This Portal is for Registration for Visitors Coming to Sultanpur Lodhi Only. For Kartarpur Corridor Registration Click Here
This Portal is for Registration for Visitors Coming to Sultanpur Lodhi Only. For Kartarpur Corridor Registration Click Here

News Details

News Details

ਕਿਸੇ ਦੇਸ਼ ਦੀ ਅਮੀਰੀ ਅਤੇ ਕਨੂੰਨ ਵਿਵਸਥਾ ਨੂੰ ਤਿੰਨ ਚੀਜਾਂ ਨਾਲ ਮਾਪਿਆ ਜਾ ਸਕਦਾ ਹੈ

1549 Views | October 04, 2018

ਹਵਾ ਪਾਣੀ ਅਤੇ ਧਰਤੀ ਦੀ ਸ਼ੁੱਧਤਾ: -ਸੰਤ ਸੀਚੇਵਾਲ
ਸੁਲਤਾਨਪੁਰ ਲੋਧੀ ੪ ਅਕਤੂਬਰ
ਸੈਂਟ ਸੋਲਜਰ ਕਾਲਜ ਜਲੰਧਰ ਦੇ ਲਾਅ ਵਿਭਾਗ ਦੇ ਵਿਦਿਆਰਥੀਆਂ ਨੇ ਪ੍ਰਿੰਸੀਪਲ ਸਿੰਮੀ ਥਿੰਦ ਅਤੇ ਪ੍ਰੋਫੈਸਰ ਕਰਾਂਤੀ ਕੁਮਾਰ ਦੀ ਅਗਵਾਈ ਵਿੱਚ ਸੁਲਤਾਨਪੁਰ ਲੋਧੀ ਪਵਿੱਤਰ ਕਾਲੀ ਵੇਂਈ ਦਾ ਦੌਰਾ ਕੀਤਾ ਨਾਲ ਹੀ ਉਹਨਾਂ ਇੱਥੇ ਪਦਮਸ਼੍ਰੀ ਸੰਤ ਬਲਬੀਰ ਸਿੰਘ ਸੀਚੇਵਾਲ ਨਾਲ ਭੇਂਟ ਕੀਤੀ ਅਤੇ ਉਹਨਾਂ ਨੂੰ ਸਨਮਾਨਿਤ ਕੀਤਾ।  ਇਸ ਦੌਰਾਨ ਲਾਅ ਦੇ ਵਿਦਿਆਰਥੀਆਂ ਅਤੇ ਐੱਨ.ਐੱਨ.ਐੱਸ ਯੂਨਿਟ ਦੇ ੪੫ ਕੈਡਿਟਾਂ ਨੂੰ ਸੰਬੋਧਿਤ ਕਰਦੇ ਹੋਏ ਸੰਤ ਸੀਚੇਵਾਲ ਨੇ ਕਿਹਾ ਕਿ ਕਿਸੇ ਦੇਸ਼ ਦੀ ਅਮੀਰੀ ਅਤੇ ਕਨੂੰਨ ਵਿਵਸਥਾ ਨੂੰ ਤਿੰਨ ਚੀਜਾਂ ਨਾਲ ਮਾਪਿਆ ਜਾ ਸਕਦਾ ਹੈ,  ਸ਼ੁੱਧ ਹਵਾ, ਸ਼ੁੱਧ ਪਾਣੀ ਅਤੇ ਸ਼ੁੱਧ ਧਰਤੀ। ਪਰ ਬਦਕਿਸਮਤੀ ਨਾਲ ਅੱਜ ਸਾਡੇ ਦੇਸ਼ ਵਿੱਚ ਤਿੰਨੋਂ ਹੀ ਸਾਡੇ ਕੋਲ ਨਹੀਂ ਹੈ। ਹਵਾ ਪਾਣੀ ਅਤੇ ਖੁਰਾਕ ਤਿੰਨੋਂ ਹੀ ਦੂਸ਼ਿਤ ਹਨ। ਉਨ੍ਹਾਂ ਨੇ ਕਿਹਾ ਕਿ ੧੯੮੮ ਵਿੱਚ ਸੀਚੇਵਾਲ ਵਿੱਚ ਧਰਤੀ ਦੇ ਹੇਠਾਂ ਪਾਣੀ ਦੀ ਗਹਿਰਾਈ ੧੪ ਫੁੱਟ ਸੀ ਅੱਜ ੧੦੦ ਫੁੱਟ ਤੱਕ ਪਹੁੰਚ ਗਈ ਹੈ। ਜਿਸਦੇ ਨਾਲ ਅੰਦਾਜ਼ਾ ਲਗਾਇਆ ਜਾ ਸਕਦਾ ਕਿ ਅਸੀ ਅਗਲੀ ਪੀੜੀਆਂ ਨੂੰ ਕਿਸ ਦਿਸ਼ਾ ਵਿੱਚ ਲੈ ਕੇ ਜਾ ਰਹੇ ਹਨ। ਇਸ ਮੌਕੇ ਉਹਨਾਂ ਇਸਦੇ ਬਚਾਅ ਲਈ ਪਿੰਡ ਸੀਚੇਵਾਲ ਮਾਡਲ ਤਹਿਤ ਪਾਣੀ, ਹਵਾ ਅਤੇ ਧਰਤੀ ਨੂੰ ਬਚਾਉਣ ਦੇ ਉਪਾਅ ਬਾਰੇ ਲਾਅ ਦੇ ਵਿਦਿਆਰਥਆਂ ਨੂੰ ਦੱਸਿਆ। ਸੰਤ ਸੀਚੇਵਾਲ ਨੇ ਪ੍ਰਦੂਸ਼ਿਤ ਕਾਲ਼ਾ ਸੰਘਿਆ ਆਦਿ ਡਰੇਨਾਂ ਦਾ ਜ਼ਿਕਰ ਕਰਦਿਆ ਹੋਏ ਕਿਹਾ ਕਿ ਕਨੂੰਨ ਤਾਂ ਬੰਨ ਜਾਂਦੇ ਹਨ ਪਰ ਕਦੇ ਵੀ ਇਹਨਾਂ ਨੂੰ ਲਾਗੂ ਨਹੀਂ ਕੀਤਾ ਜਾਂਦਾ, ਜੇਕਰ ੧੯੭੪ ਦਾ ਐਕਟ ਲਾਗੂ ਹੋ ਜਾਵੇ ਤਾਂ ਨਾ ਕੋਈ ਸ਼ਹਿਰ ਗੰਦਾ ਹੁੰਦਾ ਨਾ ਹੀ ਕੋਈ ਡਰੇਨ। ਸੰਤ ਸੀਚੇਵਾਲ ਨੇ ਕਿਹਾ ਕਿ ਪਹਿਲੀ ਗੱਲ ਇਹ ਹੈ ਕਿ ਇਹ ਕੰਮ ਕਾਰਜਪਾਲਿਕਾ ਦੇ ਹਨ ਜੇਕਰ ਕਾਰਜਪਾਲਿਕਾ ਫੇਲ ਹੋ ਜਾਵੇ ਤਾਂ ਵਿਧਾਨਪਾਲਿਕਾ ਕਾਰਵਾਈ ਕਰੇ ਅਤੇ ਜੇਕਰ ਵਿਧਾਨਪਾਲਿਕਾ ਫੇਲ ਹੋ ਜਾਵੇ ਤਾਂ ਨਿਆਂਪਾਲਿਕਾ ਕਾਰਵਾਈ ਕਰੇ, ਪਰ ਕੁਦਰਤੀ ਪਾਣੀ ਅਤੇ ਵਾਤਾਵਰਣ ਦੇ ਪ੍ਰਦੂਸ਼ਣ ਦੀ ਰੋਕਥਾਮ ਨੂੰ ਲੈ ਕੇ ਤਿੰਨਾਂ ਦੀ ਹੀ ਭੂਮਿਕਾ ਨਿਰਾਸ਼ ਕਰ ਦੇਣ ਵਾਲੀ ਹੈ। ਉਨ੍ਹਾਂ ਨੇ ਕਿਹਾ ਕਿ ਨਿਆਂਪਾਲਿਕਾ ਚਾਹੇ ਤਾਂ ਪ੍ਰਦੂਸ਼ਣ ਦੇ ਮਾਮਲੇ ਨੂੰ ਲੈ ਕੇ ਸਾਰਥਿਕ ਭੂਮਿਕਾ ਨਿਭਾ ਸਕਦਾ ਹੈ। ਸੰਤ ਸੀਚੇਵਾਲ ਨੇ ਕਿਹਾ ਪ੍ਰਦੂਸ਼ਣ ਦੇ ਕਾਰਣ ਅੱਜ ਮਨੁੱਖਤਾ ਖਤਰੇ ਵਿੱਚ ਹੈ,  ਜਿਸ ਨੂੰ ਬਚਾਉਣ ਲਈ ਹਿਊਮਨ ਰਾਇਟਸ ਕਮਿਸ਼ਨ ਨੂੰ ਅੱਗੇ ਆਉਂਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਲੱਖਾਂ - ਕਰੋੜਾਂ ਲੋਕ ਪ੍ਰਭਾਵਿਤ ਹਨ , ਢੇੜ ਕਰੋੜ ਲੋਕ ਸਤਲੁਜ ਦਾ ਪਾਣੀ ਜਿਸ ਵਿੱਚ ਜਲੰਧਰ, ਲੁਧਿਆਣਾ ਅਤੇ ਫਗਵਾੜਾ ਦਾ ਗੰਦਾ ਪਾਣੀ ਅਤੇ ਸਾਰੀ ਵੇਸਟਜ ਡਿੱਗ ਰਹੀ ਹੈ,  ਉਹ ਸਾਰਾ ਪਾਣੀ ਮਾਲਵਾ ਅਤੇ ਰਾਜਸਥਾਨ ਦੇ ਲੋਕ ਪੀ ਰਹੇ ਹਨ।  ਇਸਨੂੰ ਲੈ ਕੇ ਹਿਊਮਨ ਰਾਇਟਸ ਨੂੰ ਕੁੱਝ ਕਰਨਾ ਚਾਹੀਦਾ ਹੈ। ਪ੍ਰਦੂਸ਼ਣ ਕੰਟਰੋਲ ਬੋਰਡ ਦੀ ਕਾਰਗੁਜਾਰੀ ਬਾਰੇ ਦੱਸਦਿਆਂ ਹੋਇਆ ਸੰਤ ਸੀਚੇਵਾਲ ਨੇ ਕਿਹਾ ਕਿ ਬੋਰਡ ਦੀ ਕਾਰਵਾਈ ਸਿਰਫ਼ ਨੋਟਿਸ ਜਾਰੀ ਕਰਨ ਤੱਕ ਸਿਮਟੀ ਹੋਈ ਹੈ। ਸੰਤ ਸੀਚੇਵਾਲ ਨੇ ਕਿਹਾ ਦੀ ਤੁਸੀ ਲਾਅ ਦੇ ਵਿਦਿਆਰਥੀ ਹੋ ਤੁਹਾਡੇ ਲਈ ਇਹ ਬਹੁਤ ਜਰੂਰੀ ਹੈ ਕਿ ਤੁਸੀ ਲੋਕ ਹਿੱਤ ਲਈ ਅਵਾਜ ਬੁਲੰਦ ਕਰਨ ਲਈ ਅੱਗੇ ਆਉਂ। ਅੱਜ ਸਭ ਤੋਂ ਵੱਡੀ ਲੋੜ ਸ਼ੁੱਧ ਹਵਾ,  ਸ਼ੁੱਧ ਪਾਣੀ ਅਤੇ ਸ਼ੁੱਧ ਧਰਤੀ। ਉਨ੍ਹਾਂ ਕਿਹਾ ਕਿ ਸਰਕਾਰਾਂ ਨੂੰ ਦੋਸ਼ ਦੇਣ ਨਾਲ ਕੁੱਝ ਨਹੀਂ ਹੋਵੇਗਾ, ਹਵਾ, ਪਾਣੀ ਅਤੇ ਧਰਤੀ ਨੂੰ ਬਚਾਉਣ ਲਈ ਸਾਨੂੰ ਸਾਰੀਆਂ ਨੂੰ ਮਿਲਕੇ ਕੋਸ਼ਿਸ਼ ਕਰਨੀ ਹੋਵੋਗੀ ਤਦ ਹੀ ਕੁੱਝ ਚੰਗੇ ਦੀ ਉਮੀਦ ਕੀਤੀ ਜਾ ਸਕਦੀ ਹੈ। ਉਨ੍ਹਾਂ ਨੇ ਕਿਹਾ ਕਿ ਵਿਦਿਆਰਥੀ ਇਸ ਦੇਸ਼ ਦੀ ਤਸਵੀਰ ਅਤੇ ਤਕਦੀਰ ਬਦਲ ਸਕਦੇ ਹਨ ਇਸ ਲਈ ਵਿਦਿਆਰਥੀਆਂ ਨੂੰ ਮਿਲਕੇ ਵਾਤਾਵਰਣ ਦੀ ਰੱਖਿਆ ਲਈ ਅੱਗੇ ਆਉਂਣ ਦੀ ਲੋੜ ਹੈ। ਇਸ ਮੌਕੇ ਸਮੂਹ ਲਾਅ ਦੇ ਵਿਦਿਆਰਥੀਆਂ ਨੇ ਗੁਰੂ ਨਾਨਕ ਮਲਟੀਮੀਡਿਆ ਸਿੱਖ ਮਿਊਜਿਅਮ ਵਿੱਚ ਸੰਤ ਸੀਚੇਵਾਲ ਦੇ ਕਾਰਜ਼ਾ ਉੱਪਰ ਬਣੀ ਦਸਤਾਵੇਜ਼ੀ ਫਿਲਮ ਦੇਖੀ।