This Portal is for Registration for Visitors Coming to Sultanpur Lodhi Only. For Kartarpur Corridor Registration Click Here
This Portal is for Registration for Visitors Coming to Sultanpur Lodhi Only. For Kartarpur Corridor Registration Click Here

News Details

News Details

ਸ਼ੇਰਪੁਰ ਦੋਨਾਂ ਵਿੱਚ ੫੫੦ ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ੧੦੦ ਬੂਟਾ ਲਾਇਆ

1593 Views | September 13, 2018


ਵੱਡੇ ਸਮਾਗਮਾਂ ਲਈ ਆਪਣੇ ਘਰ ਸੰਗਤਾਂ ਦੇ ਰਹਿਣ ਲਈ ਦਿੱਤੇ
ਸੁਲਤਾਨਪੁਰ ਲੋਧੀ ੧੨ ਸਤੰਬਰ
ਸ੍ਰੀ ਗੁਰੂ ਨਾਨਕ ਦੇਵ ਜੀ ਦੇ ੫੫੦ ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਦੀ ਅਗਵਾਈ ਹੇਠ ਪਿੰਡ ਸ਼ੇਰਪੁਰ ਦੋਨਾ ਵਿੱਚ ੧੦੦ ਤੋਂ ਵੱਧ ਬੂਟੇ ਲਗਾਏ ਗਏ। ਸ਼ੇਰਪੁਰ ਦੋਨਾ ਪਿੰਡ ਵਿੱਚ ੫੫੦ ਬੂਟੇ ਲਗਾਏ ਜਾਣੇ ਹਨ।ਇਹ ਬੂਟੇ ਸੰਤ ਅਵਤਾਰ ਸਿੰਘ ਯਾਦਗਾਰੀ ਨਰਸਰੀ ਸੀਚੇਵਾਲ ਵਿੱਚ ਹੀ ਚਾਰ ਸਾਲ ਤੱਕ ਵੱਡੇ ਕੀਤੇ ਗਏ ਸਨ। ਸੁਖਚੈਨ, ਬਹੇੜਾ, ਢੇਊਂ, ਨਿੰਮ, ਕਦਮ, ਅਲਮੰਡਾ ਤੇ ਮਨੋਕਾਮਨੀ ਸਮੇਤ ਹੋਰ ਬੂਟੇ ਵੀ ਸ਼ੇਰਪੁਰ ਤੋਂ ਤੋਤੀ ਨੂੰ ਜਾਣ ਵਾਲੀ ਸੜਕ 'ਤੇ ਲਗਾਏ ਗਏ ਹਨ।
ਪਿੰਡ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ੫੫੦ ਵੇਂ ਪ੍ਰਕਾਸ਼ ਪੁਰਬ ਮੌਕੇ ਆਉਣ ਵਾਲੀਆਂ ਸੰਗਤਾਂ ਦੀ ਰਿਹਾਇਸ਼ ਲਈ ਆਪਣੇ ਘਰਾਂ ਦੀ ਵੀ ਪੇਸ਼ਕਸ਼ ਕੀਤੀ। ਪਿੰਡ ਦੇ ਲੋਕਾਂ ਦਾ ਕਹਿਣਾ ਸੀ ਕਿ ਉਹ ਇਸ ਇਤਿਹਾਸਕ ਸਮਾਗਮਾਂ ਦੌਰਾਨ ਦੂਰ-ਦੁਰਾਡੇ ਤੋਂ ਆਉਣ ਵਾਲੀਆਂ ਸੰਗਤਾਂ ਦੇ ਠਹਿਰਣ ਦਾ ਪ੍ਰਬੰਧ ਕਰਨਗੇ ਤਾਂ ਜੋ ਉਨ੍ਹਾਂ ਨੂੰ ਵੀ ਸੇਵਾ ਦਾ ਮੌਕਾ ਮਿਲ ਸਕੇ।ਪਿੰਡ ਵੱਲੋਂ ਉਸ ਮੌਕੇ ਲੰਗਰਾਂ ਦੇ ਵੀ ਪ੍ਰਬੰਧ ਕੀਤੇ ਜਾਣਗੇ।
ਜ਼ਿਕਰਯੋਗ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ੫੫੦ ਵੇਂ ਪ੍ਰਕਾਸ਼ ਪੁਰਬ ਨੂੰ ਮਨਾਉਣ ਲਈ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਦੁਨੀਆਂ ਭਰ ਦੀਆਂ ਸੰਗਤਾਂ ਨੂੰ ਸੁਲਤਾਨਪੁਰ ਲੋਧੀ ਆਉਣ ਦਾ ਸੱਦਾ ਦਿੱਤਾ ਹੋਇਆ ਹੈ। ਉਹ ਆਪਣੀਆਂ ਵਿਦੇਸ਼ਾਂ ਦੀਆਂ ਫੇਰੀਆਂ ਦੌਰਾਨ ਪਰਵਾਸੀ ਪੰਜਾਬੀਆਂ ਨੂੰ ਵੱਡੀ ਗਿਣਤੀ ਵਿੱਚ ਸਾਲ ੨੦੧੯ ਵਿੱਚ ਪਹੁੰਚਣ ਦੀਆਂ ਅਪੀਲਾਂ ਕਰ ਰਹੇ ਹਨ। ਦੋਨਾਂ ਇਲਾਕੇ ਤੋਂ ਵੱਡੀ ਗਿਣਤੀ ਵਿੱਚ ਵਿਦੇਸ਼ਾਂ ਵਿੱਚ ਜਾ ਕੇ ਵਸੇ ਹੋਏ ਹਨ ਤੇ ਉਹ ਆਪਣੀਆਂ ਕੋਠੀਆਂ ਤੇ ਘਰ ਸਿੱਖ ਸੰਗਤਾਂ ਦੇ ਰਹਿਣ ਲਈ ਪੇਸ਼ਕਸ਼ ਕਰ ਰਹੇ ਹਨ।
ਇਸ ਮੌਕੇ ਨਗਰ ਨਿਵਾਸੀ ਤੀਰਥ ਸਿੰਘ ਹੁੰਦਲ, ਸੁਰਿੰਦਰ ਸਿੰਘ, ਨਿਰਮਲ ਸਿੰਘ, ਸਰਪੰਚ ਸੁਖਵਿੰਦਰ ਕੌਰ, ਸਾਬਕਾ ਸਰਪੰਚ ਆਸ਼ਾ ਰਾਣੀ, ਸਰਬਣ ਸਿੰਘ, ਨਾਜ਼ਰ ਸਿੰਘ, ਬਲਵੰਤ ਸਿੰਘ, ਅਜੀਤ ਸਿੰਘ, ਸੰਤੋਖ ਸਿੰਘ, ਬਲਵੀਰ ਸਿੰਘ, ਗੁਰਦੀਪ ਸਿੰਘ, ਬਲਦੇਵ ਸਿੰਘ ਕਨੇਡਾ, ਪ੍ਰੇਮ ਸਿੰਘ, ਲਛਮਣ ਸਿੰਘ ਆਦਿ ਹਾਜ਼ਰ ਸਨ। ਸੰਤ ਸੀਚੇਵਾਲ ਜੀ ਦੇ ਸੇਵਾਦਾਰ ਗੁਰਦੀਪ ਸਿੰਘ, ਸਤਨਾਮ ਸਿੰਘ, ਸੁਖਜੀਤ ਸਿੰਘ, ਪਰਦੀਪ ਸਿੰਘ, ਕੁਲਦੀਪ ਸਿੰਘ, ਸੁਰਿੰਦਰ ਸਿੰਘ, ਕਿੰਦਰ ਕੋਟਲਾ ਅਤੇ ਗੁਰਪ੍ਰੀਤ ਸਿੰਘ ਬੂਟੇ ਲਾਉਣ ਲਈ ਟਰੈਕਟਰ ਵਰਮਾ, ਪਾਣੀ ਵਾਲੀ ਟੈਂਕੀ, ਰਸਤਾ ਪੱਧਰਾ ਕਰਨ ਲਈ ਰੀਪਰ ਲੈ ਕੇ ਆਏ ਹੋਏ ਸਨ।