This Portal is for Registration for Visitors Coming to Sultanpur Lodhi Only. For Kartarpur Corridor Registration Click Here
This Portal is for Registration for Visitors Coming to Sultanpur Lodhi Only. For Kartarpur Corridor Registration Click Here

News Details

News Details

ਕੋਇੰਬਟੂਰ ਤੋਂ ਆਏ ਵਫਦ ਨੇ ਪੰਜਾਬ ਦੇ ਦਰਿਆਈ ਪਾਣੀਆਂ ਨੂੰ ਸਾਫ ਕਰਨ ਤੇ ਕਿਸਾਨਾਂ ਦੀ ਆਮਦਨ ਵਧਾਉਣ ਦੀਆਂ ਸੰਭਾਵਨਾਵਾਂ ਦਾ ਅਧਿਐਨ ਸ਼ੁਰੂ ਕੀਤਾ

389 Views | October 31, 2018

ਕੋਇੰਬਟੂਰ ਤੋਂ ਆਏ ਵਫਦ ਨੇ ਪੰਜਾਬ ਦੇ ਦਰਿਆਈ ਪਾਣੀਆਂ ਨੂੰ ਸਾਫ ਕਰਨ ਤੇ ਕਿਸਾਨਾਂ ਦੀ ਆਮਦਨ ਵਧਾਉਣ ਦੀਆਂ ਸੰਭਾਵਨਾਵਾਂ ਦਾ ਅਧਿਐਨ ਸ਼ੁਰੂ ਕੀਤਾ
ਸੀਚੇਵਾਲ ਮਾਡਲ ਦੀਆਂ ਬਰੀਕੀਆਂ ਨੂੰ ਵਫਦ ਨੇ ਸਮਝਿਆ
ਸੁਲਤਾਨਪੁਰ ਲੋਧੀ, ੩੧ ਅਕਤੂਬਰ
ਤਾਮਿਲਨਾਡੂ ਦੇ ਸ਼ਹਿਰ ਕੋਇੰਬਟੂਰ ਤੋਂ ਈਸ਼ਾ ਫਾਊਂਡੇਸ਼ਨ ਦੇ ਆਏ ਵਫਦ ਨੇ ਪੰਜਾਬ ਦੇ ਦਰਿਆਈ ਪਾਣੀਆਂ ਅਤੇ ਕਿਸਾਨਾਂ ਦੀ ਆਮਦਨ ਵਧਾਉਣ ਦੀਆਂ ਸੰਭਾਵਨਾਵਾਂ ਤਲਾਸ਼ਣ ਲਈ ਅਧਿਐਨ ਸ਼ੁਰੂ ਕਰ ਦਿੱਤਾ ਹੈ। ਈਸ਼ਾ ਫਾਊਂਡੇਸ਼ਨ ਦੇ ਆਗੂ ਸਾਧਗੁਰੂ ਜੱਗੀ ਵਾਸੂਦੇਵ ਵੱਲੋਂ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਟੀਮਾਂ ਭੇਜੀਆਂ ਗਈਆਂ ਹਨ। ਪੰਜਾਬ ਵਿਚ ਆਈ ੮ ਮੈਂਬਰੀ ਟੀਮ ਨੇ ਹੁਸ਼ਿਆਰਪੁਰ ਤੋਂ ਬਾਅਦ ਕਪੂਰਥਲਾ ਤੇ ਜਲੰਧਰ ਦਾ ਦੌਰਾ ਕਰਕੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨਾਲ ਮੁਲਾਕਾਤ ਕੀਤੀ। ਇਸ ਵਫਦ ਵਿਚ ਔਰਤਾਂ ਵੀ ਸ਼ਾਮਲ ਹਨ। ਨੌਜਵਾਨਾਂ ਦੀ ਇਸ ਟੀਮ ਵਿਚ ਵੱਖ-ਵੱਖ ਸੂਬਿਆਂ ਦੇ ਪ੍ਰਤੀਨਿਧ ਸ਼ਾਮਲ ਹਨ। 
ਸੀਚੇਵਾਲ ਮਾਡਲ ਦਾ ਅਧਿਐਨ ਕਰਨ ਤੋਂ ਬਾਅਦ ਉਨ੍ਹਾਂ ਸੰਤ ਬਲਬੀਰ ਸਿੰਘ ਸੀਚੇਵਾਲ ਨਾਲ ਗੱਲਬਾਤ ਕਰਦਿਆਂ ਸਵਾਲ ਉਠਾਇਆ ਕਿ ਪੰਜਾਬ ਦੇ ਪਲੀਤ ਹੋ ਰਹੇ ਦਰਿਆਵਾਂ ਵਿਚੋਂ ਕਿਸ ਨੂੰ ਸਾਫ ਕਰਨ ਦੀ ਪਹਿਲਾਂ ਲੋੜ ਹੈ। ਸੰਤ ਸੀਚੇਵਾਲ ਨੇ ਦੱਸਿਆ ਕਿ ਪੰਜਾਬ ਵਿਚ ਦਰਿਆਵਾਂ ਵਿਚ ਵਧ ਰਹੇ ਪ੍ਰਦੂਸ਼ਣ ਦਾ ਮੁੱਖ ਕਾਰਨ ਸਰਕਾਰ ਅਤੇ ਪ੍ਰਸ਼ਾਸਨ ਦੀ ਲਾਪ੍ਰਵਾਹੀ ਦਾ ਸਿੱਟਾ ਹੈ। ਉਨ੍ਹਾਂ ਕਿਹਾ ਕਿ ਦਰਿਆਵਾਂ ਜਾਂ ਨਦੀਆਂ ਨੂੰ ਸਾਫ ਕਰਨ ਨਾਲੋਂ ਇਸ ਵਿਚ ਗੰਦਗੀ ਪੈਣ ਤੋਂ ਰੋਕਣਾ ਵੱਡੀ ਚੁਣੌਤੀ ਹੈ। ਸੰਤ ਸੀਚੇਵਾਲ ਨੇ ਕਿਹਾ ਕਿ ਪੰਜਾਬ ਦੇ ਲੋਕ ਜਾਗਰੂਕ ਹਨ ਤੇ ਉਨ੍ਹਾਂ ਨੇ ਕਦੇ ਵੀ ਪਾਣੀਆਂ ਦੇ ਕੁਦਰਤੀ ਸਾਧਨਾਂ ਨੂੰ ਗੰਦਾ ਨਹੀਂ ਕੀਤਾ ਪਰ ਪ੍ਰਸ਼ਾਸਨ ਦੇ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਹੀ ਪਾਣੀਆਂ ਦੇ ਸਰੋਤ ਗੰਦੇ ਹੋ ਰਹੇ ਹਨ।
ਵਫਦ ਨੇ ਦੱਸਿਆ ਕਿ ਪੰਜਾਬ ਵਿਚ ਸਭ ਤੋਂ ਵੱਧ ਰਸਾਇਣਕ ਖਾਦਾਂ ਤੇ ਕੀਟਨਾਸ਼ਕ ਦਵਾਈਆਂ ਵਰਤੀਆਂ ਜਾ ਰਹੀਆਂ ਹਨ ਜਿਸ ਦਾ ਮਨੁੱਖੀ ਸਿਹਤ ਉਤੇ ਵੱਡਾ ਅਸਰ ਪੈ ਰਿਹਾ ਹੈ। ਉਨ੍ਹਾਂ ਪੰਜਾਬ ਦੇ ਕਿਸਾਨਾਂ ਦੀ ਆਮਦਨ ਵਧਾਉਣ ਦੀਆਂ ਸੰਭਾਵਨਾਵਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਸ ਨੂੰ ਕਿਵੇਂ ਅਮਲ ਵਿਚ ਲਿਆਂਦਾ ਜਾ ਸਕਦਾ ਹੈ। ਸੰਤ ਸੀਚੇਵਾਲ ਨੇ ਦੱਸਿਆ ਕਿ ਪੰਜਾਬ ਵਿਚ ਖੇਤੀਬਾੜੀ 'ਤੇ ਅਧਾਰਤ ਸਨਅਤ ਦਾ ਨਾ  ਹੋਣਾ ਹੀ ਵੱਡਾ ਕਾਰਨ ਹੈ। ਖੇਤੀ ਪ੍ਰਧਾਨ ਸੂਬਾ ਹੋਣ ਦੇ ਬਾਵਜੂਦ ਇਥੇ ਅਨਾਜ, ਫਲ ਤੇ ਸਬਜ਼ੀਆਂ ਰੁਲ ਰਹੇ ਹਨ। ਉਨ੍ਹਾਂ ਤੋਂ ਖਾਣ ਵਾਲੇ ਪਦਾਰਥ ਤਿਆਰ ਕਰਨ ਦੀ ਕੋਈ ਵੀ ਵੱਡੀ ਸਨਅਤ ਨਹੀਂ ਹੈ। ਖੇਤੀ ਮਾਹਿਰ, ਕਿਸਾਨਾਂ ਨੂੰ ਜਿਹੜੀਆਂ ਫਸਲਾਂ ਉਗਾਉਣ ਲਈ ਕਹਿੰਦੇ ਹਨ ਉਨ੍ਹਾਂ ਨੂੰ ਪੈਦਾ ਕਰਨ ਵਿਚ ਕਿਸਾਨ ਕੋਈ ਕਸਰ ਨਹੀਂ ਛੱਡਦੇ ਪਰ ਮਾਰਕੀਟਿੰਗ ਨਾ ਹੋਣ ਕਾਰਨ ਕਿਸਾਨਾਂ ਨੂੰ ਆਪਣੀਆਂ ਫਸਲਾਂ ਸੜਕਾਂ 'ਤੇ ਸੁੱਟ ਕੇ ਰੋਸ ਪ੍ਰਗਟਾਉਣਾ ਪੈਂਦਾ ਹੈ।
ਸੰਤ ਬਲਬੀਰ ਸਿੰਘ ਸੀਚੇਵਾਲ ਨੇ ਆਪਣੇ ਪਿੰਡ ਦੇ ਗੰਦੇ ਪਾਣੀ ਨੂੰ ਕਿਵੇਂ ਸੋਧ ਕੇ ਖੇਤੀ ਲਈ ਵਰਤੇ ਜਾਂਦੇ ਹਨ, ਇਸ ਮਾਡਲ ਨੂੰ ਉਨ੍ਹਾਂ ਨੇ ਦੇਸੀ ਤਕਨੀਕ ਦਾ ਮਾਡਲ ਦੱਸਦਿਆਂ ਕਿਹਾ ਕਿ ਅਸਲ ਵਿਚ ਕੁਦਰਤੀ ਢੰਗ ਨਾਲ ਬਿਨਾਂ ਕੋਈ ਕੈਮੀਕਲ ਪਾਇਆਂ ਪਾਣੀ ਨੂੰ ਸਾਫ ਕੀਤਾ ਜਾਂਦਾ ਹੈ। ਪਾਣੀ ਨੂੰ ਸਾਫ ਕਰਨ ਵਿਚ ਵੱਡੀ ਭੂਮਿਕਾ ਧੁੱਪ ਦੀ ਹੁੰਦੀ ਹੈ ਜਿਸ ਨਾਲ ਛੱਪੜ ਦੇ ਪਾਣੀ ਵਿਚ ਔਰਬਿਕ ਕਿਰਿਆ ਸ਼ੁਰੂ ਹੁੰਦੀ ਹੈ ਜਿਸ ਨਾਲ ਬੈਕਟੀਰੀਆ ਪੈਦਾ ਹੁੰਦਾ ਹੈ ਤੇ ਉਹ ਨਾਲੋ ਨਾਲ ਗੰਦਗੀ ਨੂੰ ਖਾ ਜਾਂਦਾ ਹੈ।