News Details

News Details

ਪਵਿੱਤਰ ਕਾਲੀ ਵੇਈਂ ਕਿਨਾਰੇ ਸੰਤ ਆਸ਼ਰਮ ਦੀ ਪਹਿਲੀ ਮੰਜ਼ਲ ਦਾ ਲੈਂਟਰ ਪਿਆ ਦੂਰ ਦੁਰਾਡੇ ਤੋਂ ਆਉਣ ਵਾਲੇ ਸੰਤ ਮਹਾਂਪੁਰਸ਼ਾਂ ਦੇ ਰਹਿਣ ਦਾ ਕੀਤਾ ਜਾਵੇਗਾ ਪ੍ਰਬੰਧ

360 Views | August 07, 2019

੫੫੦ ਸਾਲਾਂ ਪ੍ਰਕਾਸ਼ ਪੁਰਬ ਦੀਆਂ ਤਿਆਰੀਆਂ ਜੰਗੀ ਪੱਧਰ ਤੇ ਜਾਰੀ
ਸੁਲਤਾਨਪੁਰ ਲੋਧੀ, ੧੨ ਦਸੰਬਰ
      ਸ੍ਰੀ ਗੁਰੂ ਨਾਨਕ ਦੇਵ ਜੀ ਦੇ ੫੫੦ਵੇਂ ਪ੍ਰਕਾਸ਼ ਪੁਰਬ ਦੀਆਂ ਚੱਲ ਰਹੀਆਂ ਤਿਆਰੀਆਂ ਦੌਰਾਨ ਨਿਰਮਲ ਕੁਟੀਆ ਪਵਿੱਤਰ ਵੇਈਂ ਕਿਨਾਰੇ ਬਣਾਏ ਜਾ ਰਹੇ ਨਵੇਂ ਦਰਬਾਰ ਸਾਹਿਬ ਦੇ ਨਜ਼ਦੀਕ ਬਣ ਰਹੇ ਸੰਤ ਆਸ਼ਰਮ ਦੀ ਪਹਿਲੀ ਮੰਜ਼ਲ ਦਾ ਲੈਂਟਰ ਪਾਇਆ ਗਿਆ। ਇਸ ਆਸ਼ਰਮ ਵਿਚ ਦੂਰ ਦੁਰਾਡੇ ਤੋਂ ਆਉਣ ਵਾਲੇ ਸੰਤ ਮਹਾਂਪੁਰਸ਼ਾਂ ਦੇ ਰਹਿਣ ਦਾ ਪ੍ਰਬੰਧ ਕੀਤਾ ਜਾਵੇਗਾ। ਸੰਤ ਬਲਬੀਰ ਸਿੰਘ ਸੀਚੇਵਾਲ ਦੀ ਦੇਖ ਰੇਖ ਹੇਠ ਤਿਆਰ ਹੋ ਰਹੇ ਸੰਤ ਆਸ਼ਰਮ 'ਚ ਧਾਰਮਿਕ ਸ਼ਖ਼ਸੀਅਤਾਂ ਲਈ ਸਿੱਖ ਧਰਮ ਨਾਲ ਸਬੰਧਤ ਇਤਿਹਾਸਕ ਪੁਸਤਕਾਂ ਦਾ ਉਚੇਚਾ ਪ੍ਰਬੰਧ ਕੀਤਾ ਜਾਵੇਗਾ।
   ਸੇਵਾਦਾਰ ਗੁਰਵਿੰਦਰ ਸਿੰਘ ਬੋਪਾਰਾਏ ਨੇ ਦੱਸਿਆ ਕਿ ਨਿਰਮਲ ਕੁਟੀਆ ਵਿਚ ਹੀ ਨਵੇਂ ਉਸਾਰੇ ਜਾ ਰਹੇ ਗੁਰੂਘਰ ਦੀਆਂ ਤਿਆਰੀਆਂ ਵੀ ਜ਼ੋਰਾਂ 'ਤੇ ਚੱਲ ਰਹੀਆਂ ਹਨ। ਸਾਲ ੨੦੧੯ ਵਿਚ ਆ ਰਹੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਤੱਕ ਇਸ ਨੂੰ ਵੀ ਮੁਕੰਮਲ ਰੂਪ ਵਿਚ ਤਿਆਰ ਕਰ ਲਿਆ ਜਾਵੇਗਾ। ਗੁਰੂਘਰ ਦੀ ਚੱਲ ਰਹੀ ਤਿਆਰੀ 'ਚ ਸੰਗਤਾਂ ਰੋਜ਼ਾਨਾ ਆ ਕੇ ਨਿਸ਼ਕਾਮ ਸੇਵਾ ਕਰ ਰਹੀਆਂ ਹਨ। 
 ਇਸ ਮੌਕੇ ਵੱਖ-ਵੱਖ ਪਿੰਡਾਂ ਤੋਂ ਆਈਆਂ ਸੰਗਤਾਂ ਵੱਲੋਂ ਕਾਰਸੇਵਾ ਵਿਚ ਪੂਰਾ ਸਹਿਯੋਗ ਦਿੱਤਾ ਗਿਆ ਕੋਟਲਾਂ ਹੇਰਾਂ ਤੋਂ ਗੁਰਦੀਪ ਸਿੰਘ, ਸਤਨਾਮ ਸਿੰਘ, ਕੁਲਦੀਪ ਸਿੰਘ, ਕਿੰਦਰ ਕੋਟਲਾ, ਸੁਰਿੰਦਰ ਸਿੰਘ, ਪਿੰਡ ਸੋਹਲ ਖਾਲਸਾ ਤੋਂ ਜਗਦੀਪ ਸਿੰਘ, ਸ਼ੇਰਪੁਰ ਦੋਨਾਂ ਤੋਂ ਤੀਰਥ ਸਿੰਘ, ਦੇਬਾ ਹੁੰਦਲ, ਸਿਰਹਾਲੀਵਾਲ ਤੋਂ ਦਲਜੀਤ ਸਿੰਘ ਪਲਵਿੰਦਰ ਸਿੰਘ, ਤਲਵੰਡੀ ਮਾਧੋ ਤੋਂ ਸੁਖਜੀਤ ਸਿੰਘ, ਬਲਵਿੰਦਰ ਸਿੰਘ, ਜੱਸਾ ਸੰਧੂ, ਗੁਰਦੇਵ ਸਿੰਘ ਫੌਜੀ, ਜਥੇਦਾਰ ਬਲਵਿੰਦਰ ਸਿੰਘ ਸਰੂਪਵਾਲ, ਮਹਿੰਦਰ ਸਿੰਘ ਪਿੰਡ ਡੋਲਾ, ਵਰਿੰਦਰ ਸਿੰਘ, ਹਰਪ੍ਰੀਤ ਸਿੰਘ ਆਦਿ ਹਾਜ਼ਿਰ ਹੋਏ।