This Portal is for Registration for Visitors Coming to Sultanpur Lodhi Only. For Kartarpur Corridor Registration Click Here
This Portal is for Registration for Visitors Coming to Sultanpur Lodhi Only. For Kartarpur Corridor Registration Click Here

News Details

News Details

ਸੰਤ ਸੀਚੇਵਾਲ ਵੱਲੋਂ ਪਵਿੱਤਰ ਕਾਲੀ ਵੇਈਂ 'ਚੋਂ ਹਾਈਸਿੰਥ ਬੂਟੀ ਕੱਢਣ ਦੀ ਕਾਰ ਸੇਵਾ ਜਾਰੀ

816 Views | September 29, 2018

550ਵੇਂ ਪ੍ਰਕਾਸ਼ ਪੁਰਬ ਤੱਕ ਵੇਈਂ ਨੂੰ ਮੁਕੰਮਲ ਤੌਰ 'ਤੇ ਸਾਫ ਕਰਨ ਦੇ ਯਤਨ

ਸੁਲਤਾਨਪੁਰ ਲੋਧੀ, ੨੯ ਸਤੰਬਰ 
ਪਵਿੱਤਰ ਕਾਲੀ ਵੇਈਂ ਵਿਚੋਂ ਹਾਈਸਿੰਥ ਬੂਟੀ ਕੱਢਣ ਦੀ ਕਾਰ ਸੇਵਾ ਲਗਾਤਾਰ ਜਾਰੀ ਹੈ। ਬੂਟੀ ਨਾਲ ਨੱਕੋ-ਨੱਕ ਭਰੀ ਵੇਈਂ ਕਾਰਨ ਮੀਂਹ ਦੇ ਪਾਣੀ ਦੀ ਨਿਕਾਸੀ ਵਿਚ ਵੱਡੀ ਸਮੱਸਿਆ ਆ ਰਹੀ ਹੈ। ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਦੀ ਅਗਵਾਈ ਹੇਠ ਹਰਨਾਮਪੁਰ ਦੇ ਪੁਲ 'ਚ ਫਸੀ ਬੂਟੀ ਕੱਢਣੀ ਸ਼ੁਰੂ ਕੀਤੀ ਗਈ। ਜੇ.ਸੀ.ਬੀ ਮਸ਼ੀਨਾਂ ਤੇ ਕਿਸ਼ਤੀਆਂ ਰਾਹੀਂ ਸੇਵਾਦਾਰ ਲਗਾਤਾਰ ਬੂਟੀ ਨੂੰ ਕੱਢ ਰਹੇ ਹਨ ਤਾਂ ਜੋ ਬੇਮੌਸਮੀ ਬਰਸਾਤ ਹੋ ਜਾਣ ਦੀ ਸੂਰਤ ਵਿਚ ਕਿਸਾਨਾਂ ਦਾ ਨੁਕਸਾਨ ਨਾ ਹੋਵੇ ਤੇ ਪਾਣੀ ਵੇਈਂ ਰਾਹੀਂ ਹੀ ਬਿਆਸ ਦਰਿਆ ਵਿਚ ਪਹੁੰਚ ਜਾਵੇ। ਪਿੰਡ ਹਰਨਾਮਪੁਰ , ਗਾਜੀਪੁਰ , ਮੱਲ ਗੁਜਾਰ ਤੇ ਹੋਰਨਾਂ ਪਿੰਡਾਂ ਦੀਆਂ ਸੰਗਤਾਂ ਨੇ ਭਾਰੀ ਗਿਣਤੀ ਚੇ ਕਾਰ ਸੇਵਾ ਲਈ ਸਹਿਯੋਗ ਕੀਤਾ। ਇਸ ਤੋਂ ਪਹਿਲਾਂ ਬੂਸੋਵਾਲ ਪੁਲ, ਸੰਤ ਘਾਟ ਅਤੇ ਗੁਰਦੁਆਰਾ ਬੇਰ ਸਾਹਿਬ ਤੋਂ ਵੀ ਹਾਈਸਿੰਥ ਬੂਟੀ ਨੂੰ ਕੱਢਿਆ ਗਿਆ ਸੀ।
ਸੰਤ ਬਲਬੀਰ ਸਿੰਘ ਸੀਚੇਵਾਲ ਨੇ ਦੱਸਿਆ ਕਿ ਇਹ ਬੂਟੀ ਹਰ ਸਾਲ ਹੋ ਜਾਂਦੀ ਹੈ। ਇਹ ਤਦ ਹੀ ਸਮਾਪਤ ਹੋਵੇਗੀ ਜਦੋਂ ਵੇਈਂ ਵਿਚ ਲਗਾਤਾਰ ਪਾਣੀ ਦਾ ਵਹਾਅ ਚੱਲਦਾ ਰਹੇਗਾ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਆ ਰਹੇ ੫੫੦ਵੇਂ ਪ੍ਰਕਾਸ਼ ਪੁਰਬ ਤੱਕ ਵੇਈਂ ਨੂੰ ਮੁਕੰਮਲ ਤੌਰ 'ਤੇ ਸਾਫ ਕਰਨ ਦੇ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਹਰ ਐਤਵਾਰ ਨੂੰ ਸੁਲਤਾਨਪੁਰ ਲੋਧੀ ਨੂੰ ਜਾਣ ਵਾਲੇ ਸਾਰੇ ਰਸਤਿਆਂ ਦੀ ਕਾਰ ਸੇਵਾ ਸ਼ੁਰੂ ਕੀਤੀ ਗਈ ਹੈ ਤੇ ੩੦ ਸਤੰਬਰ ਨੂੰ ਵੀ ਬੇਬੇ ਨਾਨਕੀ ਮਾਰਗ, ਤਲਵੰਡੀ ਚੌਧਰੀਆਂ ਅਤੇ ਫੌਜੀ ਕਲੋਨੀ ਦੇ ਰਸਤਿਆਂ ਦੀ ਸਫਾਈ ਸ਼ੁਰੂ ਕੀਤੀ ਜਾਵੇਗੀ। ਇਹ ਕਾਰਸੇਵਾ ਸੰਤ ਬਲਬੀਰ ਸਿੰਘ ਸੀਚੇਵਾਲ ਜੀ, ਸੰਤ ਦਇਆ ਸਿੰਘ ਜੀ ਟਾਹਲੀ ਸਾਹਿਬ, ਸੰਤ ਲੀਡਰ ਸਿੰਘ ਜੀ ਸੈਫਲਾਬਾਦ, ਸੰਤ ਅਮਰੀਕ ਸਿੰਘ ਜੀ ਖੁਖਰੈਣ, ਸੰਤ ਮਹਾਤਮਾ ਮੁਨੀ ਜੀ ਸੰਤ ਗੁਰਚਰਨ ਸਿੰਘ ਅਤੇ ਹੋਰ ਸੰਤਾਂ-ਮਹਾਂਪੁਰਸ਼ਾਂ ਦੀ ਰਹਿਨੁਮਾਈ ਹੇਠ ਸਮੂਹ ਜਥੇਬੰਦੀਆਂ ਅਤੇ ਸੰਗਤਾਂ ਦੇ ਸਹਿਯੋਗ ਨਾਲ ਕਾਰ ਸੇਵਾ ਆਰੰਭ ਕੀਤੀ ਜਾਵੇਗੀ । ਇਸ ਮੌਕੇ ਹਰਨਾਮਪੁਰ ਵਿਖੇ ਸੇਵਾ ਵਿੱਚ ਜਗਜੀਤ ਸਿੰਘ ਧੰਜੂ , ਰਣਜੀਤ ਸਿੰਘ, ਗੁਰਵਿੰਦਰ ਸਿੰਘ ਬੋਪਾਰਾਏ, ਗੁਰਦੀਪ ਸਿੰਘ, ਅਮਰੀਕ ਸਿੰਘ , ਕੁਲਦੀਪ ਸਿੰਘ, ਜਰਨੈਲ ਸਿੰਘ, ਕਰਮਜੀਤ ਸਿੰਘ, ਪ੍ਰਦੀਪ ਸਿੰਘ, ਜਗਦੀਪ ਸਿੰਘ  ਸੋਹਲ, ਜਸਵੰਤ ਸਿੰਘ, ਬਲਕਾਰ ਸਿੰਘ, ਭਜਨ ਸਿੰਘ, ਹਰਮੀਤ ਸਿੰਘ ਆਦਿ ਹਾਜਰ ਸਨ।