This Portal is for Registration for Visitors Coming to Sultanpur Lodhi Only. For Kartarpur Corridor Registration Click Here
This Portal is for Registration for Visitors Coming to Sultanpur Lodhi Only. For Kartarpur Corridor Registration Click Here

News Details

News Details

ਸਾਰਾ ਸੰਸਾਰ ਉਦੋਂ ਹੀ ਤੰਦੁਰੁਸਤ ਹੋਵੇਗਾ ਜਦੋਂ ਸਾਡਾ ਵਾਤਾਵਰਣ ਤੰਦੁਰੁਸਤ ਹੋਵੇਗਾ:- ਸੰਤ ਸੀਚੇਵਾਲ

148 Views | December 09, 2018


ਅਨੇਕਾਂ ਇਲਾਕਿਆਂ ਵਿੱਚ ਵੰਡਿਆ ਸੰਸਾਰ ਸਾਰੀਆਂ ਸੀਮਾਵਾਂ ਨੂੰ ਤੋੜਦਾ ਹੋਇਆ ਇੱਕਜੁਟ
ਸੁਲਤਾਨਪੁਰ ਲੋਧੀ, ੦੯ ਦਸੰਬਰ
ਪਵਿੱਤਰ ਕਾਲੀਂ ਵੇਈ ਕੰਢੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ੫੫੦ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਤ ਅੰਤਰਾਸ਼ਟਰੀ ਸਦਭਾਵਨਾ ਕੈਂਪ ਦੇ ੬ਵੇਂ ਦਿਨ ਸੰਸਾਰ ਭਰ ਦੀ ਸੰਸਕ੍ਰਿਤੀ ਦੀ ਝਲਕ ਇਕੱਠੇ ਦੇਖਣ ਨੂੰ ਮਿਲੀ। ੪ ਦੇਸ਼ਾਂ,  ੨੫ ਰਾਜਾਂ  ਦੇ ਸਾਢੇ ਚਾਰ ਹਜ਼ਾਰ ਯੁਵਾਵਾਂ ਨੇ ਕਰੀਬ ੧੯ ਭਾਸ਼ਾਵਾਂ ਵਿੱਚ 'ਸਤਿਨਾਮੁ ਵਾਹਿਗੁਰੂ' ਦਾ ਜਾਪ ਕਰਦੇ ਸ਼ਹਿਰ ਦੇ ਵਿੱਚ ਸਦਭਾਵਨਾ ਮਾਰਚ ਕੱਢਿਆ। ਆਪੋ-ਆਪਣੇ ਪਹਿਰਾਵਿਆਂ ਵਿਚ ਆਏ ਇਹਨਾਂ ਯੁਵਾਵਾਂ ਦੇ ਵਿਸ਼ਾਲ ਕਾਫਿਲੇ ਦਾ ਮੰਜਰ ਦੇਖਣ ਵਾਲਾ ਸੀ।
ਨਿਰਮਲ ਕੁਟੀਆ ਸੁਲਤਾਨਪੁਰ ਲੋਧੀ ਵਿਖੇ ਨਵੇਂ ਦਰਬਾਰ ਸਾਹਿਬ ਵਿਚ ਕਰਵਾਏ ਗਏ ਸਮਾਗਮ ਵਿਚ ਸੰਤ ਸੀਚੇਵਾਲ ਜੀ ਨੇ 'ਅੰਤਰਾਸ਼ਟਰੀ ਸਦਭਾਵਨਾ ਕੈਂਪ' ਵਿਚ ਆਏ ਯੁਵਾਵਾਂ ਦਾ ਪਵਿੱਤਰ ਵੇਈਂ ਕਿਨਾਰੇ ਪੁੱਜਣ ਤੇ ਨਿੱਘਾ ਸਵਾਗਤ ਕੀਤਾ। ਦਰਬਾਰ ਹਾਲ ਵਿੱਚ ਪਦਮ ਸ੍ਰੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕੈਂਪ ਵਿੱਚ ਸ਼ਾਮਿਲ ਹੋਏ ਯੁਵਾਵਾਂ ਦੀ ਵਿਸ਼ਾਲ ਏਕਤਾ ਨੂੰ ਸੰਬੋਧਿਤ ਕਰਦੇ ਹੋਏ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵੱਲੋਂ ਦਿੱਤੇ ਗਏ ਸਿਧਾਤਾਂ ਅਤੇ ਸੰਦੇਸ਼ਾਂ ਨਾਲ ਜਾਣੂ ਕਰਵਾਇਆ। ਯੁਵਾਵਾਂ ਨੂੰ ਵਾਤਾਵਰਣ ਰੱਖਿਆ ਲਈ ਇੱਕ ਹੋਣ ਲਈ ਪ੍ਰੇਰਿਤ ਕਰਦੇ ਹੋਏ ਕਿਹਾ ਕਿ ਸਾਰਾ ਸੰਸਾਰ ਉਦੋਂ ਸੁੱਖੀ ਅਤੇ ਤੰਦੁਰੁਸਤ ਹੋਵੇਗਾ ਜਦੋਂ ਸਾਡਾ ਵਾਤਾਵਰਣ ਤੰਦੁਰੁਸਤ ਹੋਵੇਗਾ। ਅੱਜ ਸ੍ਰੀ ਗੁਰੂ ਨਾਨਕ ਦੇਵ  ਜੀ ਦੇ ਸਿਧਾਤਾਂ ਨੂੰ ਅਪਨਾਉਣ ਦੀ ਜ਼ਰੂਰਤ ਹੈ। ਉਨ੍ਹਾਂ ਨੇ ਕਿਹਾ ਦੀ ਪੂਰੀ ਦੁਨੀਆਂ ਨੂੰ ਬਣਾਉਣ ਵਾਲਾ ਇੱਕ ਪਿਤਾ ਹੈ, ਅਸੀ ਸਭ ਉਸੇ ਦੇ ਹੀ ਬੱਚੇ ਹਾਂ। ਸਾਨੂੰ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝ ਲੈਣਾ ਚਾਹੀਦਾ ਹੈ ਕਿ ਸਾਰਾ ਸੰਸਾਰ ਇੱਕ ਨੂਰ ਵੱਲੋਂ ਹੀ ਉਪਜਿਆ ਹੋਇਆ ਹੈ ਜਿਸ ਵਿੱਚ ਨਾ ਕੋਈ ਵੱਡਾ ਹੈ ਅਤੇ ਨਾ ਹੀ ਛੋਟਾ ਹੈ। ਉਨ੍ਹਾਂ ਨੇ ਕਿਹਾ ਕਿ ਮਨੁੱਖ ਦੇ ਕਰਮ ਉਸਨੂੰ ਵੱਡਾ ਅਤੇ ਛੋਟਾ ਬਣਾਉਂਦੇ ਹਨ, ਇਸ ਲਈ ਚੰਗੇ ਕਰਮ ਕਰਨਾ ਆਦਤ ਬਣਾ ਲਓ, ਫਿਰ ਅੰਦਰ ਅਤੇ ਬਾਹਰ ਦੋਨਾਂ ਵਲੋਂ ਆਪਣੇ-ਆਪ ਨੂੰ ਚੰਗਾ ਪਾਉਂਗੇ।    
ਇਸ ਸਮਾਗਮ ਵਿਚ ਸੰਤ ਦਾਇਆ ਸਿੰਘ ਟਾਹਲੀ ਸਾਹਿਬ,  ਸੰਤ ਅਮਰੀਕ ਸਿੰਘ ਖੁਖਰੈਣ ਵਿਸ਼ੇਸ਼ ਤੌਰ ਤੇ ਪਹੁੰਚੇ। ਇਸ ਮੌਕੇ 'ਅੰਤਰਾਸ਼ਟਰੀ ਸਦਭਾਵਨਾ ਕੈਂਪ' ਵਿਚ ਆਏ ਡਾ ਗੁਰਦੇਵ ਸਿੰਘ  ਸਿੱਧੂ,  ਸਾਹਿਤ ਸਭਾ ਸੁਲਤਾਨਪੁਰ ਲੋਧੀ  ਦੇ ਪ੍ਰਧਾਨ ਡਾ ਸਵਰਣ ਸਿੰਘ, ਕੈਂਪ ਦੇ ਸੰਸਥਾਪਕ ਡਾ .  ਐੱਸ.ਐੱਨ ਸੂਬਾ ਰਾਓ,  ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਮਿੰ੍ਰਤਸਰ ਅਤੇ ਸੇਵਾ ਗਰਾਮ ਆਸ਼ਰਮ ਉੱਜੈਨ ਦੇ ਪ੍ਰਤੀਨਿਧਆਂ ਨੂੰ ਸੰਤ ਬਲਬੀਰ ਸਿੰਘ ਜੀ ਸੀਚੇਵਾਲ ਨੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ।