This Portal is for Registration for Visitors Coming to Sultanpur Lodhi Only. For Kartarpur Corridor Registration Click Here
This Portal is for Registration for Visitors Coming to Sultanpur Lodhi Only. For Kartarpur Corridor Registration Click Here

News Details

News Details

ਪੰਜ ਮਰਲੇ ਠੇਕੇ 'ਤੇ ਲਈ ਜ਼ਮੀਨ 'ਤੇ ਕੂੜਾ ਸੁੱਟਣ ਦੀ ਥਾਂ ਸਾਰੇ ਖੇਤ 'ਤੇ ਕੀਤਾ ਕਬਜ਼ਾ

616 Views | November 16, 2018

ਪੰਜ ਮਰਲੇ ਠੇਕੇ 'ਤੇ ਲਈ ਜ਼ਮੀਨ 'ਤੇ ਕੂੜਾ ਸੁੱਟਣ ਦੀ ਥਾਂ ਸਾਰੇ ਖੇਤ 'ਤੇ ਕੀਤਾ ਕਬਜ਼ਾ
ਪਵਿੱਤਰ ਸ਼ਹਿਰ ਦੀ ਨਗਰ ਕੌਂਸਲ ਕੋਲ ਕੂੜਾ ਸੁੱਟਣ ਲਈ ਨਹੀਂ ਹੈ ਕੋਈ ਥਾਂ
ਮੁੱਖ ਮੰਤਰੀ ਤੱਕ ਕਰਨਗੇ ਪਹੁੰਚ
ਸੁਲਤਾਨਪੁਰ ਲੋਧੀ, ੧੬ ਨਵੰਬਰ
ਬਾਬੇ ਨਾਨਕ ਦੀ ਨਗਰੀ ਵਜੋਂ ਜਾਣੇ ਜਾਂਦੇ ਇਤਿਹਾਸਕ ਸ਼ਹਿਰ ਸੁਲਤਾਨਪੁਰ ਲੋਧੀ ਕੋਲ ਸ਼ਹਿਰ ਦਾ ਕੂੜਾ ਸੁੱਟਣ ਜੋਗੀ ਵੀ ਥਾਂ ਨਹੀਂ ਹੈ।ਨਗਰ ਕੌਂਸਲ ਨੇ ਜਿਸ ਵਿਅਕਤੀ ਜਸਵੰਤ ਸਿੰਘ ਕੋਲੋ ੫ ਮਰਲੇ ਥਾਂ ਠੇਕੇ 'ਤੇ ਲੈਕੇ ਕੂੜਾ ਸੁੱਟਣ ਦਾ ਕਰਾਰਨਾਮਾ ਕੀਤਾ ਸੀ ਹੁਣ ਉਸ ਦੇ ਇੱਕ ਏਕੜ ਵਿੱਚ ਕੂੜਾ ਸੁੱਟ ਕੇ ਆਲੇ-ਦੁਆਲੇ ਲੋਕਾਂ ਨੂੰ ਮੁਸੀਬਤ ਵਿੱਚ ਪਾ ਦਿੱਤਾ ਹੈ।ਜਸਵੰਤ ਸਿੰਘ ਨੇ ਦਸਿਆ ਕਿ ਨਗਰ ਕੌਂਸਲ ਨੇ ਕਰਾਰ ਕੀਤਾ ਸੀ ਕਿ ਉਸਦੀ ਪੰਜ ਮਰਲੇ ਥਾਂ 'ਤੇ ਹੀ ਕੂੜਾ ਸੁਟਿਆ ਜਾਵੇਗਾ। ਇਸ ਕਰਾਰ ਅਨੁਸਾਰ ਉਸ ਨੂੰ ੪੦ ਹਾਜ਼ਾਰ ਰੁਪਏ ਸਲਾਨਾ ਦੇਣੇ ਸਨ। ਜਸਵੰਤ ਸਿੰਘ ਨੇ ਦਸਿਆ ਕਿ ਸਾਲ ਭਰ ਤੋਂ ਉਸ ਨੂੰ ਪੈਸੇ ਵੀ ਨਹੀਂ ਦਿੱਤੇ ਸਗੋਂ ਪੰਜ ਮਰਲਿਆਂ ਦੀ ਥਾਂ ਉਸ ਦੇ ਸਮੁੱਚੇ ਖੇਤ ਵਿੱਚ ਕੂੜਾ ਸੁੱਟਿਆ ਜਾ ਰਿਹਾ ਹੈ। ਜਸਵੰਤ ਸਿੰਘ  ਨੇ ਦੱਸਿਆ ਕਿ  ਸਿਨੇਮਾ ਰੋਡ 'ਤੇ ਉਸ ਦੀ ਇੱਕ ਏਕੜ ਥਾਂ ਹੈ ਜਿਸ ਵਿੱਚੋਂ ਸਿਰਫ਼ ਪੰਜ ਮਰਲੇ ਥਾਂ ਹੀ ਨਗਰ ਕੌਂਸਲ ਨੂੰ ਦੇਣ ਬਾਰੇ ੨੦੧੩ ਵਿਚ ਇਹ ਕਰਾਰ ਹੋਇਆ ਸੀ।ਇਸ ਕਰਾਰ ਦੀਆਂ ਸ਼ਰਤਾਂ ਇਹ ਸਨ ਕਿ ਨਗਰ ਕੌਂਸਲ ਪੰਜ ਮਰਲੇ ਥਾਂ 'ਤੇ ਪੰਜ ਤੋਂ ਛੇ ਫੁੱਟ ਉਚੀ ਚਾਰ ਦੀਵਾਰੀ ਕਰਕੇ ਉਸ ਅੰਦਰ ਹੀ ਕੂੜਾ ਸੁੱਟਿਆ ਜਾਵੇਗਾ।ਕਰਾਰ ਅਨੁਸਾਰ ਡੰਪ ਤੋਂ ਰੋਜ਼ਾਨਾ ਕੂੜਾ ਚੁੱਕਿਆ ਜਾਣਾ ਸੀ ਪਰ ਇਸ 'ਤੇ ਅਮਲ ਨਹੀਂ ਹੋਇਆ। ਡੰਪ ਵਿੱਚੋਂ ਕੂੜਾ ਸੜਕ 'ਤੇ ਟਰਾਲੀ ਖੜੀ ਕਰਕੇ ਨਹੀਂ ਚੁੱਕਿਆ ਜਾਵੇਗਾ ਸਗੋਂ ਡੰਪ ਦੇ ਅੰਦਰੋਂ ਵਾਹਨ ਲੈਕੇ ਚੁੱਕਿਆ ਜਾਵੇਗਾ।ਕੂੜਾ ਸੜਕ 'ਤੇ ਨਹੀਂ ਖਿਲਰੇਗਾ ।ਇਹ ਸ਼ਰਤ ਵੀ ਤੈਅ ਹੋਈ ਸੀ ਕਿ ੬ ਮਹੀਨੇ ਦਾ ਨੋਟਿਸ ਦੇ ਕੇ ਮਾਲਕ ਥਾਂ ਖਾਲੀ ਕਰਵਾ ਸਕਦਾ ਹੈ।
ਜਸਵੰਤ ਸਿੰਘ ਨੇ ਦਸਿਆ ਕਿ ਨਗਰ ਕੌਂਸਲ ਨੇ ਕਿਸੇ ਵੀ ਸ਼ਰਤ ਦੀ ਪਾਲਣਾ ਨਹੀਂ ਕੀਤੀ।ਉਸ ਦੇ ਵਾਰ ਵਾਰ ਕਹਿਣ ਤੇ ਵੀ ਜਦ ਸ਼ਰਤਾਂ ਪੂਰੀਆਂ ਨਹੀਂ ਕੀਤੀਆਂ ਤਾਂ ਉਨ੍ਹਾਂ ਨੇ ਥਾਂ ਖਾਲੀ ਕਰਨ ਦਾ ਨੋਟਿਸ ੨੫ ਜੁਲਾਈ ੨੦੧੮ ਨੂੰ ਦੇ ਦਿੱਤਾ ਸੀ। ਨਗਰ ਕੌਂਸਲ ਸਹਿਯੋਗ ਨਹੀਂ ਕਰ ਰਹੀ।ਜਸਵੰਤ ਸਿੰਘ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਦੇ ੫੫੦ ਵੇਂ ਪ੍ਰਕਾਸ਼ ਪੁਰਬ ਦੇ ਸਮਾਗਮਾਂ ਦੀ ਸ਼ੁਰੂਆਤ ਕਰਨ ਆ ਰਹੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੱਕ ਪਹੁੰਚ ਕਰਨਗੇ ਕਿ ਉਸ ਦੀ ਥਾਂ ਖਾਲੀ ਕਰਵਾਈ ਜਾਵੇ।
ਜਸਵੰਤ ਸਿੰਘ ਨੇ ਦਸਿਆ  ਕਿ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਸੇਵਾਦਾਰ ਕਈ ਵਾਰ ਉਸ ਦੇ ਪਲਾਟ ਵਿੱਚੋਂ ਗੰਦਗੀ ਚੁੱਕ ਚੁੱਕੇ ਹਨ ਪਰ ਨਗਰ ਕੌਂਸਲ ਨੇ ਕੋਈ ਸਹਿਯੋਗ ਨਹੀਂ ਦਿੱਤਾ ਸਗੋਂ ਕਈ ਤਰ੍ਹਾਂ ਦੇ ਦਬਾਅ ਪਾ ਕੇ ਉਸ ਦੀ ਜਗ੍ਹਾ ਵਿੱਚ ਧੱਕੇ ਨਾਲ ਕੂੜਾ ਸੁੱਟ ਰਹੇ ਹਨ।