This Portal is for Registration for Visitors Coming to Sultanpur Lodhi Only. For Kartarpur Corridor Registration Click Here
This Portal is for Registration for Visitors Coming to Sultanpur Lodhi Only. For Kartarpur Corridor Registration Click Here

Events Details

Event Details

ਸ੍ਰੀਮਾਨ ਸੰਤ ਅਵਤਾਰ ਸਿੰਘ ਜੀ ਦੀ 30ਵੀਂ ਸਲਾਨਾ ਬਰਸੀ ਮੌਕੇ

1900 Views | May 27, 2018

ਸ੍ਰੀਮਾਨ ਸੰਤ ਅਵਤਾਰ ਸਿੰਘ ਜੀ ਦੀ ਸਲਾਨਾ ਬਰਸੀ ਪਿਛੱਲੇ ਤਿੰਨ ਦਹਾਕਿਆਂ ਤੋਂ ਹਰ ਸਾਲ ੨੭ ਮਈ ਨੂੰ ਸੀਚੇਵਾਲ ਇਲਾਕੇ ਦੀਆਂ ਸੰਗਤਾਂ ਬੜੀ ਸ਼ਰਧਾਂ ਨਾਲ ਮਨਾਉਂਦੀਆਂ ਆ ਰਹੀਆਂ ਹਨ। ਸ੍ਰੀਮਾਨ ਸੰਤ ਅਵਤਾਰ ਸਿੰਘ ਜੀ ਦੀ  ਲੋਕਾਈ ਨੂੰ ਬੜੀ ਵੱਡੀ ਦੇਣ ਰਹੀ ਕਿ ਉਨ੍ਹਾਂ ਦੋਨਾ ਇਲਾਕੇ ਵਿੱਚ ਗੁਰਮਿਤ ਦੀ ਬੜੀ ਵੱਡੀ ਲਹਿਰ ਖੜੀ ਕੀਤੀ ਸੀ ।ਇਹ ਇਲਾਕਿਆ ਕਿਸੇ ਸਮੇਂ ਨਸ਼ਿਆਂ ਅਤੇ ਲੜਾਈ ਝਗੜਿਆਂ ਲਈ ਬੜਾ ਮਸ਼ਹੂਰ ਹੁੰਦਾ ਸੀ ।ਸੰਤ ਅਵਤਾਰ ਸਿੰਘ ਜੀ ਦੇ ਕਾਰਜਾਂ ਨਾਲ ਇਸ ਇਲਾਕੇ ਵਿੱਚ ਅਨਹਦ ਸ਼ਬਦ ਦੀ ਗੂੰਜ ਸੁਣਾਈ ਦੇਣ ਲੱਗੀ ਜਿਸ ਨੇ ਲੋਕਾਂ ਦਾ ਜੀਵਨ ਬਦਲ ਕੇ ਰੱਖ ਦਿੱਤਾ ਸੀ।ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਨੇ ਸੰਤ ਅਵਤਾਰ ਸਿੰਘ ਜੀ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦਿਆ ਕਿਹਾ ਕਿ ਉਨ੍ਹਾਂ ਨੇ ਇਸ ਇਲਾਕੇ ਦੀਆਂ ਸੰਗਤਾਂ ਨੂੰ ਵਿਦਿਆ ਤੇ ਗੁਰਬਾਣੀ ਨਾਲ ਜੋੜ ਕੇ ਵੱਡਾ ਉਪਕਾਰ ਕੀਤਾ।ਗੁਰਬਾਣੀ ਦੇ ਪ੍ਰਵਾਹ ਕਾਰਨ ਹੀ ਸਮਾਜਿਕ ਬੁਰਾਈਆਂ ਨੂੰ ਠੱਲ ਪਈ ਹੈ।
ਬਰਸੀ ਸਮਾਗਮ ਵਿੱਚ ਹੀ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਪੰਜਾਬ ਦੇ ਸਾਰੇ ਸੰਤਾਂ ਮਹਾਂਪੁਰਸਾਂ ਨੂੰ ਸੱਦਾ ਦਿੱਤਾ ਹੈ ਕਿ ਉਹ ਇਕਜੁਟਤਾ ਨਾਲ ਪੰਜਾਬ ਦੇ ਦੂਸ਼ਿਤ ਹੋ ਰਹੇ ਪਾਣੀਆਂ ਵਿਰੁੱਧ ਅਵਾਜ਼ ਬੁਲੰਦ ਕਰਨ।ਸੰਤ ਸੀਚੇਵਾਲ ਨੇ ਕਿਹਾ ਕਿ ਪਾਣੀਆਂ ਦੇ ਪੱਖ ਤੋਂ ਪੰਜਾਬ ਬੜੇ ਡੂੰਘੇ ਸੰਕਟ ਵਿੱਚੋਂ ਲੰਘ ਰਿਹਾ ਹੈ।ਗੰਦੇ ਪਾਣੀਆਂ ਵਿਰੁੱਧ ਸਾਂਝਾ ਸੰਘਰਸ਼ ਛੇੜਨ ਲਈ ਸੰਤਾਂ ਮਹਾਂ ਪੁਰਸ਼ਾਂ ਦੀ ਸਟੇਜ ਤੋਂ ਸਹਿਮਤੀ ਵੀ ਲਈ।
ਇਸ ਸਟੇਜ ਤੋਂ ਬਾਬਾ ਜੀ ਨੇ ਪੰਜਾਬ ਸਰਕਾਰ ਨੂੰ ਵੀ ਅਪੀਲ ਕੀਤੀ ਸੀ  ਕਿ ਸਾਲ ੨੦੧੯ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਆ ਰਹੇ ੫੫੦ ਵੇਂ ਪ੍ਰਕਾਸ਼ ਪੁਰਬ ਤੱਕ ਪੰਜਾਬ ਦੇ ਸਾਰੇ ਦਰਿਆਵਾਂ ਅਤੇ ਨਦੀਆਂ ਨੂੰ ਪ੍ਰਦੂਸ਼ਣ ਮੁਕਤ ਕੀਤਾ ਜਾ ਸਕਦਾ ਹੈ ਤੇ ਪੰਜਾਬ ਨੂੰ ਹਰਿਆ-ਭਰਿਆ ਕੀਤਾ ਜਾ ਸਕਦਾ ਹੈ। ਸਮਾਗਮ ਵਿੱਚ ਹਾਜ਼ਰ ਸੰਤ ਮਹਾਂਪੁਰਸ਼ਾਂ ਨੂੰ ਵੀ  ਅਪੀਲ ਕੀਤੀ ਗਈ ਸੀ  ਕਿ ਪੰਜਾਬ ਦੇ ਸਾਰੇ ੧੨੫੦੦ ਦੇ ਕਰੀਬ ਪਿੰਡਾਂ ਵਿੱਚ ਬੂਟੇ ਲਗਾਉਣ ਦੀ ਮੁਹਿੰਮ ਚਲਾਉਣ।