This Portal is for Registration for Visitors Coming to Sultanpur Lodhi Only. For Kartarpur Corridor Registration Click Here
This Portal is for Registration for Visitors Coming to Sultanpur Lodhi Only. For Kartarpur Corridor Registration Click Here

News Details

News Details

ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਤਿਆਰੀਆਂ ਵਿੱਚ ਪ੍ਰਵਾਸੀ ਮਜ਼ਦੂਰ ਵੀ ਜੁਟੇ

1318 Views | November 10, 2018

ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਤਿਆਰੀਆਂ ਵਿੱਚ ਪ੍ਰਵਾਸੀ ਮਜ਼ਦੂਰ ਵੀ ਜੁਟੇ
ਸੰਤ ਸੀਚੇਵਾਲ ਜੀ ਦੇ ਸੇਵਕਾਂ ਨਾਲ ਸ਼ਹਿਰ ਨੂੰ ਸਾਫ ਸੁਥਰਾ ਬਣਾਉਣ ਵਿੱਚ ਕਰ ਰਹੇ ਨੇ ਸਹਿਯੋਗ
ਸੁਲਤਾਨਪੁਰ ਲੋਧੀ ੧੦ ਨਵੰਬਰ
ਸਰਬ ਸਾਂਝੀਵਾਲਤਾ ਦਾ ਸੰਦੇਸ਼ ਦੇਣ ਵਾਲੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ੫੪੯ਵੇਂ ਪ੍ਰਕਾਸ਼ ਪੁਰਬ ਦੀ ਖੁਸ਼ੀ ਪ੍ਰਵਾਸੀ ਵੀਰਾਂ ਨੂੰ ਵੀ ਝੁੱਗੀਆਂ ਵਿੱਚੋਂ ਬਾਹਰ ਲੈ ਆਈ।ਕਪੂਰਥਲਾ ਰੋਡ ਤੋਂ ਗੁਰਦੁਆਰਾ ਸੰਤ ਘਾਟ ਸਾਹਿਬ ਨੂੰ ਆਉਂਦੇ ਰਸਤੇ ਕੰਢੇ ਲੱਗੇ ਬੂਟਿਆਂ ਦੀਆਂ ਕਿਆਰੀਆਂ ਸਾਫ ਕਰਨ ਲਈ ਕਾਰ ਸੇਵਾ ਕਰ ਰਹੇ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਦੇ ਸੇਵਕਾਂ ਨੂੰ ਦੇਖਦੇ ਹੀ ਬਾਹਰਲੇ ਸੂਬਿਆਂ ਤੋਂ ਆਏ ਲੋਕ ਜੋ ਦਾਣਾ ਮੰਡੀ ਨੇੜੇ ਰਹਿ ਰਹੇ ਹਨ ਉਹ ਵੀ ਕਾਰ ਸੇਵਾ ਵਿੱਚ ਜੁਟ ਗਏ।ਪ੍ਰਵਾਸੀ ਵੀਰਾਂ ਨਾਲ ਉਨ੍ਹਾਂ ਦੇ ਛੋਟੇ ਛੋਟੇ ਬੱਚੇ ਵੀ ਬੜੇ ਚਾਅ ਨਾਲ ਕਿਆਰੀਆਂ ਦੀ ਗੁਡਾਈ ਕਰ ਰਹੇ ਸਨ। ਫੁੱਲਾਂ ਦੀਆਂ ਕਿਆਰੀਆਂ ਸਾਫ ਕਰਨ ਦੇ ਨਾਲ ਨਾਲ ਇਹ ਬੱਚੇ ਬੂਟਿਆ ਨੂੰ ਕਲੀ ਕਰਨ ਲਈ ਵੀ ਸੰਤ ਸੀਚੇਵਾਲ ਜੀ ਦੇ ਸੇਵਕਾਂ ਦਾ ਪੂਰਾ ਸਹਿਯੋਗ ਕਰ ਰਹੇ ਸਨ। ਜਿਕਰਯੋਗ ਹੈ ਕਿ ਇਹ ਪ੍ਰਵਾਸੀ ਮਜ਼ਦੂਰ ਵੀਰ ਆਪਣੇ ਪਰਿਵਾਰਾਂ ਸਮੇਤ ਯੂ.ਪੀ, ਬਿਹਾਰ ਅਤੇ ਮੱਧ ਪ੍ਰਦੇਸ਼ ਆਦਿ ਰਾਜਾਂ ਤੋਂ ਕਮਾਈ ਕਰਨ ਲਈ ਪਵਿੱਤਰ ਸ਼ਹਿਰ ਸੁਲਤਾਨਪੁਰ ਲੋਧੀ ਵਿਖੇ ਆਏ ਹੋਏ ਹਨ ਅਤੇ ਸ਼ਹਿਰ ਦੇ ਆਲੇ ਦੁਆਲੇ ਝੁੱਗੀਆਂ ਵਿੱਚ ਰਹਿ ਰਹੇ ਹਨ।
ਇਸ ਮੌਕੇ ਪਵਿੱਤਰ ਕਾਲੀ ਵੇਈਂ ਦੇ ਸੇਵਾਦਾਰ ਗੁਰਵਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਤਿਆਰੀਆਂ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਦੀ ਰਹਿਨੁਮਾਈ ਹੇਠ ਲਗਾਤਾਰ ਜਾਰੀ ਹਨ। ਗੁਰੂ ਨਾਨਕ ਦੇਵ ਜੀ ਸਭ ਦੇ ਸਾਂਝੇ ਗੁਰੂ ਹਨ ਤੇ ਉਨ੍ਹਾਂ ਦੇ ੫੪੯ਵੇਂ ਪ੍ਰਕਾਸ਼ ਪੁਰਬ ਦੀਆਂ ਖੁਸ਼ੀਆਂ ਵਿੱਚ ਹਰ ਇਨਸਾਨ ਕਾਰ ਸੇਵਾ ਵਿੱਚ ਤਨ ਮਨ ਧਨ ਨਾਲ ਸਹਿਯੋਗ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਹੁਣ ਤੱਕ ਪਵਿੱਤਰ ਕਾਲੀ ਵੇਈਂ ਦੇ ਘਾਟਾਂ ਨੂੰ ਕਲੀ ਕਰਨ ਦਾ ਕਾਰਜ਼ ਮੁਕੰਮਲ ਹੋ ਚੁੱਕਾ ਹੈ। ਸੁਲਤਾਨਪੁਰ ਲੋਧੀ ਨੂੰ ਆਉਂਦੀ ਤਲਵੰਡੀ ਚੌਧਰੀਆਂ ਸੜਕ ਦੀਆਂ ਬਰਮਾ ਪੂਰੀਆਂ ਕਰਨ ਲਈ ਵੀ ਕਾਰ ਸੇਵਾ ਸ਼ੁਰੂ ਕਰ ਦਿੱਤੀ ਗਈ ਹੈ।੧੪ ਨਵੰਬਰ ਨੂੰ ਤੀਸਰਾ ਨਗਰ ਕੀਰਤਨ ਗੁਰਦੁਆਰਾ ਗੁਰਸਰ ਸਾਹਿਬ ਪਿੰਡ ਸੈਫਲਾਬਾਦ ਤੋਂ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਪਹੁੰਚੇਗਾ। ਇਹ ਨਗਰ ਕੀਰਤਨ ਸੰਤ ਬਲਬੀਰ ਸਿੰਘ ਸੀਚੇਵਾਲ, ਸੰਤ ਲੀਡਰ ਸਿੰਘ ਜੀ ਸੈਫਲਾਬਾਦ, ਸੰਤ ਦਇਆ ਸਿੰਘ ਜੀ ਟਾਹਲੀ ਸਾਹਿਬ ਅਤੇ ਸੰਤ ਅਮਰੀਕ ਸਿੰਘ ਖੁਖਰੈਣ ਵਾਲਿਆਂ ਦੇ ਉਦਮ ਸਦਕਾ ਹਰ ਸਾਲ ਸਜਾਇਆ ਜਾਂਦਾ ਹੈ।