This Portal is for Registration for Visitors Coming to Sultanpur Lodhi Only. For Kartarpur Corridor Registration Click Here
This Portal is for Registration for Visitors Coming to Sultanpur Lodhi Only. For Kartarpur Corridor Registration Click Here

News Details

News Details

ਪਰਾਲੀ ਨੂੰ ਖੇਤਾਂ ਵਿੱਚ ਵਹਾਉਣ ਵਾਲੇ ਕਿਸਾਨਾਂ ਦੀ ਕਣਕ ਸਿਰ ਚੁੱਕਣ ਲੱਗੀ

1342 Views | October 28, 2018

ਪਰਾਲੀ ਨੂੰ ਖੇਤਾਂ ਵਿੱਚ ਵਹਾਉਣ ਵਾਲੇ ਕਿਸਾਨਾਂ ਦੀ ਕਣਕ ਸਿਰ ਚੁੱਕਣ ਲੱਗੀ
ਖਾਦਾਂ ਦਾ ਖਰਚਾ ਘਟਿਆ- ਕਣਕ ਦਾ ਝਾੜ ਵਧਿਆ
ਵਾਤਾਵਰਣ ਨੂੰ ਬਚਾਉਣ ਵਿੱਚ ਕਿਸਾਨਾਂ ਦਾ ਵੱਡਾ ਯੋਗਦਾਨ- ਸੰਤ ਸੀਚੇਵਾਲ
ਸੁਲਤਾਨਪੁਰ ਲੋਧੀ ੧੧ ਨਵੰਬਰ
ਮੰਡ ਇਲਾਕੇ ਵਿੱਚ ਜਿਹੜੇ ਕਿਸਾਨਾਂ ਨੇ ਪਰਾਲੀ ਨੂੰ ਅੱਗ ਲਾਏ ਬਿਨਾ ਕਣਕ ਬੀਜੀ ਹੈ ਉਨ੍ਹਾ ਦੀ ਕਣਕ ਖੇਤਾਂ ਵਿੱਚ ਸਿਰ ਚੁੱਕਣ ਲੱਗ ਪਈ ਹੈ। ਪਿਛਲੇ ਕਈ ਸਾਲਾਂ ਤੋਂ ਪਰਾਲੀ ਨੂੰ ਅੱਗ ਲਾਏ ਬਿਨ੍ਹਾਂ ਕਣਕ ਬੀਜਣ ਵਾਲੇ ਕਿਸਾਨਾਂ ਦਾ ਵੱਡੇ ਪੱਧਰ 'ਤੇ ਖਾਦ ਦਾ ਖਰਚਾ ਘਟਿਆ ਹੈ।ਕਿਸਾਨਾਂ ਨੇ ਦਾਅਵਾ ਕੀਤਾ ਕਿ ਪਰਾਲੀ ਨੂੰ ਖੇਤਾਂ ਵਿੱਚ ਵਹਾਉਣ ਨਾਲ ਕਣਕ ਦਾ ਝਾੜ ਵਧਿਆ ਹੈ।ਆਰਥਕਤਾ ਵਿੱਚ ਆਏ ਇਸ ਵੱਡੇ ਬਦਲਾਅ ਨਾਲ ਕਿਸਾਨਾਂ ਦੇ ਜੀਵਨ ਵਿੱਚ ਖੁਸ਼ਹਾਲੀ ਆਈ ਹੈ। ਵੱਡੀ ਪੱਧਰ 'ਤੇ ਖਾਦ ਦੀ ਬਚਤ ਹੋਣ ਨਾਲ ਸਿਹਤ 'ਤੇ ਵੀ ਵੱਡਾ ਪ੍ਰਭਾਵ ਪੇਵਗਾ।ਇਸੇ ਤਰ੍ਹਾਂ ਮੰਡ ਇਲਾਕੇ ਦੇ ਪਿੰਡ ਆਹਲੀ ਕਲਾਂ, ਆਹਲੀ ਕੁਰਦ, ਬਾਊਪੁਰ ਮੰਡ, ਭਰੋਆਣਾ, ਟਿੱਬੀ, ਸ਼ੇਖਮਾਂਗਾ, ਸਰੂਪਵਾਲ, ਮੀਰਪੁਰ, ਸ਼ਾਹਵਾਲਾ ਅੰਦਰੀਸਾ, ਸ਼ੇਰਪੁਰ ਸੱਧਾ, ਭਾਗੋ ਅਰਾਈਆ, ਸਾਂਗਰਾ, ਗਾਜੀਪੁਰ, ਮੇਵਾ ਸਿੰਘਵਾਲਾ, ਸਰਾਏ ਜੱਟਾਂ, ਆਦਿ ਪਿੰਡਾਂ ਦੇ ਕਿਸਾਨਾਂ ਨੇ ਹੈਪੀਸੀਡਰ ਅਤੇ ਜ਼ੀਰੋ ਡਰਿਲ ਨਾਲ ਪੰਜ ਹਾਜ਼ਾਰ ਏਕੜ ਤੋਂ ਵੱਧ ਕਣਕ ਦੀ ਬੀਜਾਈ ਕੀਤੀ ਹੈ।ਜਿਹੜੇ ਕਿਸਾਨਾਂ ਨੇ ਪਰਾਲੀ ਨੂੰ ਬਿਨਾਂ ਅੱਗ ਲਾਇਆਂ ਕਣਕ ਬੀਜੀ ਹੈ ਉਹਨਾਂ ਦਾ ਕਰੋੜਾਂ ਰੁਪਏ ਦਾ ਫਾਇਦਾ ਹੋਇਆ ਹੈ।
ਅਹਾਲੀ ਕਲਾਂ ਦੇ ਕਿਸਾਨ ਲਖਵਿੰਦਰ ਸਿੰਘ ਨੇ ਦਸਿਆ ਕਿ ਉਹ ੧੦੦ ਏਕੜ ਦੇ ਕਰੀਬ ਕਣਕ ਦੀ ਬਿਜਾਈ ਕਰਦੇ ਆ ਰਹੇ ਹਨ ਤੇ ਪਿਛਲੇ ਤਿੰਨ ਸਾਲਾਂ ਤੋਂ ਜ਼ੀਰੋ ਡਿਰੀਲ ਨਾਲ ਕਣਕ ਬੀਜ ਰਿਹਾ ਹੈ। ਇਸ ਨਾਲ ਉਸ ਦਾ ਖਾਦ ਖਰਚਾ ਕਾਫੀ ਘਟਿਆ ਹੈ।ਕਿਸਾਨ ਲਖਵਿੰਦਰ ਸਿੰਘ ਨੇ ਦਸਿਆ ਕਿ ਤਿੰਨ ਸਾਲ ਪਹਿਲਾਂ ਉਹ ਪਰਾਲੀ ਨੂੰ ਅੱਗ ਲਾ ਕੇ ਕਣਕ ਬੀਜਦਾ ਸੀ ਤਾਂ ਤਿੰਨ ਬੋਰੇ ਯੂਰੀਆਂ ਅਤੇ ਸਵਾ ਬੋਰਾ ਡਾਇਆ ਖਾਦ ਦਾ ਪੈਂਦਾ ਸੀ। ਪਰ ਹੁਣ ਪਰਾਲੀ ਨੂੰ ਖੇਤਾਂ ਵਿੱਚ ਵਹਾਉਣ ਨਾਲ ਦੋ ਬੋਰੇ ਯੂਰੀਆਂ ਤੇ ੨੫ ਕਿਲੋ ਢਾਇਆ ਖਾਦ ਪ੍ਰਤੀ ਏਕੜ ਦੀ ਬਚਤ ਹੋਈ ਹੈ।ਪਰਾਲੀ ਨੂੰ ਖੇਤਾਂ ਵਿੱਚੋਂ ਸੰਭਾਲਣ ਦਾ ਸਾਰਾ ਖਰਚਾ ਬਚਿਆ ਹੈ। ਇਸ ਹਿਸਾਬ ਨਾਲ ਖਾਦ ਅਤੇ ਖਾਦ ਪਾਉਣ ਦੀ ਲੇਬਰ ਦਾ ਖਰਚਾ ਇੱਕ ਲੱਖ ਦੇ ਕਰੀਬ ਬਚਿਆ ਹੈ। ੧੦੦ ਏਕੜ ਦੀ ਪਰਾਲੀ ਨੂੰ ਸੰਭਾਲਣ ਦਾ ਅਤੇ ਵਹਾਈ ਦਾ ਖਰਚਾ ਇੱਕ ਲੱਖ ੮੦ ਹਜ਼ਾਰ ਦੇ ਕਰੀਬ ਬਚਿਆ ਹੈ।
ਇਸੇ ਹੀ ਪਿੰਡ ਦੇ ਕਿਸਾਨ ਸ਼ਮਿੰਦਰ ਸਿੰਘ ਸੰਧੂ ਨੇ ਦਸਿਆ ਕਿ ਉਹ ੨੦੦ ਏਕੜ ਹੀ ਹੈਪੀਸੀਡਰ ਨਾਲ ਬੀਜਦਾ ਆ ਰਿਹਾ ਹੈ।ਇਸ ਨਾਲ ਕਾਫ਼ੀ ਖਰਚੇ ਦੀ ਬਚਤ ਹੁੰਦੀ ਹੈ।ਪਰਾਲੀ ਨੂੰ ਅੱਗ ਲਾ ਕੇ ਇੱਕ ਖੇਤ ਨੂੰ ਘੱਟੋ-ਘੱਟ ੬ ਵਾਰ ਵਹਾਉਣਾ ਪੈਂਦਾ । ਦੋ ਵਾਰ ਤਵੀਆਂ,ਦੋ ਵਾਰ ਹਲ ਨਾਲ ਅਤੇ ਦੋ ਵਾਰ ਸੁਹਾਗਾ ਫੇਰਨਾ ਪੈਂਦਾ ਹੈ।ਇਸ ਹਿਸਾਬ ਨਾਲ ੨੫ ਲੀਟਰ ਡੀਜ਼ਲ ਦਾ ਖਰਚਾ ਪ੍ਰਤੀ ਏਕੜ ਆਉਦਾ ਹੈ ਜਿਸ ਦੀ ਕੀਮਤ ੧੮੦੦ ਰੁਪਏ ਪ੍ਰਤੀ ਏਕੜ ਬਣਦੀ ਹੈ।ਕਿਸਾਨ ਸ਼ਮਿੰਦਰ ਸਿੰਘ ਦਾ ਕਹਿਣਾ ਸੀ ਕਿ ਉਸ ਦਾ ਤੇਲ ਹੀ ੩ ਲੱਖ ੬੦ ਹਾਜ਼ਾਰ ਦੇ ਕਰੀਬ ਬਚ ਗਿਆ।ਇਸੇ ਹਿਸਾਬ ਨਾਲ ੨੦੦ ਏਕੜ ਪਿੱਛੇ ਕਰੀਬ ੧ ਲੱੱਖ ੨੦ ਹਜ਼ਾਰ ਰੁਪਏ ਦੀ ਖਾਦ ਬਚੀ ਹੈ। ਪਰਾਲੀ ਨਾ ਸਾੜ ਕੇ ਜਿਹੜਾ ਵਾਤਾਵਰਣ ਦੇ ਪ੍ਰਦੂਸ਼ਣ ਦੀ ਬਚਤ ਹੁੰਦੀ ਹੈ ਉਸ ਦੀ ਤਾਂ ਕੋਈ ਕੀਮਤ ਹੀ ਨਹੀਂ ਦੱਸੀ ਜਾਂਦੀ।
ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਉਨ੍ਹਾ ਕਿਸਾਨਾਂ ਦਾ ਧੰਨਵਾਦ ਕੀਤਾ ਜਿੰਨ੍ਹਾਂ ਨੇ ਪਰਾਲੀ ਨੂੰ ਅੱਗ ਲਗਾਏ ਬਿਨ੍ਹਾਂ ਹੀ ਕਣਕ ਬੀਜੀ ਹੈ । ਉਨ੍ਹਾ ਕਿਹਾ ਕਿ ਕਿਸਾਨਾਂ ਨੇ ਇੱਕ ਤਰ੍ਹਾਂ ਨਾਲ ਬਾਬੇ ਨਾਨਕ ਦੀ ਬਾਣੀ ਦੇ ਉਪਦੇਸ਼ ਦੀ ਪਾਲਣਾ ਵੀ ਕੀਤੀ ਹੈ ਜਿਸ ਵਿੱਚ ਹਵਾ ਨੂੰ ਗੁਰੂ ਦਾ ਦਰਜਾ ਦਿੱਤਾ ਗਿਆ ਹੈ ਸੰਤ ਸੀਚੇਵਾਲ ਨੇ ਕਿਹਾ ਕਿ ਜਿਹੜੇ ਕਿਸਾਨ ਪਰਾਲੀ ਨੂੰ ਖੇਤਾਂ ਵਿੱਚ ਵਹਾਅ ਕੇ ਕੁਦਰਤ ਤੇ ਮਨੁੱਖਤਾ ਦੀ ਸੇਵਾ ਕਰ ਰਹੇ ਹਨ ਉਨ੍ਹਾ ਨੂੰ ਸਾਲ ੨੦੧੯ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ੫੫੦ ਵੇਂ ਪ੍ਰਕਾਸ਼ ਪੁਰਬ 'ਤੇ ਸਨਮਾਨਿਤ ਵੀ ਕੀਤਾ ਜਾਵੇਗਾ।ਸੰਤ ਸੀਚੇਵਾਲ ਨੇ ਪੰਜਾਬ ਸਰਕਾਰ ਨੂੰ ਵੀ ਅਪੀਲ ਕੀਤੀ ਕਿ ਉਹ ਅਜਿਹੇ ਕਿਸਾਨਾਂ ਦੀ ਆਰਥਿਕ ਤੌਰ 'ਤੇ ਵੀ ਮੱਦਦ ਕਰੇ ਜਿਹੜੇ ਪਰਾਲੀ ਨੂੰ ਅੱਗਾਂ ਨਹੀਂ ਲਾ ਰਹੇ ਸੰਤ ਸੀਚੇਵਾਲ ਪੰਜਾਬ ਦੇ ਸਮੂਹ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਪਰਾਲੀ ਨੂੰ ਖੇਤਾਂ ਵਿੱਚ ਵਹਾਉਣ ਨੂੰ ਪਹਿਲ ਦੇਣ।
ਮੰਡ ਇਲਾਕੇ ਦੇ ਇੰਨ੍ਹਾਂ ਪਿੰਡਾਂ ਦੇ ਕਿਸਾਨਾਂ ਵਿੱਚੋਂ ਦਰਸ਼ਨ ਸਿੰਘ ਨੇ ੮੦ ਏਕੜ, ਗਰਦੌਰ ਸਿੰਘ ੬੫ ਏਕੜ, ਕੁਲਬੀਰ ਸਿੰਘ ੨੫ ਏਕੜ, ਸੁਖਚੈਨ ਸਿੰਘ ੯੦ ਏਕੜ, ਮਲਕੀਤ ਸਿੰਘ ੧੨੦ ਏਕੜ,  ਅਤੇ ਗੁਰਭੇਜ ਸਿੰਘ  ਪਰਾਲੀ ਨੂੰ ਅੱਗ ਲਾਏ ਬਿਨ੍ਹਾਂ ਕਣਕ ਬੀਜੀ ਹੈ।