਹਕੋਟ ਤੋਂ ਲੈ ਕੇ ਲੋਹੀਆਂ ਤੱਕ ਦੇ ਧੁੱਸੀ ਬੰਨ੍ਹ ਨੂੰ ਹੁਣ ਤੋਂ ਹੀ ਮਜ਼ਬੂਤ ਕਰਨ ਲਈ ਇਸ ’ਤੇ ਲਗਾਤਾਰ ਕੰਮ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਬਣਾਏ ਗਏ ਰਿੰਗ ਬੰਨ੍ਹ ਨੂੰ ਉੱਚਾ ਕਰਨ ਦੀ ਲਗਾਤਾਰ ਸੇਵਾ ਜਾਰੀ ਰਹੇਗੀ, ਜਦੋਂ ਤੱਕ ਉਸ ਨੂੰ ਧੁੱਸੀ ਬੰਨ੍ਹ ਦੇ ਬਰਾਬਰ ਨਹੀਂ ਕਰ ਦਿੱਤਾ ਜਾਂਦਾ।