This Portal is for Registration for Visitors Coming to Sultanpur Lodhi Only. For Kartarpur Corridor Registration Click Here
This Portal is for Registration for Visitors Coming to Sultanpur Lodhi Only. For Kartarpur Corridor Registration Click Here

News Details

News Details

ਸਤਲੁਜ ਦਰਿਆ ਦੇ ਧੁੱਸੀ ਬੰਨ੍ਹ ਨੂੰ ਬਚਾਉਣ ਲਈ ਪਿੰਡਾਂ ਵੱਲੋਂ ਸੰਤ ਸੀਚੇਵਾਲ ਦਾ ਸਨਮਾਨ

1317 Views | October 03, 2018

ਦੋ ਦਰਜਨ ਪਿੰਡਾਂ ਦੀ ਹਜਾਰਾਂ ਏਕੜ ਫਸਲ ਤਬਾਹ ਹੋਣ ਤੋਂ ਬਚਾਉਣ ਲਈ  ਕੀਤਾ ਧੰਨਵਾਦ
ਸੰਗਤ ਦੀ ਸੇਵਾ ਲਈ ਹਰ ਸਮੇਂ  ਤਿਆਰ- ਸੰਤ ਸੀਚੇਵਾਲ 
ਸੁਲਤਾਨਪਰ ਲੋਧੀ ੩ ਅਕਤੂਬਰ
ਸ਼ਾਹਕੋਟ ਨੇੜੇ ਸਤਲੁਜ ਦਰਿਆ 'ਤੇ ਲੱਗੇ ਧੁੱਸੀ ਬੰਨ੍ਹ ਨੂੰ ਬਚਾਉਣ ਲਈ ਪਿਛਲੇ ਦਿਨੀ ਪਦਮਸ੍ਰੀ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਵੱਲੋਂ ਕੀਤੀ ਕਾਰ ਸੇਵਾ ਲਈ ਇਲਾਕੇ ਦੇ ਪਿੰਡਾ ਵੱਲੋਂ ਅੱਜ ਪਵਿੱੱਤਰ ਕਾਲੀ ਵੇਈਂ ਕਿਨਾਰੇ ਪਹੁੰਚ ਕੇ ਬਾਬਾ ਜੀ ਦਾ ਸਨਮਾਨ ਕੀਤਾ ਗਿਆ।ਜ਼ਿਕਰਯੋਗ ਹੈ ਕਿ ੨੫ ਸਤੰਬਰ ਨੂੰ ਪਿੰਡ ਬਾਉਪੁਰ ਨੇੜੇ ਧੁੱਸੀ ਬੰਨ੍ਹ ਨੂੰੰ ਖਾਰ ਪੈ ਗਈ ਸੀ।।ਜਿਸ ਦੀ ਸੂਚਨਾ ਲੋਕਾਂ ਅਤੇ ਪ੍ਰਸ਼ਾਸਨ ਨੇ ਬਾਬਾ ਜੀ ਨੂੰ ਦਿੱਤੀ। ਸੰਤ ਸੀਚੇਵਾਲ ਜੀ ਨੇ ਦੇਰ ਰਾਤ ਉਥੇ ਪਹੁੰਚ ਕੇ ਸੇਵਾ ਸ਼ੁਰੂ ਕਰ ਦਿੱਤੀ। ਜਿਸ ਨਾਲ ਬੰਨ੍ਹ ਟੁੱਟਣ ਤੋਂ ਬਚ ਗਿਆ। ਇਸ ਕਾਰ ਸੇਵਾ ਨਾਲ ਦੋ ਦਰਜਨ ਪਿੰਡਾਂ ਦੀ ਹਜਾਰਾਂ ਏਕੜ ਫਸਲ ਤਬਾਹ ਹੋਣ ਤੋਂ ਬਚ ਗਈ ਅਤੇ ਸੈਂਕੜੇ ਲੋਕ ਬੇਘਰ ਹੋਣ ਤੋਂ ਬਚ ਗਏ।
ਸੰਤ ਸੀਚੇਵਾਲ ਜੀ ਦਾ ਸਨਮਾਨ ਕਰਨ ਆਏ ਪਿੰਡਾਂ ਵਾਲਿਆਂ ਦੀ ਅਗਵਾਈ ਕਰ ਰਹੇ ਸਰਪੰਚ ਮਲਕੀਤ ਸਿੰਘ ਬਾਉਪੁਰ ਖੁਰਦ, ਸੁਖਵਿੰਦਰ ਸਿੰਘ ਬੁੱਢਣਵਾਲ ਅਤੇ ਤਜਿੰਦਰ ਸਿੰਘ ਰਾਮਪੁਰ ਨੇ ਦੱਸਿਆ ਕਿ ਸੰਤ  ਸੀਚੇਵਾਲ ਜੀ ਦੀ ਮਿਹਨਤ ਨਾਲ ਪਿੰਡ ਬਾਉਪੁਰ ਬੇਟ, ਬਾਉਪੁਰ ਖੁਰਦ, ਰਾਮਪੁਰ,   ਰਾਮੇ ਤਾਰਪੁਰ, ਫਖਰੂਵਾਲ, ਸਾਂਦਾ, ਲੰਘੇਵਾਲ, ਸਾਲਾਪੁਰ, ਸੰਢਾਂਵਾਲ, ਥੱਮੂਵਾਲ, ਬੁੱਢਣਵਾਲ, ਫਾਜਲਵਾਲ, ਭੋਏਪੁਰ, ਬਾਹਮਣੀਆਂ, ਚੱਕ ਬਾਹਮਣੀਆਂ, ਰਾਮੇ, ਬਾਜਵਾਂ ਕਲਾਂ ਆਦਿ ਪਿੰਡਾਂ ਦੀ ਹਜਾਰਾਂ ਏਕੜ ਫਸਲ ਖਰਾਬ ਹੋਣੋ ਬਚ ਗਈ। ਜੇਕਰ ਬਾਬਾ ਜੀ ਉਦਮ ਨਾ ਕਰਦੇ ਤਾਂ ਇਲਾਕੇ ਦਾ ਕਰੋੜਾਂ ਰੂਪੈ ਦਾ ਨੁਕਸਾਨ ਹੋਣਾ ਸੀ ਅਤੇ ਸੈਕੜੇ ਲੋਕ ਬੇਘਰ ਹੋ ਜਾਣੇ ਸੀ। ਇਲਾਕੇ ਦੇ ਲੋਕਾਂ ਨੇ ਕਿਹਾ ਕਿ ਉਹ ਸੰਤ ਸੀਚੇਵਾਲ ਜੀ ਦੇ ਧੰਨਵਾਦੀ ਹਨ ਜਿਨ੍ਹਾਂ ਰਾਤ ਨੂੰ ਸੁਨੇਹਾ ਮਿਲਦੇ ਸਾਰ ਹੀ ਬੰਨ 'ਤੇ ਪਹੁੰਚ ਕੇ ਕਾਰ ਸੇਵਕਾਂ ਨਾਲ ਬੰਨ੍ਹ ਨੂੰ ਮਜਬੂਤ ਕੀਤਾ।ਉਨ੍ਹਾਂ ਦੱਸਿਆ ਕਿ ਸਾਲ ੨੦੧੪ ਵਿੱਚ ਵੀ ਬਾਬਾ ਜੀ ਨੇ ਧੁੱਸੀ ਬੰਨ੍ਹ ਨੂੰ ਬਚਾਉਣ ਲਈ ਬਹੁਤ ਘਾਲਣਾ ਘਾਲੀ ਸੀ। ਉਨ੍ਹਾਂ ਦੀ ਇਸ ਮਹਾਨ ਦੇਣ ਲਈ ਇਲਾਕੇ ਭਰ ਦੇ ਪਿੰਡਾਂ ਵੱਲੋਂ ਉਨ੍ਹਾਂ ਦਾ ਅੱਜ ਸਨਮਾਨ ਕੀਤਾ ਗਿਆ ਹੈ।
ਇਸ ਮੌਕੇ ਸੰਤ ਸੀਚੇਵਾਲ ਜੀ ਨੇ ਕਿਹਾ ਕਿ ਇਹ ਸਨਮਾਨ ਉਨ੍ਹਾਂ ਸੇਵਕਾਂ ਦਾ ਹੈ ਜਿਨ੍ਹਾਂ ਦਿਨ ਰਾਤ ਸਖਤ ਮਿਹਨਤ ਕਰਕੇ ਬੰਨ੍ਹ ਨੂੰ ਬਚਾਇਆ। ਉਨ੍ਹਾਂ ਕਿਹਾ ਕਿ ਸਮਾਜਿਕ ਕਾਰਜ਼ਾਂ ਲਈ ਸਾਨੂੰ ਇੱਕਜੁਟ ਹੋ ਕੇ ਕਾਰਜ਼ ਕਰਨੇ ਚਾਹੀਦੇ ਹਨ। ਉਨ੍ਹਾਂ ਦਾ ਹਰ ਸਾਹ ਸੰਗਤ ਦੀ ਸੇਵਾ ਲਈ ਹੈ। ਇਸ ਮੌਕੇ ਸਰਵਣ ਸਿੰਘ ਰਾਮਪੁਰ, ਜਸਵੰਤ ਸਿੰਘ ਬਾਉਪੁਰ, ਸੁਰਜੀਤ ਸਿੰਘ, ਅਜੀਤ ਸਿੰਘ, ਸਰਵਣ ਸਿੰਘ, ਪਿਆਰਾ ਸਿੰਘ, ਜਸਬੀਰ ਸਿੰਘ, ਦਇਆ ਸਿੰਘ, ਗੁਰਵਿੰਦਰ ਸਿੰਘ ਆਦਿ ਹਾਜ਼ਰ ਸਨ।