This Portal is for Registration for Visitors Coming to Sultanpur Lodhi Only. For Kartarpur Corridor Registration Click Here
This Portal is for Registration for Visitors Coming to Sultanpur Lodhi Only. For Kartarpur Corridor Registration Click Here

News Details

News Details

550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੀਚੇਵਾਲ ਤੋਂ ਸੁਲਤਾਨਪੁਰ ਲੋਧੀ ਤੱਕ ਕੱਢੀਆਂ ਗਈਆਂ 8 ਸਾਈਕਲ ਰੈਲੀਆਂ

481 Views | March 20, 2018


ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਵੱਲੋਂ ਸਾਰੇ ਕਾਰਜ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਾਲ 2019 ਵਿੱਚ ਆ ਰਹੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕੀਤੇ ਹੋਏ ਹਨ।ਇਸ ਇਤਿਹਾਸਕ ਪ੍ਰਕਾਸ਼ ਪੁਰਬ ਨੂੰ ਮਨਾਉਣ ਤੱਕ ਕਿਵੇਂ ਪੰਜਾਬ ਅਤੇ ਇਲਾਕੇ ਨੂੰ ਹਰਿਆ-ਭਰਿਆ ਕਰਨਾ ਹੈ ਇਸ ਦਾ ਸੁਨੇਹਾ ਸਾਰੇ ਸਮਾਗਮਾਂ ਤੇ ਸਾਧਨਾਂ ਰਾਹੀ ਦਿੱਤਾ ਜਾਂਦਾ ਹੈ । ਇਸ ਵਿੱਚ ਸਾਇਕਲ ਰੈਲੀ ਦਾ ਆਪਣਾ ਮਹਾਤਵ ਬਣਾਉਦਿਆ ਇਸ ਨੂੰ ਵਾਤਾਵਰਣ ਦੀ ਚੇਤਨਾ ਲਈ ਵਰਤਿਆ ਜਾ ਰਿਹਾ ਹੈ। ਮੌਜੂਦਾ ਦੌਰ ਵਿੱਚ ਸਾਈਕਲ ਹੁਣ ਪ੍ਰਦੂਸ਼ਿਤ ਹੋ ਰਹੇ ਵਾਤਾਵਰਣ ਨੂੰ ਬਚਾਉਣ ਦੇ ਚਿੰਨ ਵੱਜੋਂ ਉਭਰਿਆ ਹੈ।ਸਾਈਕਲਾਂ ਨਾਲ ਜਿੱਥੇ ਧੂੰਆਂ ਨਹੀਂ ਹੁੰਦਾ ਉਥੇ ਇਹ ਸਰੀਰਕ ਅਭਿਆਸ ਬਾਰੇ ਬੜਾ ਕਾਰਗਰ ਸਾਬਿਤ ਹੋ ਰਿਹਾ ਹੈ ਭਾਵ ਕਿ ਵਾਤਾਵਰਣ ਤੇ ਸਿਹਤ ਲਈ ਸਾਈਕਲ ਚਲਾਉਣਾ ਲਾਹੇਵੰਦ ਹੈ। ਡਾਕਟਰ ਵੀ ਇਸ ਦੀ ਸਲਾਹ ਦੇਣ ਲੱਗ ਪਏ ਹਨ ਕਿ ਸਰੀਰਕ ਕਸਰਤ ਵਾਸਤੇ ਸਾਈਕਲ ਚਲਾਉਣਾ ਇੱਕ ਵੱਡੀ ਲੋੜ ਹੈ।
ਪਿੰਡਾਂ ਵਿੱਚ ਲੰਘਦੀ ਸਾਈਕਲ ਰੈਲੀ ਬਾਬੇ ਨਾਨਕ ਦੇ ਸਲੋਕ ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ॥ ਨੂੰ ਧੁਰ ਅੰਦਰ ਤੱਕ ਵਸਾਉਣ ਦਾ ਹੋਕਾ ਦਿੰਦੀ ਹੈ। ਵਾਤਾਵਰਣ ਨੂੰ ਬਚਾਉਣ ਲਈ ਸਾਈਕਲਾਂ ਦੇ ਘੁੰਮਦੇ ਪਹੀਏ 550ਵੇਂ ਪ੍ਰਕਾਸ਼ ਪੁਰਬ ਤੱਕ ਚੱਲਦੇ ਰਹਿਣਗੇ।