This Portal is for Registration for Visitors Coming to Sultanpur Lodhi Only. For Kartarpur Corridor Registration Click Here
This Portal is for Registration for Visitors Coming to Sultanpur Lodhi Only. For Kartarpur Corridor Registration Click Here

News Details

News Details

ਕਪੂਰਥਲਾ ਦੀਆਂ ਸੜਕਾਂ ਦੀ ਬਦਲੀ ਨਹਾਰ

1467 Views | October 02, 2018

ਇਲਾਕੇ ਦੇ ਸੰਤਾਂ ਮਹਾਂ ਪੁਰਸ਼ਾਂ ਦੀ ਅਗਵਾਈ ਹੇਠ ਲੋਕ ਰਸਤੇ ਸਵਾਰਨ ਲੱਗੇ
ਸੁਲਤਾਨਪੁਰ ਲੋਧੀ,੩੦ ਸਤੰਬਰ
ਸ੍ਰੀ ਗੁਰੁ ਨਾਨਕ ਦੇਵ ਜੀ ਦੇ ਆ ਰਹੇ ੫੫੦ ਵੇਂ ਪ੍ਰਕਾਸ਼ ਪੁਰਬ ਬੇਬੇ ਨਾਨਕੀ ਮਾਰਗ ਅਤੇ ਉਸ ਦੇ ਨਾਲ ਲੱਗਦੀਆਂ ਸੜਕਾਂ ਨੂੰ ਸਵਾਰਨ ਦੇ ਕਾਰਜ ਜੰਗੀ ਪੱਧਰ 'ਤੇ ਕੀਤੇ ਜਾ ਰਹੇ ਹਨ।ਕਪੂਰਥਲਾ ਤੋਂ ਸੁਲਤਾਨਪੁਰ ਲੋਧੀ ਨੂੰ ਜਾਣ ਵਾਲੇ ੨੮ ਕਿਲੋਮੀਟਰ ਲੰਮੇ ਮਾਰਗ ਦੇ ਨਾਲ ਲੱਗਦੀਆਂ ਸੜਕਾਂ ਨੂੰ ਸਵਾਰਿਆ ਜਾ ਰਿਹਾ ਹੈ। ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਅਤੇ ਇਲਾਕੇ ਦੇ ਹੋਰ ਮਹਾਂ-ਪੁਰਸ਼ਾਂ ਵੱਲੋਂ ਕੀਤੇ ਜਾ ਰਹੇ ਸਹਿਯੋਗ ਸਦਕਾ ਅੱਜ ਕਪੂਰਥਲਾ–ਨਕੋਦਰ ਮੁੱਖ ਸੜਕ ਨੂੰ ਬੇਬੇ ਨਾਨਕੀ ਮਾਰਗ ਨਾਲ ਜੋੜਨ ਵਾਲੇ  ਬਾਈਪਾਸ 'ਤੇ ਮਿੱਟੀ ਪਾ ਕੇ ਟੋਇਆ ਨੂੰ ਪੂਰਿਆ ਗਿਆ। ਸੰਤ ਸੀਚੇਵਾਲ ਜੀ ਨੇ ਆਪ ਟ੍ਰੈਕਟਰ ਚਲਾ ਕੇ ਘੰਟਿਆਂ ਬੱਧੀ ਸੇਵਾ ਕੀਤੀ।
ਇਹ ਸੜਕ ਕਈ ਸਾਲਾਂ ਤੋਂ ਟੁੱਟੀ ਪਈ ਸੀ ਤੇ ਇਸ ਸੜਕ ਵਿੱਚ ਹਰ ਥਾਂ'ਤੇ ਵੱਡੇ-ਵੱਡੇ ਟੋਏ ਸਨ ਤੇ ਬਰਸਾਤਾਂ ਦੌਰਾਨ ਤਾਂ ਇਸ ਸੜਕ ਤੋਂ ਲੰਘਣਾ ਔਖਾ।ਇਸ ਸੜਕ ਦੇ ਆਲੇ-ਦੁਆਲੇ ਕਾਰੋਬਾਰ ਕਰਨ ਵਾਲਿਆਂ ਦਾ ਕਹਿਣਾ ਸੀ ਕਿ ਇਸ ਸੜਕ ਤੋਂ ਟੱਰਕ ਅਤੇ ਹੋਰ ਵੱਡੀਆਂ ਗੱਡੀਆਂ ਲੰਘਦੀਆਂ ਹਨ ਤੇ ਇਹ ਸੜਕ ਅਕਸਰ ਟੁੱਟੀ ਰਹਿੰਦੀ ਹੈ ਜਿਸ ਕਾਰਨ ਉਡੀ ਧੂੜ ਉਨ੍ਹਾ ਦੇ ਕਾਰੋਬਾਰ ਨੂੰ ਨੁਕਸਾਨ ਪਹੁੰਦੀ ਹੈ।
ਸੰਤ ਸੀਚੇਵਾਲ ਵੱਲੋਂ ਸੜਕ ਦੇ ਟੋਏ ਪੂਰਨ ਦੇ ਸ਼ੁਰੂ ਕੀਤੇ ਕਾਰਜ ਵਿੱਚ ਸਹਿਯੋਗ ਦੇਣ ਲਈ ਸੰਤ ਦਾਇਆ ਸਿੰਘ ਗੁਰਦੁਆਰਾ ਟਾਹਲੀ ਸਾਹਿਬ, ਸੰਤ ਲੀਡਰ ਸਿੰਘ ਗੁਰਦੁਆਰਾ ਗੁਰੂਸਰ ਸਾਹਿਬ ਸੈਫਲਾਬਾਦ, ਸੰਤ ਅਮਰੀਕ ਸਿੰਘ ਖੁਖਰੈਣ ਵਾਲਿਆਂ ਨੇ ਆਪਣ ਿਮਸ਼ਨੀਰੀ ਤੇ ਸੇਵਾਦਰਾਂ ਨੂੰ ਉਚੇਚੇ ਤੌਰ 'ਤੇ ਭੇਜਿਆ ਹੋਇਆ ਸੀ ਤਾਂ ਜੋ ਸੜਕ ਬਣਾਉਣ ਵਿੱਚ ਮੱਦਦ ਹੋ ਸਕੇ। ਸੰਤ ਦਇਆ ਸਿੰਘ ਨੇ ਦਸਿਆ ਕਿ ੫੫੦ ਵੇਂ ਪ੍ਰਕਾਸ਼ ਪੁਰਬ ਲਈ ਜ਼ਿਆਦਤਰ ਸੰਗਤਾਂ ਕਪੂਰਥਲਾ ਤੋਂ ਹੋ ਕੇ ਸੁਲਤਾਨਪੁਰ ਲੋਧੀ ਜਾਣਗੀਆਂ। ਇਸ ਲਈ ਸੁਲਤਾਨਪੁਰ ਨੂੰ ਜਾਣ ਵਾਲੇ ਸਾਰੇ ਰਸਤੇ ਸਵਾਰੇ ਜਾਣਗੇ।
ਇਸ ਦੇ ਨਾਲ ਹੀ ਸੇਵਾਦਰਾਂ ਵੱਲੋਂ ਤਲਵੰਡੀ ਚੌਧਰੀਆਂ ਤੋਂ ਸੁਲਤਾਨਪੁਰ ਨੂੰ ਜਾਂਦੀ ਸੜਕ 'ਤੇ ਸੇਵਾ ਕੀਤੀ ਗਈ। ਇਸ ਮੌਕੇ ਹੋਰਨਾਂ ਤੋਂ ਇਲਾਵਾਂ ਹਰਦੀਪ ਸਿੰਘ, ਮਨਜੀਤ ਸਿੰਘ, ਸੁੱਖਵਿੰਦਰ ਸਿੰਘ ਸੁੱਖ, ਗੁਰਵਿੰਦਰ ਸਿੰਘ ਬੋਪਾਰਏ, ਪ੍ਰਦੀਪ ਕੰਗ, ਕਰਮਜੀਤ ਸਿੰਘ ਅਤੇ ਤਲਵੰਡੀ ਚੋਧਰੀਆਂ ਦੇ ਨੌਜਵਾਨਾਂ ਨੇ ਕਾਰਸੇਵਾ ਵਿੱਚ ਪੂਰਾ ਸਹਿਯੋਗ ਦਿੱਤਾ।