This Portal is for Registration for Visitors Coming to Sultanpur Lodhi Only. For Kartarpur Corridor Registration Click Here
This Portal is for Registration for Visitors Coming to Sultanpur Lodhi Only. For Kartarpur Corridor Registration Click Here

News Details

News Details

ਹੜ੍ਹ ਪੀੜ੍ਹਤਾਂ ਦੀ ਮੱਦਦ ਲਈ ਰਾਜਸਥਾਨ ਤੇ ਹਰਿਆਣਾ ਤੋਂ ਵੀ ਆਏ ਨੌਜਵਾਨ

41 Views | August 29, 2019

ਹੜ੍ਹ ਪੀੜ੍ਹਤਾਂ ਦੀ ਮੱਦਦ ਲਈ ਰਾਜਸਥਾਨ ਤੇ ਹਰਿਆਣਾ ਤੋਂ ਵੀ ਆਏ ਨੌਜਵਾਨ
ਸੰਤ ਸੀਚੇਵਾਲ ਵੱਲੋਂ ਧੁੱਸੀ ਬੰਨ ਚੌੜੇ ‘ਤੇ ਮਜ਼ਬੂਤ ਕਰਨ ਲਈ ਮੁੱਖ ਮੰਤਰੀ ਨੂੰ ਅਪੀਲ
ਸੁਲਤਾਨਪੁਰ ਲੋਧੀ,29 ਅਗਸਤ
 ਵਾਤਾਵਰਣ ਪ੍ਰੇਮੀ ਪਦਮਸ੍ਰੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲ ਕੀਤੀ ਹੈ ਕਿ ਧੁੱਸੀ ਬੰਨ ਨੂੰ ਮਜ਼ਬੂਤ ਤੇ ਚੌੜਾ ਕੀਤਾ ਜਾਵੇ ਤਾਂ ਜੋ ਹੜ੍ਹ ਵਰਗਾ ਦੁਖਾਂਤ ਮੁੜ ਨਾ ਵਾਪਰ ਸਕੇ।ਲੰਘੀ ਦੇਰ ਰਾਤ ਸੰਤ ਸੀਚੇਵਾਲ ਨੇ 11 ਦਿਨਾਂ ਤੋਂ  ਹੜ੍ਹ ਪੀੜਤਾਂ ਦੀ ਮੱਦਦ ਕਰਨ ਅਤੇ ਬੰਨ ਬਣਾਉਣ ਵਿੱਚ ਪੰਜਾਬ ਭਰ ਤੋਂ ਆਏ ਲੋਕਾਂ ਨਾਲ ਗੱਲਬਾਤ ਕਰਦਿਆ ਕਿਹਾ ਕਿ ਇਸ ਕੁਦਰਤੀ ਆਫ਼ਤ ਵਿੱਚ ਪੰਜਾਬ ਦੇ ਲੋਕਾਂ ਵੱਲੋਂ ਦਿਖਾਈ ਗਈ ਇਕਜੁਟਤਾ ਇੱਕ ਵੱਡੀ ਮਿਸਾਲ ਬਣ ਗਈ ਹੈ ।ਉਨ੍ਹਾਂ ਕਿਹਾ ਕਿ ਧੁੱਸੀ ਬੰਨ ਨੂੰ ਮਜ਼ਬੂਤ ਕਰਨ ਲਈ ਇਸ ਨੂੰ  ਮਿੱਟੀ ਪਾ ਕੇ  ਉਚਾ ਅਤੇ ਚੌੜਾ ਕੀਤਾ ਜਾਵੇ ਤਾਂ ਜੋ ਭਵਿੱਖ ਵਿੱਚ ਅਜਿਹਾ ਦੁਖਾਂਤ ਮੁੜ ਨਾ ਵਾਪਰ ਸਕੇ। ਸੰਤ ਸੀਚੇਵਾਲ ਨੇ ਕਿਹਾ ਕਿ ਸਾਬਕਾ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਦੇ ਵੇਲਿਆਂ ਸਮੇਂ ਧੁੱਸੀ ਬੰਨ ਖੱਚਰਾਂ ਅਤੇ ਊਠਾਂ ਦੀ ਮੱਦਦ ਨਾਲ ਬੰਨਿਆ ਗਿਆ ਸੀ। ਉਦੋਂ ਬੰਨ ਦੀ ਸੁਰੱਖਿਆ ਲਈ ਇਸ ‘ਤੇ ਪਹਿਰਾ ਵੀ ਦਿੱਤਾ ਜਾਂਦਾ ਸੀ। ਹੁਣ ਜਦੋਂ ਪੰਜਾਬ ਨੇ ਤਰੱਕੀ ਕਰ ਲਈ ਹੈ ਤਾਂ ਬੰਨ ਬੰਨਣ ਲਈ  ਵੱਡੀ ਮਸ਼ਨੀਰੀ ਵੀ ਉਪਲੱਬਧ ਹੈ ਤਾਂ ਫਿਰ ਬੰਨ ਕਮਜ਼ੋਰ ਨਹੀਂ ਰਹਿਣਾ ਚਾਹੀਦਾ।ਸੰਤ ਸੀਚੇਵਾਲ ਨੇ ਕਿਹਾ ਸਤਲੁਜ ਦਰਿਆ ਨੂੰ ਲਗਾਤਾਰ ਸਾਫ਼ ਕਰਨ ਦੀ ਲੋੜ ਹੈ ਅਤੇ ਖ਼ਾਸ ਕਰਕੇ ਗਿੱਦੜਪਿੰਡੀ ਰੇਲਵੇ ਪੁਲ ਹੇਠੋਂ ਪਾਣੀ ਦੀ ਨਿਕਾਸੀ ਲਈ ਉਥੋਂ ਮਿੱਟੀ ਚੁੱਕਣੀ ਬਹੁਤ ਜਰੂਰੀ ਹੈ।
ਸੰਤ ਸੀਚੇਵਾਲ ਨੇ  ਪੰਜਾਬ ਦੇ ਲੋਕਾਂ ਦਾ ਧੰਨਵਾਦ ਕੀਤਾ ਕਿ ਉਨ੍ਹਾ ਨੇ ਲੰਗਰ, ਪੀਣ ਵਾਲਾ ਪਾਣੀ, ਸੁੱਕਾ ਦੁੱਧ, ਤੂੜੀ, ਪਸ਼ੂਆਂ ਲਈ ਹਰਾ ਚਾਰਾ ਤੇ ਹੋਰ ਲੋੜੀਦੀਆਂ ਵਸਤਾਂ ਪਹੁੰਚਾਉਣ ਵਿੱਚ ਕੋਈ ਕਸਰ ਬਾਕੀ ਨਹੀ ਛੱਡੀ। ਟ੍ਰੈਕਟਰਾਂ ਟਰਾਲੀਆਂ ਵਾਲਿਆਂ ਦਾ ਵੀ ਧੰਨਵਾਦ  ਕੀਤਾ ਜਿਹੜੇ ਲਗਾਤਾਰ ਘੰਟਿਆਂ ਬੱਧੀ ਇੰਤਜ਼ਾਰ ਕਰਕੇ  ਬੰਨ ਨੂੰ ਮਜ਼ਬੂਤ ਕਰਨ ਲਈ ਡਟੇ ਰਹੇ। ਉਨ੍ਹਾਂ ਕਿਹਾ ਕਿ ਹੜ੍ਹ ਪੀੜਤਾਂ ਦਾ ਦਰਦ ਸਾਰੇ ਪੰਜਾਬ ਦੇ ਲੋਕਾਂ ਨੇ ਮਹਿਸੂਸ ਕੀਤਾ ਹੈ। ਫਰੀਦਕੋਟ , ਮੋਹਾਲੀ ਅਤੇ ਗੁਰਦਾਸਪੁਰ ਵਰਗੇ ਇਲਾਕਿਆਂ ਵਿੱਚੋਂ ਮਿੱਟੀ ਦੀਆਂ ਟਰਾਲੀਆਂ ਲਿਆਉਣੀਆਂ ਇਸ ਗੱਲ ਦਾ ਪ੍ਰਮਾਣ ਹਨ ਕਿ ਉਹ ਹਰ ਤਰ੍ਹਾਂ ਦੀ ਮੱਦਦ ਕਰ ਰਹੇ ਹਨ।ਉਨ੍ਹਾ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਨੇ ਹੜ੍ਹਾਂ ਦੀ ਚਣੌਤੀ ਨੂੰ ਕਾਬੂਲ ਕਰਦਿਆ ਪੂਰੇ ਜ਼ਜ਼ਬੇ ਨਾਲ ਸੇਵਾ ਕੀਤੀ । ਜਾਣੀਆ ਚਾਹਲ ਬੰਨ ‘ਤੇ ਵੱਡੀ ਗਿਣਤੀ ਨੌਜਵਾਨਾਂ ਨੇ ਪਹੁੰਚ ਕੇ ਬਹੁਤ ਹੀ ਉਤਸ਼ਾਹ ਤੇ ਜ਼ੋਸ਼ ਨਾਲ ਸੇਵਾ ਵਿਚ ਹਿੱਸਾ ਪਾ ਰਹੇ ਹਨ ।
  ਜ਼ਿਕਰਯੋਗ ਹੈ ਕਿ ਸਤਲੁਜ ਦਰਿਆ ਦੇ 18 ਥਾਵਾਂ ਤੋਂ ਧੁੱਸੀ ਬੰਨ ਵਿੱਚ ਪਾੜ ਪੈ ਗਏ ਸਨ।ਸੰਤ ਬਲਬੀਰ ਸਿੰਘ ਸੀਚੇਵਾਲ ਜੀ ਦੀ ਅਪੀਲ ‘ਤੇ ਜਿੱਥੇ  ਵਿਦੇਸ਼ਾਂ ਤੋਂ ਵੀ ਪਰਵਾਸੀ ਪੰਜਾਬੀ ਆਰਥਿਕ ਮੱਦਦ ਕਰ ਰਹੇ ਹਨ ਉਥੇ ਪੰਜਾਬ ਦੇ ਗੁਆਂਢੀ ਸੂਬੇ ਹਰਿਆਣਾ ਤੇ ਰਾਜਸਥਾਨ ਤੋਂ ਵੀ ਲੋਕ ਹੜ੍ਹ ਪੀੜਤਾਂ ਦੀ ਮੱਦਦ ਲਈ ਆ ਰਹੇ ਹਨ।ਰਾਜਸਥਾਨ ਤੋਂ ਸੰਤ ਹਰਦੇਵ ਸਿੰਘ ਹੜ੍ਹ ਪੀੜਤਾਂ ਲਈ ਵੱਡੇ ਪੱਧਰ ‘ਤੇ ਰਸ਼ਦਾਂ ਲੈਕੇ ਆਏ ਸਨ।