News Details

ਸਾਬਕਾ ਮੰਤਰੀ ਕੰਗ ਦੀ ਅਗਵਾਈ ਹੇਠ ਖਰੜ ਦੀਆਂ ੭੦ ਪੰਚਾਇਤਾਂ ਨੇ ਸੀਚੇਵਾਲ ਮਾਡਲ ਦਾ ਕੀਤਾ ਨਿਰੀਖਣ

  • Date
  • Posted by
    Admin
  • Views
    81

* ਸੰਤ ਸੀਚੇਵਾਲ ਨੇ ਵਰਤੇ ਪਾਣੀ ਨੂੰ ਮੁੜ ਵਰਤੋਂ 'ਚ ਲਿਆਉਣ 'ਤੇ ਦਿੱਤਾ ਜ਼ੋਰ
* ਖਰੜ ਹਲਕੇ 'ਚ ਸੀਚੇਵਾਲ ਮਾਡਲ ਦੀ ਤਰਜ਼ 'ਤੇ ਪਿੰਡਾਂ ਦੀ ਦਿੱਖ ਨੂੰ ਬਦਲਿਆ ਜਾਵੇਗਾ

ਸੁਲਤਾਨਪੁਰ ਲੋਧੀ, ੩ ਅਗਸਤ
ਪੰਜਾਬ ਦੇ ਪਿੰਡਾਂ 'ਚ ਸੀਚੇਵਾਲ ਮਾਡਲ ਨੂੰ ਤੇਜ਼ੀ ਨਾਲ ਅਪਣਾਇਆ ਜਾ ਰਿਹਾ ਹੈ। ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਅਤੇ ਰਾਜਪੁਰਾ ਤੋਂ ਵਿਧਾਇਕ ਹਰਦਿਆਲ ਸਿੰਘ ਕੰਬੋਜ ਵੱਲੋਂ ਆਪੋ ਆਪਣੇ ਹਲਕਿਆਂ 'ਚ ਸੀਚੇਵਾਲ ਮਾਡਲ ਤਹਿਤ ਪਿੰਡਾਂ ਦੇ ਛੱਪੜਾਂ ਦੇ ਗੰਦੇ ਪਾਣੀ ਨੂੰ ਸੋਧ ਕੇ ਖੇਤੀ ਨੂੰ ਲਾਉਣ ਲਈ ਵਰਤੇ ਜਾਣ 'ਤੇ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਖਰੜ ਵਿਧਾਨ ਸਭਾ ਹਲਕੇ ਤੋਂ ਕਾਂਗਰਸ ਦੇ ਸਾਬਕਾ ਮੰਤਰੀ ਜਗਮੋਹਣ ਸਿੰਘ ਕੰਗ ਦੀ ਅਗਵਾਈ ਹੇਠ ੧੦੦ ਦੇ ਕਰੀਬ ਪੰਚਾਂ-ਸਰਪੰਚਾਂ, ਬਲਾਕ ਸਮਿਤੀ ਮੈਂਬਰਾਂ ਤੇ ਪੰਚਾਇਤੀ ਵਿਭਾਗ ਦੇ ਅਧਿਕਾਰੀਆਂ ਨੇ ਸੀਚੇਵਾਲ ਮਾਡਲ ਦਾ ਨਿਰੀਖਣ ਕੀਤਾ। 
ਇਸ ਮੌਕੇ ਵਾਤਾਵਰਣ ਪ੍ਰੇਮੀ ਪਦਮਸ੍ਰੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਪਿੰਡਾਂ ਦੇ ਸਰਪੰਚਾਂ ਨੂੰ ਦੱਸਿਆ ਕਿ ਕਿਵੇਂ ਪਿੰਡ ਦੇ ਛੱਪੜ ਦੇ ਗੰਦੇ ਪਾਣੀ ਨੂੰ ਦੇਸੀ ਤਕਨੀਕ ਨਾਲ ਸੋਧ ਕੇ ਉਸ ਨੂੰ ਖੇਤੀ ਲਈ ਵਰਤਿਆ ਜਾ ਸਕਦਾ ਹੈ। ਸੰਤ ਸੀਚੇਵਾਲ ਨੇ ਦੱਸਿਆ ਕਿ ਪੰਜਾਬ ਖੇਤੀ ਪ੍ਰਧਾਨ ਸੂਬਾ ਹੈ। ਇਥੇ ਧਰਤੀ ਹੇਠਲਾ ਪਾਣੀ ਦਿਨੋਂ ਦਿਨ ਡੂੰਘਾ ਹੁੰਦਾ ਜਾ ਰਿਹਾ ਹੈ। ਉਸ ਨੂੰ ਬਚਾਉਣ ਦਾ ਸਭ ਤੋਂ ਸੌਖਾ ਤਰੀਕਾ ਇਹੋ ਹੀ ਹੈ ਕਿ ਇਕ ਵਾਰ ਵਰਤੇ ਹੋਏ ਪਾਣੀ ਨੂੰ ਸੋਧ ਕੇ ਉਸ ਨੂੰ ਖੇਤੀ ਲਈ ਵਰਤਿਆ ਜਾਵੇ ਤਾਂ ਇਹ ਫਸਲਾਂ ਲਈ ਵਰਦਾਨ ਸਾਬਤ ਹੁੰਦਾ ਹੈ। 
ਸੰਤ ਸੀਚੇਵਾਲ ਨੇ ਆਪਣੇ ਪਿੰਡ ਦੇ ਛੱਪੜ ਦੇ ਸੋਧੇ ਹੋਏ ਪਾਣੀ ਦਾ ਟੀਡੀਐਸ ਵੀ ਚੈੱਕ ਕਰਕੇ ਜਗਮੋਹਣ ਸਿੰਘ ਕੰਗ ਨੂੰ ਦਿਖਾਇਆ ਕਿ ਇਹ ਪਾਣੀ ਖੇਤੀ ਲਈ ਕਿਵੇਂ ਲਾਹੇਵੰਦ ਸਾਬਤ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਹੁਣ ਤੱਕ ਪ੍ਰਵਾਸੀ ਪੰਜਾਬੀਆਂ ਦੇ ਸਹਿਯੋਗ ਨਾਲ ੧੫੦ ਪਿੰਡਾਂ ਵਿਚ ਇਸ ਮਾਡਲ ਨੂੰ ਅਪਣਾਇਆ ਜਾ ਚੁੱਕਾ ਹੈ। ਇਸ ਸੋਧੇ ਹੋਏ ਪਾਣੀ ਦੇ ਟੈਸਟ ਖੇਤੀ ਮਾਹਿਰ ਕਰ ਚੁੱਕੇ ਹਨ। ਸੁਲਤਾਨਪੁਰ ਲੋਧੀ ਅਤੇ ਦਸੂਹਾ ਕਸਬਿਆਂ ਵਿਚ ਵੀ ਪਾਣੀ ਟਰੀਟ ਕਰਕੇ ਖੇਤੀ ਲਈ ਵਰਤਿਆ ਜਾ ਰਿਹਾ ਹੈ। ਸੁਲਤਾਨਪੁਰ ਲੋਧੀ ਦਾ ਪਾਣੀ ੧੩ ਕਿਲੋਮੀਟਰ ਤੱਕ ਦੋ ਪਾਈਪ ਲਾਈਨਾਂ ਰਾਹੀਂ ਪਹੁੰਚਾਇਆ ਜਾ ਰਿਹਾ ਹੈ ਜਦਕਿ ਦਸੂਹੇ ਦਾ ਪੰਜ ਕਿਲੋਮੀਟਰ ਤੱਕ ਪਾਣੀ ਪਹੁੰਚਾਇਆ ਜਾ ਰਿਹਾ ਹੈ। 
ਸੀਚੇਵਾਲ ਮਾਡਲ ਤਹਿਤ ਖਰੜ ਹਲਕੇ ਦੇ ਲੋਕਾਂ ਨੂੰ ਨਾਲ ਲੈ ਕੇ ਆਏ ਸਾਬਕਾ ਕਾਂਗਰਸੀ ਮੰਤਰੀ ਜਗਮੋਹਣ ਸਿੰਘ ਕੰਗ ਨੇ ਦੱਸਿਆ ਕਿ ਪੰਜਾਬ ਵਿਚ ਲੋਕ ਪਾਣੀ ਦੀ ਬਰਬਾਦੀ ਬੜੀ ਬੇਦਰਦੀ ਨਾਲ ਕਰ ਰਹੇ ਹਨ। ਜਿਸ ਦਾ ਖਮਿਆਜ਼ਾ ਆਉਣ ਵਾਲੀਆਂ ਪੀੜ੍ਹੀਆਂ ਨੂੰ ਭੁਗਤਣਾ ਪੈਣਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਪੰਜਾਂ ਸ਼ਹਿਰਾਂ ਨੂੰ ਤਾਂ ਨੀਤੀ ਆਯੋਗ ਨੇ ਵੀ ੨੦੨੦ ਤੱਕ ਧਰਤੀ ਹੇਠਲੇ ਪਾਣੀ ਮੁੱਕ ਜਾਣ ਦਾ ਸੰਕੇਤ ਦਿੱਤਾ ਹੈ। ਉਹ ਆਪਣੇ ਹਲਕੇ ਵਿਚ ਸੀਚੇਵਾਲ ਮਾਡਲ ਤਹਿਤ ਹੀ ਪਿੰਡਾਂ ਦਾ ਮੂੰਹ ਮੱਥਾ ਸੰਵਾਰਨਾ ਚਾਹੁੰਦੇ ਹਨ ਜਿਵੇਂ ਸੀਚੇਵਾਲ ਪਿੰਡ ਵਿਚ ਇਥੋਂ ਦੀ ਹਰ ਗਲੀ ਹਰੀ ਭਰੀ ਹੈ ਤੇ ਕਿਤੇ ਵੀ ਮੱਖੀ ਮੱਛਰ ਨਹੀਂ ਹੈ। ਜਗਮੋਹਣ ਸਿੰਘ ਕੰਗ ਨੇ ਸੀਚੇਵਾਲ ਮਾਡਲ ਦੇਖਣ ਤੋਂ ਬਾਅਦ ਪਿੰਡ ਹਰੀ ਵਿਚ ਬਣੇ ਮਾਡਲ ਨੂੰ ਵੀ ਦੇਖਿਆ ਤੇ ਉਨ੍ਹਾਂ ਨੇ ਮੁੜ ਸਾਫ ਵਗਦੀ ਪਵਿੱਤਰ ਕਾਲੀ ਵੇਈਂ  ਵੀ ਦੇਖੀ ਜਿਸ ਦੀ ਕਾਰ ਸੇਵਾ ਪਿਛਲੇ ੧੯ ਸਾਲਾਂ ਤੋਂ ਲਗਾਤਾਰ ਚੱਲ ਰਹੀ ਹੈ। 
ਸੀਚੇਵਾਲ ਆਈਆਂ ਬੱਸਾਂ ਅਤੇ ਕਾਰਾਂ ਉੱਪਰ ਲੱਗੇ ਬੈਨਰਾਂ 'ਚ ਇਹ ਨਾਅਰਾ ਲਿਖਿਆ ਹੋਇਆ ਸੀ ਕਿ 'ਪਾਣੀ ਦੀ ਸਾਂਭ ਸੰਭਾਲ-ਚਲੋ ਸੀਚੇਵਾਲ', 'ਬੂੰਦ-ਬੂੰਦ ਨਹੀਂ ਵਰਤਾਂਗੇ ਤਾਂ ਬੂੰਦ-ਬੂੰਦ ਨੂੰ ਤਰਸਾਂਗੇ'। ਇਸ ਬੈਨਰ 'ਤੇ ਕਾਂਗਰਸ ਦੀ ਸੀਨੀਅਰ ਲੀਡਰਸ਼ਿੱਪ ਸਮੇਤ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਹੋਰ ਆਗੂਆਂ ਤਸਵੀਰਾਂ ਪ੍ਰਮੁੱਖਤਾ ਨਾਲ ਛਾਪੀਆਂ ਹੋਈਆਂ ਸਨ। ਇਸ ਮੌਕੇ ਖਰੜ ਦੇ ਬੀਡੀਪੀਓ ਰਣਜੀਤ ਸਿੰਘ ਬੈਂਸ, ਜੇਈ ਜਗਦੀਸ਼ ਸਿੰਘ ਅਤੇ ਪੰਚਾਂ ਸਰਪੰਚਾਂ ਵਿਚ ਕਮਲਜੀਤ ਸਿੰਘ ਅਰੋੜਾ, ਸਤੀਸ਼ ਕੁਮਾਰ, ਮਨਵੀਰ ਸਿੰਘ, ਸੁਰਿੰਦਰ ਗਿੱਲ, ਗਿਆਨ ਸਿੰਘ, ਰਣਜੀਤ ਸਿੰਘ ਖਡੂਰੀ ਤੇ ਹੋਰ ਆਗੂ ਹਾਜ਼ਰ ਸਨ।

  Latest News

ਸਾਬਕਾ ਮੰਤਰੀ ਕੰਗ ਦੀ ਅਗਵਾਈ ਹੇਠ ਖਰੜ ਦੀਆਂ ੭੦ ਪੰਚਾਇਤਾਂ ਨੇ ਸੀਚੇਵਾਲ ਮਾਡਲ ਦਾ ਕੀਤਾ ਨਿਰੀਖਣ

07-Aug-2019
81 Views


ਪਵਿੱਤਰ ਕਾਲੀ ਵੇਈਂ ਕਿਨਾਰੇ ਸੰਤ ਆਸ਼ਰਮ ਦੀ ਪਹਿਲੀ ਮੰਜ਼ਲ ਦਾ ਲੈਂਟਰ ਪਿਆ ਦੂਰ ਦੁਰਾਡੇ ਤੋਂ ਆਉਣ ਵਾਲੇ ਸੰਤ ਮਹਾਂਪੁਰਸ਼ਾਂ ਦੇ ਰਹਿਣ ਦਾ ਕੀਤਾ ਜਾਵੇਗਾ ਪ੍ਰਬੰਧ

07-Aug-2019
76 Views


550ਵੇਂ ਪ੍ਰਕਾਸ਼ ਪੁਰਬ ਨੂੰ ਮਨਾਉਣ ਲਈ ਕੀਤੀ ਗਈ ਤਿਆਰੀ ਸਬੰਧੀ ਮੀਟਿੰਗ

03-May-2019
316 Views


ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਸੰਤ ਸੀਚੇਵਾਲ ਜੀ ਦਾ ਸਨਮਾਨ

12-Dec-2018
18 Views


ਸਾਰਾ ਸੰਸਾਰ ਉਦੋਂ ਹੀ ਤੰਦੁਰੁਸਤ ਹੋਵੇਗਾ ਜਦੋਂ ਸਾਡਾ ਵਾਤਾਵਰਣ ਤੰਦੁਰੁਸਤ ਹੋਵੇਗਾ:- ਸੰਤ ਸੀਚੇਵਾਲ

09-Dec-2018
11 Views


ਜ਼ਿਲ੍ਹੇ ਵਿੱਚ ਹਰਿਆਵਲ ਨੂੰ ਵਧਾਉਣ ਲਈ ੫ ਲੱਖ ਪੌਦੇ ਲਗਾਏ ਜਾਣਗੇ- ਡਿਪਟੀ ਕਮਿਸ਼ਨਰ

30-Nov-2018
1104 Views


​550ਵੇਂ ਪ੍ਰਕਾਸ਼ ਪੁਰਬ ਤੱਕ ਪੰਜਾਬ ਨੂੰ ਹਰਿਆ-ਭਰਿਆ ਬਣਾਉਣ ਦਾ ਬੀੜਾ ਧਾਰਮਿਕ ਆਗੂਆਂ ਨੇ ਚੁੱਕਿਆ

25-Nov-2018
414 Views


ਪੰਜ ਮਰਲੇ ਠੇਕੇ 'ਤੇ ਲਈ ਜ਼ਮੀਨ 'ਤੇ ਕੂੜਾ ਸੁੱਟਣ ਦੀ ਥਾਂ ਸਾਰੇ ਖੇਤ 'ਤੇ ਕੀਤਾ ਕਬਜ਼ਾ

16-Nov-2018
378 Views


ਸੈਫਲਾਬਾਦ ਤੋਂ ਚੱਲੇ ਤੀਜੇ ਨਗਰ ਕੀਰਤਨ 'ਚ ਪਿੰਡਾਂ ਦੀਆਂ ਪੰਚਾਇਤਾਂ ਨੇ ਲਾਏ ਬੂਟੇ

14-Nov-2018
375 Views


ਨਿਰਮਲਾ ਪੰਥ ਵੱਲੋਂ ਬਾਬੇ ਨਾਨਕ ਦੀਆਂ ਸਿਖਿਆਵਾਂ ਨੂੰ ਘਰ-ਘਰ ਪਹੁੰਚਾਉਣ ਦਾ ਸੱਦਾ

12-Nov-2018
804 Views


ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਤਿਆਰੀਆਂ ਵਿੱਚ ਪ੍ਰਵਾਸੀ ਮਜ਼ਦੂਰ ਵੀ ਜੁਟੇ

10-Nov-2018
627 Views


ਪਵਿੱਤਰ ਕਾਲੀ ਵੇਈਂ ਨੂੰ ਪ੍ਰਦੂਸ਼ਣ ਮੁਕਤ ਕਰਨ ਲਈ

10-Nov-2018
699 Views


ਜੈਕਾਰਿਆਂ ਦੀ ਗੂੰਜ ਵਿਚ ਰਬਾਬਸਰ ਤੋਂ ਚੱਲਿਆ ਨਗਰ ਕੀਰਤਨ ਸੁਲਤਾਨਪੁਰ ਲੋਧੀ ਪਹੁੰਚਿਆ

09-Nov-2018
635 Views


ਨਿਰਮਲ ਕੁਟੀਆ ਸੀਚੇਵਾਲ ਤੋਂ ਨਗਰ ਕੀਰਤਨ ਸੁਲਤਾਨਪੁਰ ਲੋਧੀ ਪਹੁੰਚਿਆ

05-Nov-2018
721 Views


ਕੋਇੰਬਟੂਰ ਤੋਂ ਆਏ ਵਫਦ ਨੇ ਪੰਜਾਬ ਦੇ ਦਰਿਆਈ ਪਾਣੀਆਂ ਨੂੰ ਸਾਫ ਕਰਨ ਤੇ ਕਿਸਾਨਾਂ ਦੀ ਆਮਦਨ ਵਧਾਉਣ ਦੀਆਂ ਸੰਭਾਵਨਾਵਾਂ ਦਾ ਅਧਿਐਨ ਸ਼ੁਰੂ ਕੀਤਾ

31-Oct-2018
193 Views


ਉਪ ਰਾਸ਼ਟਰਪਤੀ ਵੈਂਕਈਆ ਨਾਇਡੂ ਨੇ ੫੦ ਸਿੱਖ ਸ਼ਖਸ਼ੀਅਤਾਂ ਦੀ ਕਿਤਾਬ ਰਿਲੀਜ਼ ਕੀਤੀ

30-Oct-2018
634 Views


ਪਰਾਲੀ ਨੂੰ ਖੇਤਾਂ ਵਿੱਚ ਵਹਾਉਣ ਵਾਲੇ ਕਿਸਾਨਾਂ ਦੀ ਕਣਕ ਸਿਰ ਚੁੱਕਣ ਲੱਗੀ

28-Oct-2018
642 Views


ਸੰਤ ਸੀਚੇਵਾਲ ਨੇ ਦਾਨ 'ਚ ਮਿਲੀ ਪਰਾਲੀ ਦੀਆਂ ਗੱਠਾਂ ਬੰਨਣ ਵਾਲੀ ਮਸ਼ੀਨ ਕਿਸਾਨਾਂ ਦੇ ਹਵਾਲੇ ਕੀਤੀ

27-Oct-2018
390 Views


ਐਨ.ਜੀ.ਟੀ ਦੀਆਂ ਹਦਾਇਤਾਂ 'ਤੇ ਸਤਲੁਜ ਦਰਿਆ 'ਚ ਪੈ ਰਹੀਆਂ ਜ਼ਹਿਰਾਂ ਦੇ ਲਏ ਨਾਮੂਨੇ

07-Oct-2018
462 Views


ਕਿਸੇ ਦੇਸ਼ ਦੀ ਅਮੀਰੀ ਅਤੇ ਕਨੂੰਨ ਵਿਵਸਥਾ ਨੂੰ ਤਿੰਨ ਚੀਜਾਂ ਨਾਲ ਮਾਪਿਆ ਜਾ ਸਕਦਾ ਹੈ

04-Oct-2018
783 Views


ਸਤਲੁਜ ਦਰਿਆ ਦੇ ਧੁੱਸੀ ਬੰਨ੍ਹ ਨੂੰ ਬਚਾਉਣ ਲਈ ਪਿੰਡਾਂ ਵੱਲੋਂ ਸੰਤ ਸੀਚੇਵਾਲ ਦਾ ਸਨਮਾਨ

03-Oct-2018
725 Views


ਕਪੂਰਥਲਾ ਦੀਆਂ ਸੜਕਾਂ ਦੀ ਬਦਲੀ ਨਹਾਰ

02-Oct-2018
800 Views


ਸੰਤ ਸੀਚੇਵਾਲ ਵੱਲੋਂ ਪਵਿੱਤਰ ਕਾਲੀ ਵੇਈਂ 'ਚੋਂ ਹਾਈਸਿੰਥ ਬੂਟੀ ਕੱਢਣ ਦੀ ਕਾਰ ਸੇਵਾ ਜਾਰੀ

29-Sep-2018
384 Views


ਮਨੁੱਖਤਾ ਦੀ ਸੇਵਾ ਸਭ ਤੋਂ ਉੱਤਮ ਸੇਵਾ :- ਸੰਤ ਸੀਚੇਵਾਲ

27-Sep-2018
839 Views


ਬਾਊਪੁਰ ਨੇੜੇ ਸਤਲੁਜ ਵੱਲੋਂ ਲਾਈ ਜਾ ਰਹੀ ਢਾਅ ਨੂੰ ਰੋਕਣ ਲਈ ਸੰਤ ਸੀਚੇਵਾਲ ਨੇ ਸੰਭਾਲਿਆ ਮੋਰਚਾ

26-Sep-2018
239 Views


ਬਿਆਸ ਦਰਿਆ 'ਚ ਲੱਗੇ ਅਡਵਾਂਸ ਬੰਨ੍ਹ ਨੂੰ ਢਾਅ ਲੱਗਣ 'ਤੇ ਲੋਕਾਂ ਨੇ ਹਿੰਮਤ ਕਰਕੇ ਬੰਨ੍ਹ ਨੂੰ ਕੀਤਾ ਮਜ਼ਬੂਤ

25-Sep-2018
702 Views


ਸੁਲਤਾਨਪੁਰ ਲੋਧੀ ਨੂੰ ਜਾਣ ਵਾਲੇ ਸਾਰੇ ਰਸਤਿਆਂ ਨੂੰ ਸਵਾਰਨ ਤੇ ਸ਼ਿੰਗਾਰਨ ਦਾ ਫੈਸਲਾ

21-Sep-2018
698 Views


ਕਪੂਰਥਲਾ ਤੋਂ ਸੁਲਤਾਨਪੁਰ ਤੱਕ ਕੀਤੀ ਜਾਵੇਗੀ ਸਫ਼ਾਈ

17-Sep-2018
786 Views


ਵਿਆਹ ਪੁਰਬ ਮੌਕੇ ਸੁਲਤਾਨਪੁਰ ਲੋਧੀ ਤੋਂ ਨਗਰ ਕੀਰਤਨ ਰਵਾਨਾ

16-Sep-2018
774 Views


ਨੈਸ਼ਨਲ ਯੂਥ ਪ੍ਰੋਜੈਕਟ ਦੇ ਦੇਸ਼ ਭਰ ਵਿੱਚੋਂ ਆਏ ਵਾਲੰਟੀਅਰਾਂ ਨੇ ਪਵਿੱਤਰ ਵੇਈਂ ਦੇ ਕੀਤੇ ਦਰਸ਼ਨ

15-Sep-2018
303 Views


ਕਾਲੀ ਵੇਈਂ ਦੀ ਪਵਿੱਤਰਤਾ ਬਹਾਲ ਰੱਖਣ ਲਈ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਮੀਟਿੰਗ

14-Sep-2018
795 Views


ਸ਼ੇਰਪੁਰ ਦੋਨਾਂ ਵਿੱਚ ੫੫੦ ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ੧੦੦ ਬੂਟਾ ਲਾਇਆ

13-Sep-2018
797 Views


ਬੂਟੇ ਵੰਡਣ ਦੀ ਪਿਰਤ ਨੇ ਟਾਹਲੀ ਸਾਹਿਬ ਦੇ ਜੋੜ ਮੇਲੇ ਦੀ ਵੱਖਰੀ ਪਛਾਣ ਉਭਾਰੀ

05-Jul-2018
828 Views


550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੀਚੇਵਾਲ ਤੋਂ ਸੁਲਤਾਨਪੁਰ ਲੋਧੀ ਤੱਕ ਕੱਢੀਆਂ ਗਈਆਂ 8 ਸਾਈਕਲ ਰੈਲੀਆਂ

20-Mar-2018
347 Views