This Portal is for Registration for Visitors Coming to Sultanpur Lodhi Only. For Kartarpur Corridor Registration Click Here
This Portal is for Registration for Visitors Coming to Sultanpur Lodhi Only. For Kartarpur Corridor Registration Click Here

News Details

News Details

​550ਵੇਂ ਪ੍ਰਕਾਸ਼ ਪੁਰਬ ਤੱਕ ਪੰਜਾਬ ਨੂੰ ਹਰਿਆ-ਭਰਿਆ ਬਣਾਉਣ ਦਾ ਬੀੜਾ ਧਾਰਮਿਕ ਆਗੂਆਂ ਨੇ ਚੁੱਕਿਆ

841 Views | November 25, 2018

550ਵੇਂ ਪ੍ਰਕਾਸ਼ ਪੁਰਬ ਤੱਕ ਪੰਜਾਬ ਨੂੰ ਹਰਿਆ-ਭਰਿਆ ਬਣਾਉਣ ਦਾ ਬੀੜਾ ਧਾਰਮਿਕ ਆਗੂਆਂ ਨੇ ਚੁੱਕਿਆ
ਸੰਤ ਸੀਚੇਵਾਲ ਦੀ ਅਗਵਾਈ ਹੇਠ ਹਰ ਪਿੰਡ ਵਿੱਚ ੫੫੦ ਬੂਟੇ ਲਗਾਉਣ ਦੀ ਮੁਹਿੰਮ
ਸਾਲ ਭਰ ਚੱਲਣ ਵਾਲੇ ਸਮਾਗਮਾਂ ਦੀ ਰਸਮੀ ਸ਼ੁਰਆਤ
ਸੁਲਤਾਨਪੁਰ ਲੋਧੀ ੨੫ ਨਵੰਬਰ
ਨਿਰਮਲ ਕੁਟੀਆ ਪਵਿੱਤਰ ਵੇਈਂ ਸੁਲਤਾਨਪੁਰ ਲੋਧੀ 'ਚ ਸ੍ਰੀ ਗੁਰੁ ਨਾਨਕ ਦੇਵ ਜੀ ਦੇ ੫੫੦ ਵੇਂ ਪ੍ਰਕਾਸ਼ ਪੁਰਬ ਤੱਕ ਚੱਲਣ ਵਾਲੇ ਪ੍ਰੋਗਰਾਮਾਂ ਦੀ ਰਸਮੀ ਸ਼ੁਰੂਆਤ ਕਰਦਿਆ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਸੱਦਾ ਦਿੱਤਾ ਕਿ ਸਾਲ ੨੦੧੯ ਤੱਕ ਪੰਜਾਬ ਦੇ ਹਰ ਪਿੰਡ ਵਿੱਚ ੫੫੦ ਬੂਟੇ ਲਗਾਏ ਜਾਣ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ੫੪੯ਵੇਂ ਪ੍ਰਕਾਸ਼ ਪੁਰਬ ਮਨਾਉਣ ਲਈ ਮਹੀਨਾ ਭਰ ਚੱਲੇ ਸਮਾਗਮਾਂ ਦੀ ਸਮਾਪਤੀ ਉਪਰੰਤ ਸੰਤ ਸੀਚੇਵਾਲ ਨੇ ਅਪੀਲ ਕੀਤੀ ਕਿ ਪੰਜਾਬ ਦੇ ਹਰ ਪਿੰਡ ਨੂੰ ਪ੍ਰਦੂਸ਼ਣ ਮੁਕਤ ਬਣਾਕੇ ਬਾਬੇ ਨਾਨਕ ਦੇ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ। ਉਨ੍ਹਾਂ ਦਸਿਆ ਕਿ ਪਰਵਾਸੀ ਪੰਜਾਬੀਆਂ ਦੇ ਸਹਿਯੋਗ ਸਦਕਾ ਹੁਣ ਤੱਕ ੧੫੩ ਪਿੰਡਾਂ ਵਿੱਚ ਸੀਵਰੇਜ ਪਾ ਕੇ ਸੋਧਿਆ ਹੋਇਆ ਪਾਣੀ ਖੇਤੀ ਨੂੰ ਲੱਗਦਾ ਕੀਤਾ ਗਿਆ ਹੈ।
ਸ੍ਰੀ ਗੁਰੂ ਨਾਨਕ ਦੇਵ ਜੀ ਦੇ ੫੪੯ ਵੇਂ  ਪ੍ਰਕਾਸ਼ ਪੁਰਬ ਪਵਿੱਤਰ ਕਾਲੀ ਵੇਈਂ ਕਿਨਾਰੇ ਮਨਾਏ ਗਏ ਸਮਾਗਮਾਂ ਬਾਰੇ ਚਰਚਾ ਕਰਦਿਆ ਉਨ੍ਹਾਂ ਕਿਹਾ ਕਿ ੨੩ ਅਕਤੂਬਰ ਤੋਂ ਪ੍ਰਭਾਤ ਫੇਰੀਆਂ ਨਾਲ ਇਹ ਸਮਾਗਮ ਆਰੰਭ ਕੀਤੇ ਗਏ ਸਨ।ਇਸ ਸਮੇਂ ਦੌਰਾਨ ਵੱਖ-ਵੱਖ ਇਤਿਹਾਸਕ ਅਸਥਾਨਾਂ ਤੋਂ ੬ ਨਗਰ ਕੀਰਤਨਾਂ ਦਾ ਅਯੋਜਨ ਕੀਤਾ ਗਿਆ ਸੀ।ਪ੍ਰਭਾਤ ਫੇਰੀਆਂ ਅਤੇ ਨਗਰ ਕੀਰਤਨਾਂ ਦੌਰਾਨ ਸਭ ਤੋਂ ਵੱਧ  ਸੰਗਤਾਂ ਨੂੰ ਵਾਤਾਵਰਣ ਦੇ ਪੱਖ ਤੋਂ ਜਾਗਰੂਕ ਕੀਤਾ ਗਿਆ ਸੀ। ਨਗਰ ਕੀਰਤਨਾਂ ਦੌਰਾਨ ਧਾਰਮਿਕ ਸ਼ਖਸ਼ੀਅਤਾਂ ਵੱਲੋਂ ਜੋ ਬੂਟੇ ਲਗਾਉਣ ਦੀ ਪਿਰਤ ਨੇ ਲੋਕਾਂ ਦਾ ਧਿਆਨ ਬੂਟੇ ਲਗਾਉਣ ਵੱਲ ਖਿਚਿਆ ਹੈ।
ਇਸ ਸਮੇਂ ਦੌਰਾਨ ੨੧ ਪ੍ਰਭਾਰ ਫੇਰੀਆਂ ਪਿੰਡ ਸੀਚੇਵਾਲ, ਚੱਕ ਚੇਲਾ, ਵਾੜਾ ਜਗੀਰ ਅਤੇ ਪਿੰਡ ਨਿਹਾਲੂਵਾਲ ਵਿੱਚ ਕੱਢੀਆਂ ਗਈਆਂ। ਜਿਸ ਵਿੱਚ ਸੰਗਤਾਂ ਨੇ ਬੜੇ ਚਾਵਾਂ ਨਾਲ ਹਿੱਸਾ ਲਿਆ। ਮਿਤੀ ੪,੯,੧੪,੧੮,੨੦ ਅਤੇ ੨੩ ਨਵੰਬਰ ਨੂੰ ੬ ਨਗਰ ਕੀਰਤਨ ਵੱਖ ਵੱਖ ਧਾਰਮਿਕ ਅਸਥਾਨਾਂ ਤੋਂ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਨਤਮਸਤਕ ਹੋਏ। ਗੁਰਮਤਿ ਵਿਧਾਂਤ ਸੰਮੇਲਨ, ਕਵੀ ਦਰਬਾਰ ਅਤੇ ੨ ਕੀਰਤਨ ਦਰਬਾਰ ਪਵਿੱਤਰ ਕਾਲੀ ਵੇਈਂ ਕਿਨਾਰੇ ਨਿਰਮਲ ਕੁਟੀਆ ਵਿਖੇ ਗਿਆਨ ਦਾ ਅਥਾਹ ਭੰਡਾਰ ਵੰਡਦੇ ਸੰਪਨ ਹੋਏ।ਇਨ੍ਹਾਂ ਸਾਰੇ ਧਾਰਮਿਕ ਸਮਾਗਮਾਂ ਵਿੱਚ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੇ ਬੜੀ ਸ਼ਰਧਾ ਨਾਲ ਹਿੱਸਾ ਲਿਆ।
ਸੰਤ ਦਇਆ ਸਿੰਘ ਜੀ, ਸੰਤ ਲੀਡਰ ਸਿੰਘ ਜੀ, ਸੰਤ ਅਮਰੀਕ ਸਿੰਘ ਜੀ, ਸੰਤ ਮਹਾਤਮਾ ਮੁਨੀ ਜੀ, ਸੰਤ ਕਾਲੀਦਾਸ ਜੀ ਅਤੇ ਸੰਤ ਗੁਰਮੇਜ ਸਿੰਘ ਜੀ ਸੈਦਰਾਣਾ ਸਾਹਿਬ ਵਿਸ਼ੇਸ ਤੌਰ ਤੇ ਇਨ੍ਹਾਂ ਸਮਾਗਮਾਂ ਵਿੱਚ ਸ਼ਾਮਿਲ ਹੁੰਦੇ ਰਹੇ।
ਨਗਰ ਕੀਰਤਨ ਵਾਲੇ ਰਾਹਾਂ ਨੂੰ ਉਚੇਚੇ ਤੌਰ ਤੇ ਸਾਫ ਕੀਤਾ ਗਿਆ ਅਤੇ ਸੜਕਾਂ ਵਿੱਚ ਪਏ ਟੋਏ ਪੂਰੇ ਗਏ ਅਤੇ ਸੜਕਾਂ ਕਿਨਾਰੇ ਲੱਗੀਆਂ ਰੂੜੀਆਂ ਵੀ ਚੱਕੀਆਂ ਗਈਆਂ। ਪਵਿੱਤਰ ਸ਼ਹਿਰ ਦੇ ਆਲੇ ਦੁਆਲੇ ਸੇਵਾਦਾਰਾਂ ਨੇ ਲੱਗੇ ਗੰਦਗੀ ਦੇ ਢੇਰ ਚੱਕੇ ਅਤੇ ਦਰਖਤਾਂ ਨੂੰ ਕਲੀ ਕਰ ਪਵਿੱਤਰ ਸ਼ਹਿਰ ਨੂੰ ਸੁੰਦਰ ਰੂਪ ਦਿੱਤਾ। ਪਵਿੱਤਰ ਕਾਲੀ ਵੇਈਂ ਦੇ ਘਾਟਾਂ ਨੂੰ ਵੀ ਕਲੀ ਕੀਤੀ ਗਈ। ਘੜਿਆਂ ਵਾਲੀਆਂ ਲਾਈਟਾਂ ਅਤੇ ਬੂਟਿਆਂ ਦੀਆਂ ਕਿਆਰੀਆਂ ਨੂੰ ਕੀਤਾ ਭਗਵਾਂ ਰੰਗ ਵੱਖਰਾ ਹੀ ਨਜ਼ਾਰਾ ਪੇਸ਼ ਕਰ ਰਹੇ ਸਨ। ਸੇਵਾਦਾਰਾਂ ਨੇ ਦਿਨ ਰਾਤ ਇੱਕ ਕਰ ਗੁਰੂ ਨਾਨਕ ਪਾਤਸ਼ਾਹ ਦੇ ਅਵਤਾਰ ਪੁਰਬ ਦੀਆਂ ਤਿਆਰੀਆਂ ਤਨਦੇਹੀ ਨਾਲ ਕੀਤੀਆਂ ਸਨ।
ਇਸ ਗੁਰਪੁਰਬ ਤੇ ਜੋ ਸੰਤ ਸੀਚੇਵਾਲ ਜੀ ਨੇ ਐਪ ਪ੍ਰਕਾਸ਼ ਪੁਰਬ ੫੫੦ ਬਣਾਈ ਹੈ ਉਸ ਤੇ ਅਪਲਾਈ ਕਰਨ ਵਾਲੀ ਸੰਗਤ ਨੂੰ ਵੀ ਰਹਾਇਸ਼ ਮੁਹੱਈਆ ਕਰਵਾਈ ਗਈ। ਦਿੱਲੀ, ਬਰਨਾਲਾ, ਬਠਿੰਡਾ ਅਤੇ ਹੁਸ਼ਿਆਰਪੁਰ ਤੋਂ ਆਈ ਸੰਗਤ ਨੂੰ ਸੰਗਤ ਦੇ ਘਰਾਂ ਵਿੱਚ ਠਹਿਰਾਇਆ ਗਿਆ। ਇਹ ਤਜੁਰਬਾ ਬਹੁਤ ਸਫਲ ਰਿਹਾ।
ਸੰਤ ਸੀਚੇਵਾਲ ਜੀ ਨੇ ਸਮੂਹ ਕਾਰ ਸੇਵਕਾਂ, ਪ੍ਰਬੰਧਕਾਂ, ਗੁਰੂ ਨਾਨਕ ਨਾਮ ਲੇਵਾ ਸੰਗਤਾਂ ਦਾ ਕੋਟਿਨ ਕੋਟਿ ਧੰਨਵਾਦ ਕੀਤਾ ਜਿਨ੍ਹਾਂ ਨੇ ਇਨ੍ਹਾਂ ਧਾਰਮਿਕ ਸਮਾਗਮਾਂ ਨੂੰ ਨੇਪਰੇ ਚਾੜਨ ਲਈ ਤਨ ਮਨ ਧਨ ਨਾਲ ਪੂਰਾ ਸਹਿਯੋਗ ਦਿੱਤਾ।