This Portal is for Registration for Visitors Coming to Sultanpur Lodhi Only. For Kartarpur Corridor Registration Click Here
This Portal is for Registration for Visitors Coming to Sultanpur Lodhi Only. For Kartarpur Corridor Registration Click Here

News Details

News Details

ਐਨ.ਜੀ.ਟੀ ਦੀਆਂ ਹਦਾਇਤਾਂ 'ਤੇ ਸਤਲੁਜ ਦਰਿਆ 'ਚ ਪੈ ਰਹੀਆਂ ਜ਼ਹਿਰਾਂ ਦੇ ਲਏ ਨਾਮੂਨੇ

903 Views | October 07, 2018

ਐਨ.ਜੀ.ਟੀ ਦੀਆਂ ਹਦਾਇਤਾਂ 'ਤੇ ਸਤਲੁਜ ਦਰਿਆ 'ਚ ਪੈ ਰਹੀਆਂ ਜ਼ਹਿਰਾਂ ਦੇ ਲਏ ਨਾਮੂਨੇ 
ਸੰਤ ਸੀਚੇਵਾਲ ਅਤੇ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਨਿਗਰਾਨੀ ਹੇਠ ਭਰੇ ਗਏ ਸੈਂਪਲ
ਸੁਲਤਾਨਪੁਰ ਲੋਧੀ,੭ ਅਕਤੂਬਰ  
ਪੰਜਾਬ ਦੇ ਸਭ ਤੋਂ ਵੱਧ ਜ਼ਹਿਰੀਲੇ ਸਤਲੁਜ ਦਰਿਆ ਵਿੱਚ ਪੈ ਰਹੀਆਂ ਜ਼ਹਿਰਾਂ ਨੂੰ ਰੋਕਣ ਲਈ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੀਆਂ ਹਦਾਇਤਾਂ 'ਤੇ ਉਨ੍ਹਾ ਥਾਵਾਂ ਤੋਂ ਪਾਣੀਆਂ ਦੇ ਨਾਮੂਨੇ ਇੱਕਠੇ ਕੀਤੇ ਗਏ ਜਿੱਥੋਂ ਇਹ ਜ਼ਹਿਰੀਲੇ ਪਾਣੀ ਸਤਲੁਜ ਦਰਿਆ ਵਿੱਚ ਪੈ ਰਹੇ ਹਨ। ਐਨ.ਜੀ.ਟੀ ਵੱਲੋਂ ੨੪ ਜੁਲਾਈ ੨੦੧੮ ਨੂੰ ਕੀਤੇ ਹੁਕਮਾਂ 'ਤੇ ਬਣੀ ਨਿਗਰਾਨ ਕਮੇਟੀ ਸਤਲੁਜ ਤੇ ਬਿਆਸ ਦਰਿਆਵਾਂ ਵਿੱਚ ਪੈ ਰਹੇ ਗੰਦੇ ਪਾਣੀਆਂ ਨੂੰ ਰੋਕਣ ਲਈ ਪੂਰੀ ਤਰ੍ਹਾਂ ਨਾਲ ਸਰਗਰਮ ਹੈ। ਇਸ ਕਮੇਟੀ ਦੀ ਅਗਲੀ ਮੀਟਿੰਗ ਦਿੱਲੀ ਵਿੱਚ ੧੬ ਅਕਤੂਬਰ ਨੂੰ ਨਵੀਂ ਦਿੱਲੀ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਦਫ਼ਤਰ ਵਿੱਚ ਹੋ ਰਹੀ ਹੈ। ਇਸ ਕਮੇਟੀ ਅਧੀਨ ਪੰਜਾਬ ਵਿੱਚ ਲੁਧਿਆਣਾ ਤੇ ਜਲੰਧਰ ਵਿਚ ਮੀਟਿੰਗਾਂ ਹੋ ਚੁੱਕੀਆਂ ਹਨ।
ਪਾਣੀਆਂ ਦੇ ਨਾਮੂਨੇ ਇੱਕਠੇ ਕਰਨ ਵਾਲੀ ਇਸ ਟੀਮ ਵਿੱਚ ਨਿਗਰਾਨ ਕਮੇਟੀ ਦੇ ਮੈਂਬਰ ਵਾਤਾਵਰਣ ਪ੍ਰੇਮੀ ਪਦਮਸ੍ਰੀ ਸੰਤ ਬਲਬੀਰ ਸਿੰਘ, ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਵਿਗਿਆਨੀ ਜੇ.ਚੰਦਰਾ ਬਾਬ,ੂ ਸਤਿਆਵੀਰ ਸਿੰਘ, ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਤੋਂ ਰਵੀਦੀਪ ਸਿੰਘ, ਅਰੁਣ ਕੁਮਾਰ, ਡਾ: ਹਰਪ੍ਰੀਤ ਸਿੰਘ ਅਤੇ ਸੰਤ ਸੁਖਜੀਤ ਸਿੰਘ ਸਮੇਤ ਹੋਰ ਅਧਿਕਾਰੀ ਵੀ ਹਾਜ਼ਰ ਸਨ।
ਇਹਨਾਂ ਤਿੰਨ ਦਿਨ ਵਿਚ ਇਹ ਕਮੇਟੀ ਪੰਜਾਬ ਦੇ ਦਰਿਆਵਾਂ ਅਤੇ ਵੇਈਆਂ ਸਮੇਤ ਹੋਰ ਪਾਣੀ ਦੇ ਸਰੋਤਾਂ ਤੋਂ ਨਾਮੂਨੇ ਇੱਕਠੇ ਕਰੇਗੀ। ਜਿਸ ਵਿਚ ਬਿਆਸ ਦਰਿਆ ਤੇ ਹੋਰ ਥਾਵਾਂ ਤੋਂ ਜ਼ਹਿਰੀਲੇ ਪਾਣੀਆਂ ਦੇ ਨਾਮੂਨੇ ਇੱਕਠੇ ਕੀਤੇ ਜਾਣਗੇ। ਨਿਗਰਾਨ ਕਮੇਟੀ ਨੇ ੩੧ ਅਕਤੂਬਰ ਤੱਕ ਆਪਣੀ ਰਿਪੋਰਟ ਤਿਆਰ ਕਰਕੇ ਐਨ.ਜੀ.ਟੀ ਨੂੰ ਦੇਣੀ ਹੈ।
ਇੱਕਠੇ ਕੀਤੇ ਗਏ ਨਾਮੂਨੇ ਕਾਲਾ ਸੰਘਿਆ ਡਰੇਨ, ਚਿੱਟੀ ਵੇਈ, ਸਤਲੁਜ ਦਰਿਆ ਵਿੱਚ ਚਿੱਟੀ ਵੇਈਂ ਦੇ ਰਲੇਵੇ ਤੋਂ ਬਾਅਦ ਪਾਣੀਆਂ ਦੇ ਨਾਮੂਨੇ ਲਏ ਗਏ ਹਨ। ਇਸੇ ਤਰ੍ਹਾਂ ਬਿਆਸ ਦਰਿਆ ਦੇ ਸਤਲੁਜ ਦਰਿਆ ਵਿੱਚ ਹਰੀਕੇ ਪੱਤਣ ਵਿੱਚ ਰਲੇਵਾ ਹੋਣ ਤੋਂ ਪਹਿਲਾਂ ਅਤੇ ਬਾਅਦ ਵਿੱਚ ਵੀ ਪਾਣੀਆਂ ਦੇ ਨਾਮੂਨੇ ਲਏ ਗਏ ਹਨ। ਮਾਲਵਾ ਤਟ  ਰਾਜਸਥਾਨ ਜਾਂਦੀਆਂ ਨਹਿਰਾਂ ਤੋਂ ਪਾਣੀ ਦੇ ਨਾਮੂਨੇ ਇੱਕਠੇ ਕੀਤੇ ਗਏ ਹਨ। ਪੰਜਾਬ ਦੀ ਸਭ ਤੋਂ ਜ਼ਹਿਰੀਲੀ ਮੰਨੀ ਜਾਂਦੀ ਕਾਲਾ ਸੰਘਿਆ ਡਰੇਨ ਜਦੋਂ ਮਲਸੀਆ ਕੋਲ ਚਿੱਟੀ ਵੇਈਂ ਵਿੱਚ ਮਿਲਦੀ ਹੈ ਉਥੋਂ ਵੀ ਨਾਮੂਨੇ ਭਰੇ ਗਏ। ਗਿੱਦੜਪਿੰਡੀ ਕੋਲ ਜਿੱਥੇ ਚਿੱਟੀ ਵੇਈਂ ਸਤਲੁਜ ਦਰਿਆ ਵਿੱਚ ਮਿਲਦੀ ਹੈ ਉਥੋਂ ਜ਼ਹਿਰੀਲੇ ਪਾਣੀਆਂ ਦੇ ਨਾਮੂਨੇ ਲਏ ਗਏ।
ਰਾਜਸਥਾਨ ਦੀ ਸੋਭਾ ਸਿੰਘ ਨੇ ੨੦੧੪ ਵਿੱਚ ਐਨ.ਜੀ.ਟੀ ਵਿੱਚ ਰਿਟ ਪਟੀਸ਼ਨ ਪਾਈ ਸੀ ਕਿ ਪੰਜਾਬ ਤੋਂ ਰਾਜਸਥਾਨ ਨੂੰ ਆਉਂਦੀ ਨਹਿਰੀ ਪਾਣੀ ਰਾਹੀ ਜ਼ਹਿਰੀਲਾ ਤੇ ਗੰਦਾ ਪਾਣੀ ਆ ਰਿਹਾ ਹੈ। ਐਨ.ਜੀ.ਟੀ ਵਿੱਚ ਇਸ ਕੇਸ ਦੀ ਚਾਰ ਸਾਲ ਤੱਕ ਸੁਣਵਾਈ ਹੋਣ 'ਤੇ ਜਦੋਂ  ਮਸਲੇ ਦਾ ਕੋਈ ਹੱਲ ਨਹੀਂ ਨਿਕਲਿਆ ਤਾਂ ਐਨ.ਜੀ.ਟੀ ਵੱਲੋਂ ਜਾਰੀ ਕੀਤੇ ਗਏ ਹੁਕਮਾਂ 'ਤੇ ਇਹ ਨਿਗਰਾਨ ਕਮੇਟੀ ਬਣਾਈ ਗਈ ਸੀ ਜਿਸ ਦੀਆ ਹੁਣ ਤੱਕ ਚਾਰ ਮੀਟਿੰਗਾਂ ਹੋ ਚੁੱਕੀਆਂ ਹਨ।
ਚਿੱਟੀ ਵੇਈਂ ਵਿੱਚ ਵੱਗਦੇ ਜ਼ਹਿਰੀਲੇ ਪਾਣੀਆਂ ਦੇ ਨਾਮੂਨੇ ਲੈਣ ਉਪਰੰਤ ਸੰਤ ਸੀਚੇਵਾਲ ਤੇ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਵਿਗਿਆਨੀ ਜੇ.ਚੰਦਰਾ ਬਾਬੂ, ਸਤਿਆਵੀਰ ਸਿੰਘ, ਪ੍ਰੇਮ ਲਾਲ, ਰਵੀਦੀਪ ਸਿੰਘ ਸਿੰਗਲਾ ਅਰੁਣ ਕੁਮਾਰ ਅਤੇ ਡਾ ਹਰਪ੍ਰੀਤ ਸਿੰਘ ਆਦਿ ਹਾਜ਼ਰ ਸਨ।